ਜਲੰਧਰ (ਪੁਨੀਤ)–ਟ੍ਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ ਮਹੱਤਵਪੂਰਨ ਰੂਟਾਂ ਸਮੇਤ ਧਾਰਮਿਕ ਸਥਾਨਾਂ ’ਤੇ ਜਾਣ ਵਾਲੀਆਂ ਕਈ ਟ੍ਰੇਨਾਂ ਘੰਟਿਆਂਬੱਧੀ ਦੇਰੀ ਨਾਲ ਜਲੰਧਰ ਪਹੁੰਚੀਆਂ, ਜਿਸ ਕਾਰਨ ਸਿਟੀ ਅਤੇ ਕੈਂਟ ਸਟੇਸ਼ਨ ’ਤੇ ਯਾਤਰੀਆਂ ਨੂੰ ਲੰਮੀ ਉਡੀਕ ਕਰਨ ’ਤੇ ਮਜਬੂਰ ਹੋਣਾ ਪਿਆ। ਭਾਰੀ ਠੰਡ ਵਿਚਕਾਰ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਉਠਾਉਣੀਆਂ ਪਈਆਂ, ਜਿਸ ਕਾਰਨ ਯਾਤਰੀ ਰੇਲਵੇ ਦੀ ਕਾਰਜਪ੍ਰਣਾਲੀ ਤੋਂ ਅਸੰਤੁਸ਼ਟ ਨਜ਼ਰ ਆਏ। ਯਾਤਰੀਆਂ ਦਾ ਕਹਿਣਾ ਹੈ ਕਿ ਰੇਲਵੇ ਨੂੰ ਇਸ ਦਾ ਹੱਲ ਕੱਢਣਾ ਚਾਹੀਦਾ ਹੈ।
ਦੇਰੀ ਦੇ ਸਿਲਸਿਲੇ ਵਿਚ ਆਮਰਪਾਲੀ ਐਕਸਪ੍ਰੈੱਸ 15707 ਆਪਣੇ ਤੈਅ ਸਮੇਂ ਸਵੇਰੇ ਸਾਢੇ 10 ਤੋਂ ਸਵਾ 2 ਘੰਟੇ ਦੀ ਦੇਰੀ ਨਾਲ ਪੌਣੇ 1 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ। ਡਾ. ਅੰਬੇਡਕਰ ਨਗਰ ਤੋਂ ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਸਵੇਰੇ ਸਾਢੇ 10 ਤੋਂ ਲੱਗਭਗ 3 ਘੰਟੇ ਲੇਟ ਰਹਿੰਦੇ ਹੋਏ ਦੁਪਹਿਰ ਸਵਾ 1 ਵਜੇ ਦੇ ਲਗਭਗ ਕੈਂਟ ਪੁੱਜੀ। 22487 ਵੰਦੇ ਭਾਰਤ ਐਕਸਪ੍ਰੈੱਸ 20 ਮਿੰਟ ਦੀ ਦੇਰੀ ਨਾਲ ਪੌਣੇ 8 ਵਜੇ ਕੈਂਟ ਪੁੱਜੀ। ਨਵੀਂ ਦਿੱਲੀ ਵੈਸ਼ਨੋ ਦੇਵੀ ਐਕਸਪ੍ਰੈੱਸ 04081 ਲੱਗਭਗ 3 ਘੰਟੇ ਲੇਟ ਰਹਿੰਦੇ ਹੋਏ ਸਵੇਰੇ 9 ਵਜੇ ਕੈਂਟ ਪੁੱਜੀ।

ਇਹ ਵੀ ਪੜ੍ਹੋ: Punjab : ਇਸ ਰੇਲਵੇ ਫਾਟਕ 'ਤੇ ਟੁੱਟਿਆ ਟਰਾਲੀ ਦਾ ਐਕਸਲ, ਡੇਢ ਘੰਟਾ ਰੋਕੀਆਂ ਰੇਲਾਂ
18309 ਜੰਮੂਤਵੀ ਐਕਸਪ੍ਰੈੱਸ ਸਾਢੇ 6 ਘੰਟੇ ਦੀ ਦੇਰੀ ਨਾਲ ਦੁਪਹਿਰ ਸਵਾ 1 ਵਜੇ ਸਿਟੀ ਸਟੇਸ਼ਨ ’ਤੇ ਆਈ। ਸ਼ਹੀਦ ਐਕਸਪ੍ਰੈੱਸ 14673 ਲੱਗਭਗ 3 ਘੰਟੇ ਦੀ ਦੇਰੀ ਨਾਲ ਸ਼ਾਮ ਸਾਢੇ 6 ਵਜੇ ਸਿਟੀ ਪੁੱਜੀ। ਕਰਮਭੂਮੀ ਐਕਸਪ੍ਰੈੱਸ 12407 ਦੋ ਘੰਟੇ ਦੀ ਦੇਰੀ ਨਾਲ ਸ਼ਾਮ 6 ਵਜੇ ਦੇ ਲੱਗਭਗ ਸਿਟੀ ਪੁੱਜੀ। ਹਿਮਗਿਰੀ ਐਕਸਪ੍ਰੈੱਸ 12331 ਸਵਾ ਘੰਟਾ ਦੇਰੀ ਨਾਲ ਪੌਣੇ 10 ਵਜੇ ਕੈਂਟ ਪੁੱਜੀ।
ਇਹ ਵੀ ਪੜ੍ਹੋ: ਸਾਲ ਦੇ ਪਹਿਲੇ ਦਿਨ ਪੰਜਾਬ 'ਚ ਵੱਡਾ ਹਾਦਸਾ! 3 ਨੌਜਵਾਨਾਂ ਦੀ ਭਿਆਨਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਛਲੇ ਛੇ ਸਾਲ ਤੋਂ 1.61 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਟੀ ਸੈਂਟਰ ਦਾ ਕੰਮ ਅਧੂਰਾ
NEXT STORY