ਜਲੰਧਰ, (ਪੁਨੀਤ)—ਪਿਛਲੇ ਕਈ ਸਾਲਾਂ ਤੋਂ ਅਧੂਰੇ ਪਏ ਪੀ. ਏ. ਪੀ. ਤੋਂ ਲੈ ਕੇ ਰਾਮਾ ਮੰਡੀ ਤਕ ਜਾਣ ਵਾਲੇ ਫਲਾਈਓਵਰ ਦਾ ਅੱਜ ਅਧਿਕਾਰੀਆਂ ਨੇ ਨਿਰੀਖਣ ਕਰਦਿਆਂ ਦੱਸਿਆ ਕਿ ਫਲਾਈਓਵਰ ਦਾ ਨਿਰਮਾਣ 6 ਮਹੀਨੇ ਵਿਚ ਪੂਰਾ ਹੋ ਜਾਵੇਗਾ। ਪੀ. ਏ. ਪੀ. ਤੋਂ ਰਾਮਾ ਮੰਡੀ ਤਕ ਦੇ ਫਲਾਈਓਵਰ ਦੇ ਅਧੂਰੇ ਕੰਮ ਕਾਰਨ ਰੋਜ਼ਾਨਾ ਟਰੈਫਿਕ ਜਾਮ ਨਾਲ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ, ਜਿਸ ਨੂੰ ਦੇਖਦਿਆਂ ਅਧਿਕਾਰੀਆਂ ਨੇ ਕੰਮ ਜਲਦੀ ਨਿਬੇੜਨ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਫਲਾਈਓਵਰ ਦਾ ਨਿਰਮਾਣ ਕਰਨ ਵਾਲੀ ਕੰਪਨੀ ਨੂੰ ਜਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ ਉਹ ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾਈ ਜਾਵੇਗੀ ਪਰ ਦੇਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡੀ. ਸੀ. ਵਰਿੰਦਰ ਸ਼ਰਮਾ ਨੇ ਇਸ ਸਬੰਧ ਵਿਚ ਇਕ ਮੀਟਿੰਗ ਬੁਲਾਈ ਜਿਸ ਵਿਚ ਆਰਮੀ ਦੇ ਲੈਫਟੀਨੈਂਟ ਜਨਰਲ (ਰਿਟਾ.) ਸਾਬਕਾ ਲੈਫਟੀਨੈਂਟ ਜਨਰਲ ਐੱਨ. ਕੇ. ਮਹਿਤਾ ਸਣੇ ਸਹਾਇਕ ਪੁਲਸ ਕਮਿਸ਼ਨਰ ਜੰਗ ਬਹਾਦਰ ਸ਼ਰਮਾ, ਐਡੀਸ਼ਨਲ ਡੀ. ਸੀ. ਜਤਿੰਦਰ ਜੋਰਵਾਲ ਸਣੇ ਪੁਲਸ ਅਤੇ ਪ੍ਰਸ਼ਾਸਨ ਦੇ ਕਈ ਅਧਿਕਾਰੀ ਸ਼ਾਮਲ ਹੋਏ। ਪੀ. ਏ. ਪੀ. ਚੌਕ ਕੋਲ ਨਿਰੀਖਣ ਕਰਦਿਆਂ ਡੀ. ਸੀ. ਨੇ ਕਿਹਾ ਕਿ ਫਲਾਈਓਵਰ ਦਾ ਕੰਮ 6 ਮਹੀਨੇ ਵਿਚ ਪੂਰਾ ਹੋ ਜਾਵੇਗਾ।
ਇਸੇ ਤਰ੍ਹਾਂ ਜੋ ਰਾਮਾ ਮੰਡੀ ਦਾ ਫਲਾਈਓਵਰ ਹੈ ਉਸ ਦਾ ਕੰਮ ਅਗਲੇ ਸਾਲ ਜੂਨ ਤਕ ਪੂਰਾ ਕਰਵਾ ਲਿਆ ਜਾਵੇਗਾ।
3000 ਸੱਪਾਂ ਨੂੰ ਫੜਨ ਵਾਲੇ ਪੰਜਾਬੀ ਨੂੰ ਕੋਬਰਾ ਨੇ ਡੱਸਿਆ, ਮੌਤ (ਵੀਡੀਓ)
NEXT STORY