ਭਾਰਤ ਨੂੰ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਦਵਾਈ ਨਿਰਮਾਤਾ ਹੋਣ ਦੇ ਕਾਰਨ ‘ਵਿਸ਼ਵ ਦੀ ਫਾਰਮੇਸੀ’ ਵੀ ਕਿਹਾ ਜਾਂਦਾ ਹੈ। ‘ਇੰਡੀਅਨ ਫਾਰਮਾਸਿਊਟੀਕਲ ਅਲਾਇੰਸ’ ਅਨੁਸਾਰ ਅਮਰੀਕਾ ਦੀ ਹਰ ਤੀਜੀ ਅਤੇ ਯੂਰਪ ਦੀ ਹਰ ਚੌਥੀ ਟੈਬਲੇਟ ਭਾਰਤ ਦੀ ਬਣੀ ਹੁੰਦੀ ਹੈ। ਇੱਥੇ ਵਿਸ਼ਵ ਦੀਆਂ 60 ਫੀਸਦੀ ਵੈਕਸੀਨ ਅਤੇ 20 ਫੀਸਦੀ ਜੈਨੇਰਿਕ ਦਵਾਈਆਂ ਬਣਦੀਆਂ ਹਨ ਪਰ ਇਨ੍ਹਾਂ ’ਚ ਵੀ ਮਿਲਾਵਟ ਅਤੇ ਗੁਣਵੱਤਾ ਦੀ ਕਮੀ ਪਾਈ ਜਾਣ ਲੱਗੀ ਹੈ।
ਇੱਥੋਂ ਤੱਕ ਕਿ ਪ੍ਰਾਣ ਰੱਖਿਅਕ ਦਵਾਈਆਂ ਵੀ ਮਿਲਾਵਟੀ ਅਤੇ ਨਕਲੀ ਬਣਨ ਲੱਗੀਆਂ ਹਨ। ਇਸੇ ਸਿਲਸਿਲੇ ’ਚ ਸਿਹਤ ਮੰਤਰਾਲਾ ਨੇ 21 ਅਗਸਤ ਨੂੰ ਦੱਸਿਆ ਹੈ ਕਿ ਕੇਂਦਰੀ ਦਵਾਈ ਪ੍ਰਯੋਗਸ਼ਾਲਾਵਾਂ ਨੇ ਜੁਲਾਈ ਲਈ ਜਾਰੀ ਆਪਣੇ ਮਾਸਿਕ ਦਵਾਈ ਅਲਰਟ ’ਚ ਵੱਖ-ਵੱਖ ਕੰਪਨੀਆਂ ਵਲੋਂ ਬਣੀਆਂ 97 ’ਚੋਂ 46 ਦਵਾਈਆਂ ਦੇ ਨਮੂਨਿਆਂ ਨੂੰ ਮਾਨਕ ਗੁਣਵੱਤਾ ਅਨੁਸਾਰ ਨਹੀਂ ਪਾਇਆ।
ਦਵਾਈਆਂ ਦਾ ਗੁਣਵੱਤਾ ਦੇ ਨਿਰਧਾਰਿਤ ਮਾਪਦੰਡਾਂ ਅਨੁਸਾਰ ਨਾ ਪਾਇਆ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਘੱਟ ਗੁਣਵੱਤਾ ਵਾਲੀਆਂ ਦਵਾਈਆਂ ਦੇ ਬਾਜ਼ਾਰ ’ਚ ਪਹੁੰਚਣ ਨਾਲ ਇਨ੍ਹਾਂ ਦਾ ਸੇਵਨ ਕਰਨ ਵਾਲੇ ਲੋਕਾਂ ਦੇ ਜੀਵਨ ਲਈ ਖਤਰਾ ਵੀ ਪੈਦਾ ਹੋ ਸਕਦਾ ਹੈ।
ਭਾਰਤ ’ਚ ਨਕਲੀ ਅਤੇ ਘਟੀਆਂ ਦਵਾਈਆਂ ਦਾ ਮੁੱਦਾ ਵਾਰ-ਵਾਰ ਉੱਠਦਾ ਰਹਿੰਦਾ ਹੈ। ਕੁਝ ਸਾਲ ਪਹਿਲਾਂ ਉਜ਼ਬੇਕਿਸਤਾਨ ’ਚ ਭਾਰਤ ਦੀ ਬਣੀ ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਮੌਤ ਵੀ ਹੋ ਗਈ ਸੀ। ਨਕਲੀ ਦਵਾਈਆਂ ਦੇ ਧੰਦੇਬਾਜ਼ ਧਨ ਦੇ ਲਾਲਚ ’ਚ ਲੋਕਾਂ ਦੀ ਜਾਨ ਨਾਲ ਖੇਡ ਰਹੇ ਹਨ, ਇਸ ਲਈ ਅਜਿਹੇ ਕਾਰਿਆਂ ’ਚ ਸ਼ਾਮਲ ਹੋਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ।
–ਵਿਜੇ ਕੁਮਾਰ
‘ਜੰਮੂ ਵਿਚ ਸੀ. ਆਰ. ਪੀ. ਐੱਫ. ਦੀਆਂ 3 ਬਟਾਲੀਅਨਾਂ ਵਧੀਆਂ’ ਸਰਕਾਰ ਨੇ ਦੇਰ ਨਾਲ ਲਿਆ ਸਹੀ ਫੈਸਲਾ!
NEXT STORY