ਜਲੰਧਰ (ਸ਼ੋਰੀ)–ਇਕ ਪਾਸੇ ਡੇਂਗੂ ਸੀਜ਼ਨ ਚੱਲ ਰਿਹਾ ਹੈ ਅਤੇ ਪੰਜਾਬ ਸਰਕਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੇ ਮਾਧਿਅਮਾਂ ਅਤੇ ਖ਼ਾਸ ਤੌਰ ’ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ਼ ਵੱਲੋਂ ਡੇਂਗੂ ਤੋਂ ਬਚਣ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਸਰਕਾਰੀ ਹਸਪਤਾਲਾਂ ਵਿਚ ਉਕਤ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਸ਼ਾਇਦ ਇਥੋਂ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੀ ਘਾਟ ਹੈ। ਜ਼ਿਲ੍ਹਾ ਸਿਵਲ ਹਸਪਤਾਲ ਦੀ ਗੱਲ ਕਰੀਏ ਤਾਂ ਹਸਪਤਾਲ ਅਧਿਕਾਰੀਆਂ ਨੇ ਡੇਂਗੂ ਦਾ ਸਪੈਸ਼ਲ ਵਾਰਡ ਜਲਦੀ-ਜਲਦੀ ਤਿਆਰ ਕਰ ਦਿੱਤਾ ਹੈ ਪਰ ਵਾਰਡ ਵਿਚ ਕਈ ਖਾਮੀਆਂ ਉਨ੍ਹਾਂ ਨੂੰ ਨਜ਼ਰ ਨਹੀਂ ਆ ਰਹੀਆਂ।
ਲੋਕਾਂ ਵੱਲੋਂ ਇਸ ਮਾਮਲੇ ਦੀਆਂ ਸ਼ਿਕਾਇਤਾਂ ਮਿਲਣ ’ਤੇ ‘ਜਗ ਬਾਣੀ’ਦੀ ਟੀਮ ਨੇ ਹਸਪਤਾਲ ਦੀ ਦੂਜੀ ਮੰਜ਼ਿਲ ’ਤੇ ਫੀਮੇਲ ਮੈਡੀਕਲ ਵਾਰਡ ਵਿਚ ਬਣੇ ਡੇਂਗੂ ਵਾਰਡ ਦਾ ਦੌਰਾ ਕੀਤਾ ਤਾਂ ਕਈ ਖਾਮੀਆਂ ਸਾਹਮਣੇ ਆਈਆਂ। ਟੀਮ ਨੇ ਵੇਖਿਆ ਕਿ ਡੇਂਗੂ ਦੇ ਮਰੀਜ਼ਾਂ ਨੂੰ ਜੋ ਬੈੱਡ ਦਿੱਤੇ ਗਏ ਹਨ, ਉਹ ਟੁੱਟੇ ਹੋਣ ਦੇ ਨਾਲ-ਨਾਲ ਬੈੱਡ ਦੇ ਹੇਠਾਂ ਗੰਦਗੀ ਸਾਫ ਦੇਖੀ ਜਾ ਸਕਦੀ ਸੀ।
ਇਹ ਵੀ ਪੜ੍ਹੋ- ਕੁੱਲੜ੍ਹ ਪਿੱਜ਼ਾ ਕੱਪਲ ਵੱਲੋਂ ਸੁਰੱਖਿਆ ਦੀ ਮੰਗ ਕਰਨ ਮਗਰੋਂ ਨਿਹੰਗ ਸਿੰਘ ਨੇ ਮੁੜ ਲਾਈਵ ਹੋ ਕੇ ਦਿੱਤੀ ਚਿਤਾਵਨੀ
ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਬੈਕਸਾਈਡ ਲਾਕਰ (ਜਿਥੇ ਮਰੀਜ਼ ਦਵਾਈਆਂ ਆਦਿ ਰੱਖਦੇ ਹਨ) ਦੀ ਹਾਲਤ ਇੰਨੀ ਬੁਰੀ ਸੀ ਕਿ ਉਹ ਵੀ ਗੰਦਗੀ ਨਾਲ ਭਰੇ ਪਏ ਸਨ, ਜਿਨ੍ਹਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਇਹ ਬੈਕਸਾਈਡ ਲਾਕਰ ਨਹੀਂ, ਸਗੋਂ ਮਰੀਜ਼ਾਂ ਨੂੰ ਦਿੱਤੇ ਛੋਟੇ-ਛੋਟੇ ਡਸਟਬਿਨ ਹਨ। ਟੀਮ ਨੇ ਵੇਖਿਆ ਕਿ ਡੇਂਗੂ ਵਾਰਡ ਨੇੜੇ ਬਣੇ ਪਖਾਨਿਆਂ ਦੇ ਬਾਹਰ ਗੰਦਗੀ ਨਾਲ ਫਰਸ਼ ਭਰਿਆ ਪਿਆ ਸੀ ਅਤੇ ਮੱਛਰ ਉਸ ’ਤੇ ਘੁੰਮ ਰਹੇ ਸਨ।
ਇਹ ਕਿਹੋ-ਜਿਹਾ ਸਪੈਸ਼ਲ ਆਈਸੋਲੇਸ਼ਨ ਵਾਰਡ, ਮੱਛਰ ਫੈਲਾਅ ਰਹੇ ਡੇਂਗੂ
ਡੇਂਗੂ ਵਾਰਡ ਨੂੰ ਆਈਸੋਲੇਸ਼ਨ ਵਾਰਡ ਤਾਂ ਕਾਗਜ਼ਾਂ ਵਿਚ ਬਣਾ ਦਿੱਤਾ ਗਿਆ ਪਰ ਖਿੜਕੀ ਖਰਾਬ ਹੋਣ ਦੇ ਨਾਲ ਮੁੱਖ ਦਰਵਾਜ਼ਾ ਤਕ ਖੁੱਲ੍ਹਾ ਸੀ। ਇੰਨਾ ਹੀ ਨਹੀਂ, ਡੇਂਗੂ ਵਾਰਡ ਵਿਚ ਐਂਟਰੀ ਵਾਲੇ ਦਰਵਾਜ਼ੇ ਦੇ ਉੱਪਰ ਖਾਲੀ ਥਾਂ ਸੀ, ਜਿਥੋਂ ਮੱਛਰ ਆਸਾਨੀ ਨਾਲ ਅੰਦਰ-ਬਾਹਰ ਸੈਰ ਕਰਦੇ ਦੇਖੇ ਜਾ ਸਕਦੇ ਹਨ। ਹਸਪਤਾਲ ਵਾਲੇ ਇਸ ਖਾਲੀ ਹਿੱਸੇ ਨੂੰ ਕਿਸੇ ਪਲਾਈਬੋਰਡ ਜਾਂ ਐਲੂਮੀਨੀਅਮ ਸ਼ੀਟ ਨਾਲ ਢਕਣਾ ਭੁੱਲ ਗਏ। ਜੇਕਰ ਡੇਂਗੂ ਜਾਂ ਚਿਕਨਗੁਨੀਆ ਦੇ ਮਰੀਜ਼ ਨੂੰ ਮੱਛਰ ਕੱਟ ਲਵੇ ਤਾਂ ਉਸ ਤੋਂ ਬਾਅਦ ਉਹੀ ਮੱਛਰ ਵਾਰਡ ਵਿਚ ਦਾਖਲ ਕਿਸੇ ਦੂਜੇ ਮਰੀਜ਼ ਨੂੰ ਕੱਟ ਲਵੇ ਤਾਂ ਉਹ ਵੀ ਡੇਂਗੂ ਪਾਜ਼ੇਟਿਵ ਹੋ ਜਾਂਦਾ ਹੈ। ਮਾਸਕਿਟੋ ਕਿੱਲਰ ਮਸ਼ੀਨ ਤਕ ਡੇਂਗੂ ਵਾਰਡ ਵਿਚ ਨਹੀਂ ਲਗਾਈ ਗਈ, ਹਾਲਾਂਕਿ ਕੁਝ ਬੈੱਡ ਦੇ ਗੱਦੇ ਵੀ ਮਿੱਟੀ ਨਾਲ ਭਰੇ ਦੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਡੇਂਗੂ ਵਾਰਡ ਵਿਚ ਇਕ ਡੇਂਗੂ ਪਾਜ਼ੇਟਿਵ ਮਰੀਜ਼ ਇਲਾਜ ਅਧੀਨ ਹੈ ਅਤੇ ਦੂਜੇ ਮਰੀਜ਼ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਧ ਰਹੀ ਇਹ ਭਿਆਨਕ ਬੀਮਾਰੀ, ਸਾਵਧਾਨ ਰਹਿਣ ਲੋਕ, ਮਰੀਜ਼ਾਂ ਦੇ ਵੱਧ ਰਹੇ ਅੰਕੜੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਕੋਠੀ ’ਚੋਂ ਨਕਦੀ, ਸੋਨੇ ਦੇ ਗਹਿਣੇ ਤੇ ਹੋਰ ਸਾਮਾਨ ਚੋਰੀ
NEXT STORY