ਟਾਂਡਾ ਉੜਮੁੜ/ਗੜ੍ਹਦੀਵਾਲਾ (ਪੰਡਿਤ, ਮੋਮੀ, ਭੱਟੀ)-ਪਿੰਡ ਸਕਰਾਲਾ ਵਿਚ ਅੱਜ ਸਵੇਰੇ ਪੀਰਾਂ ਦੇ ਸਥਾਨ ’ਤੇ ਝੰਡਾ ਚੜ੍ਹਾਉਂਦੇ ਸਮੇਂ ਹਾਈ ਵੋਲਟੇਜ ਦੀਆਂ ਤਾਰਾਂ ਦੇ ਕਰੰਟ ਦੀ ਲਪੇਟ ਵਿਚ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ 5 ਹੋਰ ਵਿਅਕਤੀ ਕਰੰਟ ਲੱਗਣ ਕਾਰਨ ਜ਼ਖਮੀ ਹੋ ਗਏ। ਹਾਦਸਾ ਸਵੇਰੇ 11.30 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋਂ ਪਿੰਡ ਵਿਚ ਬਾਬਾ ਜਾਹਰ ਪੀਰ ਦੇ ਸਥਾਨ ’ਤੇ ਸੰਗਤਾਂ ਸਾਲਾਨਾ ਜੋਡ਼ ਮੇਲਾ ਮਨਾ ਰਹੀਆਂ ਸਨ। ਕੁਝ ਸੇਵਾਦਾਰ ਜਦੋਂ ਝੰਡਾ ਚਡ਼੍ਹਾਉਣ ਲੱਗੇ ਤਾਂ ਝੰਡੇ ਦੇ ਲੋਹੇ ਦਾ ਪੋਲ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਦੀਆਂ ਤਾਰਾਂ ਨੂੰ ਛੂਹ ਗਿਆ।
ਇਹ ਵੀ ਪੜ੍ਹੋ : ਭਾਜਪਾ ਦਾ ਮੁੱਖ ਵਿਜ਼ਨ ਪੰਜਾਬ ਦੀ ਗ੍ਰੋਥ ਨੂੰ ਵਧਾਉਣਾ : ਹਰਦੀਪ ਪੁਰੀ
ਕਰੰਟ ਦੀ ਲਪੇਟ ਵਿਚ ਆਉਣ ਕਾਰਨ ਨੌਜਵਾਨ ਸਿਮਰਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਕਰੰਟ ਦੀ ਲਪੇਟ ਵਿਚ ਆਉਣ ਕਾਰਨ ਹਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ, ਰਾਮ ਸਿੰਘ ਪੁੱਤਰ ਹਰੀ ਰਾਮ, ਗੁਰਮੀਤ ਸਿੰਘ ਪੁੱਤਰ ਮਨਸਾ ਰਾਮ, ਉਂਕਾਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸਕਰਾਲਾ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਉੱਥੇ ਮੌਜੂਦ ਨੌਜਵਾਨਾਂ ਨੇ ਟਾਂਡਾ ਦੇ ਵੇਵਜ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿੱਥੇ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਹਰਪ੍ਰੀਤ ਸਿੰਘ ਨੂੰ ਜਲੰਧਰ ਰੈਫਰ ਕੀਤਾ ਗਿਆ। ਹਾਦਸੇ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਸੜਕ ਹਾਦਸੇ 'ਚ ਹੋਈ ਮੌਤ ਦਾ ਮਾਮਲਾ, ਟਰੱਕ ਚਾਲਕ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਵੱਖ-ਵੱਖ ਪਿੰਡਾਂ ਵਿਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ
NEXT STORY