ਗੋਰਾਇਆ (ਮੁਨੀਸ਼)— ਸਬ ਡਿਵੀਜ਼ਨ ਫਿਲੌਰ 'ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਥਾਣਾ ਗੋਰਾਇਆ ਦੇ ਪਿੰਡ ਵਿਰਕਾਂ 'ਚ ਚੋਰਾਂ ਵੱਲੋਂ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦੇ ਹੋਏ ਇਕ ਹਵੇਲੀ 'ਚੋਂ 3 ਭਰਾਵਾਂ ਦੇ 9 ਪਸ਼ੂ ਚੋਰੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਨਕਾਰੀ ਦਿੰਦੇ ਹੋਏ ਪੀੜਤ ਕਿਸਾਨ ਜੋਗਾ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਵਿਰਕਾਂ ਥਾਣਾ ਗੋਰਾਇਆ ਨੇ ਦੱਸਿਆ ਉਨ੍ਹਾਂ ਦੀ ਹਵੇਲੀ ਦੋਸਾਂਝ ਕਲਾਂ ਰੋਡ 'ਤੇ ਹੈ, ਜਿੱਥੇ ਉਨ੍ਹਾਂ ਦੇ ਉਸ ਦੇ ਭਰਾ ਸੁਰਿੰਦਰ ਸਿੰਘ ਅਤੇ ਬਲਬੀਰ ਸਿੰਘ ਦੋਵੇਂ ਪੁੱਤਰ ਸੋਹਣ ਸਿੰਘ ਵਾਸੀ ਵਿਰਕਾਂ ਦੇ ਪਸ਼ੂ ਬੰਨ੍ਹੇ ਹੁੰਦੇ ਹਨ।
ਸ਼ੁੱਕਰਵਾਰ ਰਾਤ 8 ਵਜੇ ਉਹ ਹਵੇਲੀ ਦੇ ਅੰਦਰ ਕਮਰਿਆਂ 'ਚ ਆਪਣੇ ਪਸ਼ੂ ਬੰਨ੍ਹ ਕੇ ਗਏ ਸਨ। ਜਦ ਸ਼ਨੀਵਾਰ ਸਵੇਰੇ 5 ਵਜੇ ਉਹ ਹਵੇਲੀ ਆਏ ਤਾਂ ਉਨ੍ਹਾਂ ਦਾ ਪਸ਼ੂਆਂ ਵਾਲੇ ਕਮਰੇ ਦਾ ਗੇਟ ਖੁੱਲ੍ਹਾ ਸੀ ਅਤੇ ਅੰਦਰੋਂ 9 ਪਸ਼ੂ, ਜਿਸ 'ਚ ਮੱਝਾਂ ਸਮੇਤ ਕੱਟੇ ਸ਼ਾਮਲ ਸਨ, ਲੈ ਕੇ ਫਰਾਰ ਹੋ ਗਏ ਜਦਕਿ 1 ਗਾਂ ਛੱਡ ਗਏ। ਉਨ੍ਹਾਂ ਨੇ ਦੱਸਿਆ ਜਦ ਥੋੜ੍ਹਾ ਦਿਨ ਚੜਿਆ ਤਾਂ ਉਨ੍ਹਾਂ ਦੇਖਿਆ ਹਵੇਲੀ ਤੋਂ ਥੋੜ੍ਹਾ ਅੱਗੇ ਕੇਲਿਆਂ ਦੇ ਪੱਤੇ ਖਿੱਲਰੇ ਹੋਏ ਸਨ। ਜਿਸ ਤੋਂ ਅੰਦਾਜ਼ਾ ਲੱਗ ਰਿਹਾ ਹੈ ਕਿ ਪਸ਼ੂ ਉੱਥੋਂ ਚੋਰਾਂ ਨੇ ਗੱਡੀ 'ਚ ਚੜ੍ਹਾਏ ਹਨ। ਉਨ੍ਹਾਂ ਨੇ ਪੁਲਸ ਨੂੰ ਚੋਰਾਂ ਨੂੰ ਜਲਦ ਫੜਨ ਦੀ ਮੰਗ ਕੀਤੀ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਪਣੀਆਂ ਮੰਗਾਂ ਨੂੰ ਲੈ ਕੇ ਯੂ. ਟੀ. ਮੁਲਾਜ਼ਮਾਂ ਨੇ ਕੀਤੀ ਕਨਵੈਨਸ਼ਨ
NEXT STORY