ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ਼ (ਪੰਜਾਬ) ਇਕਾਈ ਹੁਸ਼ਿਆਰਪੁਰ ਦੇ ਟਾਂਡਾ ਨਾਲ ਸੰਬੰਧਤ ਸਮੂਹ ਸਕੂਲ ਪ੍ਰਬੰਧਕ, ਅਧਿਆਪਕ, ਸਕੂਲ ਡਰਾਈਵਰ ਅਤੇ ਹੈਲਪਰ, ਹੋਰ ਸਟਾਫ਼ ਨੇ ਰੋਸ ਰੈਲੀ ਕੱਢ ਕੇ ਸਰਕਾਰ ਦੇ ਸਕੂਲ ਬੰਦ ਰੱਖੇ ਜਾਣ ਦੇ ਫਰਮਾਨ ਦਾ ਵਿਰੋਧ ਕਰਦੇ ਹੋਏ ਜਲਦ ਸਕੂਲ ਖੋਲ੍ਹਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਵਿਆਹੁਤਾ ਦਾ ਕਤਲ, ਪਰਿਵਾਰ ਨੇ ਸਹੁਰਿਆਂ ’ਤੇ ਲਾਏ ਗੰਭੀਰ ਦੋਸ਼
ਇਸ ਦੌਰਾਨ ਲੱਖੀ ਸਿਨੇਮਾ ਚੋਂਕ ਤੋਂ ਟਾਂਡਾ ਫਲਾਈਓਵਰ ਤੱਕ ਰੋਸ ਰੈਲੀ ਕੱਢਦੇ ਹੋਏ ਸਮੂਹ ਮੈਂਬਰ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਕੋਰ ਕਮੇਟੀ ਮੈਂਬਰ ਚੋਧਰੀ ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ, ਸੁਖਵਿੰਦਰ ਸਿੰਘ ਅਰੋੜਾ, ਤਰਲੋਚਨ ਸਿੰਘ ਬਿੱਟੂ, ਰਜਿੰਦਰ ਸਿੰਘ ਮਾਰਸ਼ਲ, ਹਰਿੰਦਰ ਸਿੰਘ ਟੇਰਕਿਆਣਾ ਨੇ ਕਿਹਾ ਕਿ ਕੋਰੋਨਾ ਕਾਲ ਦੇ ਇਸ ਸਮੇਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਰੇ ਬਾਜ਼ਾਰ, ਮੋਲ, ਵਪਾਰਕ ਅਦਾਰੇ ਸਰਕਾਰੀ ਅਤੇ ਪ੍ਰਾਇਵੇਟ ਦਫ਼ਤਰ ਖੁੱਲ੍ਹੇ ਹੋਏ ਹਨ।
ਇਹ ਵੀ ਪੜ੍ਹੋ : ਲੁਧਿਆਣਾ: ਚਿਕਨ ਕਾਰਨਰ ਦੇ ਮਾਲਕ ਨੇ ਸਿਧਵਾਂ ਨਹਿਰ 'ਚ ਮਾਰੀ ਛਾਲ, ਸੁਸਾਈਡ ਨੋਟ ’ਚ ਦੱਸਿਆ ਮੌਤ ਦਾ ਕਾਰਨ
ਇਸ ਦੇ ਨਾਲ ਹੀ ਮੇਲਿਆਂ, ਰੈਲੀਆਂ, ਵਿਆਹ, ਧਾਰਮਿਕ ਸਥਾਨਾਂ ਤੇ ਵੱਡੀ ਗਿਣਤੀ ਵਿੱਚ ਲੋਕ ਘੁੰਮ ਫਿਰ ਰਹੇ ਹਨ, ਤਾਂ ਅਜਿਹੇ ਵਿੱਚ ਵਿੱਦਿਅਕ ਅਦਾਰਿਆਂ ਨੂੰ ਬੰਦ ਰੱਖਣਾ ਬਿਲਕੁਲ ਉਚਿੱਤ ਨਹੀਂ ਜਾਪ ਰਿਹਾ, ਸਗੋਂ ਇਨ੍ਹਾਂ ਅਦਾਰਿਆਂ ਵਿੱਚ ਹੀ ਤਾਂ ਜਾਗਰਿਤੀ ਦਾ ਪਾਠ ਪੜ੍ਹਾਇਆ ਜਾਂਦਾ ਹੈ ਅਤੇ ਇਨ੍ਹਾਂ ਰਾਹੀਂ ਲੋਕ ਚੇਤਨਾ ਹੋਰ ਮਜ਼ਬੂਤ ਕੀਤੀ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਨ ਨਾਲ ਆਰਥਿਕ ਸੰਕੰਟ ਅਤੇ ਬੇਰੁਜ਼ਗਾਰੀ ਵਿੱਚ ਵੀ ਵਾਧਾ ਹੋਵੇਗਾ, ਜਿਸ ਦੇ ਗੰਭੀਰ ਸਿੱਟੇ ਨਿਕਲਣਗੇ, ਕਿਉਂਕਿ ਪਹਿਲਾਂ ਹੀ ਇਕ ਸਾਲ ਤੋਂ ਸਕੂਲ ਨਾਲ ਜੁੜਿਆ ਹਰ ਵਿਅਕਤੀ ਡੂੰਘਾ ਸੰਤਾਪ ਭੋਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਦੇ ਸਮੂਹ ਸਕੂਲਾਂ ਦਾ ਸਟਾਫ ਅਤੇ ਪ੍ਰਬੰਧਕ ਅੱਜ ਡੀ. ਸੀ ਹੁਸ਼ਿਆਰਪੁਰ ਨੂੰ ਇਕ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਨੂੰ ਵਿੱਦਿਅਕ ਅਦਾਰੇ ਖੋਲ੍ਹਣ ਦੀ ਜ਼ੋਰਦਾਰ ਅਪੀਲ ਕਰਨਗੇ।
ਇਹ ਵੀ ਪੜ੍ਹੋ :ਕੋਵਿਡ ਵੈਕਸੀਨ ਨਾ ਲੁਆਉਣ ਵਾਲੇ ਸਰਕਾਰੀ ਮੁਲਾਜ਼ਮਾਂ ਲਈ ਜਲੰਧਰ ਦੇ ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ
ਮਕਸੂਦਾਂ ਮੰਡੀ ਨੇੜੇ ਸੀਵਰੇਜ ਵਿਚੋਂ ਲਾਸ਼ ਬਰਾਮਦ ਹੋਣ ਨਾਲ ਫੈਲੀ ਸਨਸਨੀ
NEXT STORY