ਬਠਿੰਡਾ (ਸੁਖਵਿੰਦਰ) : ਇੱਥੇ ਐੱਸ. ਬੀ. ਆਈ. ਪ੍ਰਤਾਪ ਨਗਰ ਬ੍ਰਾਂਚ 'ਚ ਕੰਮ ਕਰਨ ਵਾਲੇ ਇੱਕ ਸਫ਼ਾਈ ਕਰਮਚਾਰੀ ਨੇ ਬੈਂਕ ਦੇ ਸਟ੍ਰਾਂਗ ਰੂਮ 'ਚੋਂ ਲੱਖਾਂ ਰੁਪਏ ਚੋਰੀ ਕਰ ਲਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬ੍ਰਾਂਚ ਮੈਨੇਜਰ ਮਿੱਤਲ ਨੇ ਕੈਨਾਲ ਕਾਲੋਨੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬਠਿੰਡਾ ਦਾ ਰਹਿਣ ਵਾਲਾ ਸੁਖਮੀਤ ਕੁਮਾਰ ਉਨ੍ਹਾਂ ਦੀ ਬ੍ਰਾਂਚ 'ਚ ਸਫ਼ਾਈ ਕਰਮਚਾਰੀ ਵਜੋਂ ਤਾਇਨਾਤ ਹੈ।
18 ਜੁਲਾਈ ਨੂੰ ਉਕਤ ਸਫ਼ਾਈ ਮੁਲਾਜਮ ਕੈਸ਼ ਅਫ਼ਸਰ ਦੇ ਕਮਰੇ 'ਚੋਂ ਬੈਂਕ ਦੇ ਸਟ੍ਰਾਂਗ ਰੂਮ ਦੀਆਂ ਚਾਬੀਆਂ ਲੈ ਗਿਆ। ਬਾਅਦ 'ਚ ਉਕਤ ਚਾਬੀਆਂ ਦੀ ਮਦਦ ਨਾਲ ਉਸਨੇ ਬੈਂਕ ਦਾ ਸਟ੍ਰਾਂਗ ਰੂਮ ਖੋਲ੍ਹ ਕੇ ਉੱਥੋਂ 4,56,800 ਰੁਪਏ ਚੋਰੀ ਕਰ ਲਏ। ਘਟਨਾ ਦਾ ਪਤਾ ਲੱਗਦੇ ਹੀ ਬੈਂਕ 'ਚ ਹਫੜਾ-ਦਫੜਾ ਮਚ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਕੀਤੀ। ਬਾਅਦ 'ਚ ਇਹ ਖ਼ੁਲਾਸਾ ਹੋਇਆ ਕ ਸਫ਼ਾਈ ਕਰਮਚਾਰੀ ਨੇ ਚੋਰੀ ਕੀਤੀ ਹੈ। ਇਸ ਸਬੰਧੀ ਪੁਲਸ ਨੇ ਮੁਲਜ਼ਮ ਸਫਾਈ ਕਰਮਚਾਰੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਪੰਜਾਬ 'ਚ ED ਦੀ ਰੇਡ! 16 ਥਾਵਾਂ 'ਤੇ ਮਾਰੇ ਛਾਪੇ
NEXT STORY