ਨੰਗਲ (ਗੁਰਭਾਗ ਸਿੰਘ) : ਪੰਜਾਬ ’ਚ ਮਨਾਏ ਜਾ ਰਹੇ ਆਪ੍ਰੇਸ਼ਨ ਬਲੂ ਸਟਾਰ ਨੂੰ ਵੇਖਦੇ ਹੋਏ ਨੰਗਲ ’ਚ ਵੀ ਪੁਲਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੰਗੀ ਗੱਲ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ, ਜਿਸ ਦੇ ਚੱਲਦੇ ਪੁਲਸ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਪੰਜਾਬ ਪੁਲਸ ਦੇ ਮੁਲਾਜ਼ਮਾਂ ਨੇ ਵਿਸ਼ੇਸ਼ ਯੰਤਰਾਂ ਨੂੰ ਲੈ ਕੇ ਇਲਾਕਿਆਂ ’ਚ ਚੈਕਿੰਗ ਮੁਹਿੰਮ ਚਲਾਈ ਤਾਂ ਕਿ ਕੋਈ ਵੀ ਸ਼ਰਾਰਤੀ ਤੱਤ ਇਲਾਕੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਾ ਕਰ ਸਕੇ।
ਇਸ ਮੁਹਿੰਮ ’ਚ ਨੰਗਲ ਦੀ ਅੱਡਾ ਮਾਰਕਿ ਸਣੇ ਵੱਖ-ਵੱਖ ਬਾਜ਼ਾਰਾਂ ’ਚ ਜਾਂਚ ਕਰਨ ਦੇ ਨਾਲ-ਨਾਲ ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ’ਚ ਵੀ ਜਾਂਚ ਕੀਤੀ ਗਈ। ਜਦੋਂ ਨੰਗਲ ਥਾਣਾ ਮੁਖੀ ਪਵਨ ਚੌਧਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਘੱਲੂਘਾਰਾ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪੁਲਸ ਕਿਸੇ ਵੀ ਤਰ੍ਹਾਂ ਦੀ ਅਸਮਾਜਿਕ ਗਤੀਵਿਧੀਆਂ ਦੇ ਖਿਲਾਫ ਚੌਕਸ ਹੈ ਅਤੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਵੱਖ-ਵੱਖ ਬਾਜ਼ਾਰਾਂ ਅਤੇ ਜਨਤਕ ਥਾਵਾਂ 'ਚੇ ਵਿਸ਼ੇਸ਼ ਮਸ਼ੀਨੀ ਯੰਤਰਾਂ ਨਾਲ ਜਾਂਚ ਕੀਤੀ ਗਈ।
ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਕੈਪਟਨ ਵੱਲੋਂ ਸਿੱਖ ਸੰਗਤ ਨੂੰ ਵਧਾਈਆਂ
NEXT STORY