ਸੈਲਾ ਖੁਰਦ (ਅਰੋੜਾ)- ਕਸਬਾ ਸੈਲਾ ਖੁਰਦ ਅੰਦਰ ਕਾਫ਼ੀ ਸਮੇਂ ਤੋਂ ਤੂੜੀ ਨਾਲ ਲੱਦੀਆਂ ਓਵਰਲੋਡ ਟਰਾਲੀਆਂ ਕਾਰਨ ਕਸਬੇ ਅੰਦਰ ਟਰੈਫਿਕ ਜਾਮ ਲੱਗਾ ਰਹਿੰਦਾ ਹੈ ਪਰ ਪੁਲਸ ਪ੍ਰਸ਼ਾਸ਼ਨ ਸਭ ਵੇਖ ਕੇ ਵੀ ਅਵੇਸਲਾ ਹੋਇਆ ਪਿਆ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਕਸਬੇ ਅੰਦਰ ਕਾਫ਼ੀ ਵੱਡੀ ਪੇਪਰ ਮਿੱਲ ਹੈ, ਜਿੱਥੇ ਇਹ ਤੂੜੀ ਦੀਆ ਟਰਾਲੀਆਂ ਕਾਫ਼ੀ ਵੱਡੀ ਗਿਣਤੀ ਵਿਚ ਰੋਜ਼ਾਨਾ ਆਉਂਦੀਆਂ ਹਨ।
ਇਹ ਵੀ ਪੜ੍ਹੋ:ਪੰਜਾਬ 'ਚ ਲੱਗੇ ਹਾਈਟੈੱਕ ਨਾਕੇ! ਵਧਾਈ ਗਈ ਸੁਰੱਖਿਆ, ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਗਏ ਸੀਲ

ਇਨ੍ਹਾਂ ਕਰਕੇ ਸ਼ਹਿਰ ਵਿਚ ਲੱਗਦੇ ਜਾਮ ਨੂੰ ਵੇਖਦਿਆਂ ਕਾਫ਼ੀ ਦੇਰ ਪਹਿਲਾਂ ਪੁਲਸ ਪ੍ਰਸ਼ਾਸਨ ਨੇ ਸ਼ਹਿਰ ਅੰਦਰ ਇਨ੍ਹਾਂ ਦੀ ਦਿਨ ਨੂੰ ਐਂਟਰੀ 'ਤੇ ਪਾਬੰਦੀ ਲਗਾ ਦਿੱਤੀ ਸੀ ਪਰ ਕੁਝ ਮਹੀਨਿਆਂ ਤੋਂ ਇਹ ਦਿਨ ਨੂੰ ਸ਼ਹਿਰ ਅੰਦਰ ਬੇਰੋਕ ਓਵਰਲੋਡ ਟਰਾਲੀਆਂ ਆਉਂਦੀਆਂ ਹਨ ਅਤੇ ਇਨ੍ਹਾਂ ਕਾਰਨ ਕਾਫ਼ੀ ਲੰਬੇ ਜਾਮ ਲੱਗਦੇ ਹਨ ਪਰ ਇਹ ਸਭ ਵੇਖਣ ਦੇ ਬਾਵਜੂਦ ਵੀ ਪੁਲਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਅਤੇ ਲੋਕ ਇਸ ਸਮੱਸਿਆ ਤੋਂ ਕਾਫ਼ੀ ਪ੍ਰੇਸ਼ਾਨ ਹਨ। ਲੋਕਾਂ ਦੀ ਇਹ ਪੁਰਜ਼ੋਰ ਮੰਗ ਹੈ ਕਿ ਇਨ੍ਹਾਂ ਓਵਰਲੋਡ ਟਰਾਲੀਆਂ ਦੀ ਦਿਨ ਨੂੰ ਕਸਬੇ ਅੰਦਰ ਐਂਟਰੀ ਬੰਦ ਕੀਤੀ ਜਾਵੇ ਅਤੇ ਕਸਬੇ ਦੀ ਟਰੈਫਿਕ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਛੁੱਟੀ ਦਾ ਮਜ਼ਾ ਹੋਵੇਗਾ ਖ਼ਰਾਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟੈਂਟ ਸਟੋਰ ’ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਾਇਆ ਕਾਬੂ
NEXT STORY