ਐਂਟਰਟੇਨਮੈਂਟ ਡੈਸਕ - ਆਏ ਦਿਨ ਬਾਲੀਵੁੱਡ ਦਾ ਕੋਈ ਨਾ ਕੋਈ ਕਲਾਕਾਰ ਆਪਣੀ ਪ੍ਰਾਪਰਟੀ ਨੂੰ ਜਾਂ ਤਾਂ ਵੇਚ ਰਿਹਾ ਹੈ ਜਾਂ ਫਿਰ ਕਿਰਾਏ 'ਤੇ ਦੇ ਰਿਹਾ ਹੈ। ਹੁਣ ਹਾਲ ਹੀ ਵਿਚ ਰਿਤਿਕ ਰੋਸ਼ਨ ਨੇ ਵੀ ਕੁੱਝ ਅਜਿਹੀ ਹੀ ਡੀਲ ਕੀਤੀ ਹੈ। ਉਨ੍ਹਾਂ ਨੇ ਮੁੰਬਈ ਦੇ ਅੰਧੇਰੀ ਵੈਸਟ ਵਿੱਚ ਸਥਿਤ ਆਪਣੇ ਕਰੀਬ 6000 ਵਰਗ ਫੁੱਟ ਵਿੱਚ ਫੈਲੇ ਦਫਤਰ ਨੂੰ 5 ਸਾਲ ਲਈ ਕਿਰਾਏ 'ਤੇ ਦੇ ਦਿੱਤਾ ਹੈ। ਇਸ ਡੀਲ ਤਹਿਤ ਉਨ੍ਹਾਂ ਨੂੰ 17 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਮਿਲੇਗਾ।
ਇਹ ਵੀ ਪੜ੍ਹੋ: ਵਿਆਹ ਤੋਂ 2 ਦਿਨ ਬਾਅਦ ਹੀ ਸ਼ੁਰੂ ਹੋਇਆ ਕਲੇਸ਼ ! ਮਸ਼ਹੂਰ ਅਦਾਕਾਰਾ ਨੇ ਪਤੀ 'ਤੇ ਲਾਏ ਕੁੱਟਮਾਰ ਕਰਨ ਦੇ ਦੋਸ਼, FIR ਦਰਜ

ਰੀਅਲ-ਐਸਟੇਟ ਡੇਟਾ ਐਨਾਲਿਟਿਕਸ ਫਰਮ CRE ਮੈਟ੍ਰਿਕਸ ਦੁਆਰਾ ਐਕਸੈਸ ਕੀਤੇ ਗਏ ਜਾਇਦਾਦ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਦੇ ਅਨੁਸਾਰ, ਇਹ ਦਫਤਰ ਕਲੀਅਰਸਿੰਥ ਲੈਬਜ਼ ਲਿਮਟਿਡ ਨੂੰ ਲੀਜ਼ 'ਤੇ ਦਿੱਤਾ ਗਿਆ ਹੈ। ਇਹ ਜਾਇਦਾਦ ਨਿਊ ਲਿੰਕ ਰੋਡ 'ਤੇ ਲੋਟਸ ਨੀਲਕਮਲ ਬਿਜ਼ਨਸ ਪਾਰਕ ਵਿਖੇ ਸਥਿਤ ਹੈ, ਜੋ ਕਿ ਅੰਧੇਰੀ ਵੈਸਟ ਦੇ ਪ੍ਰਮੁੱਖ ਵਪਾਰਕ ਸਥਾਨਾਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ: 'ਅੱਗ 'ਚ ਘਿਓ ਨਾ ਪਾਓ...'; ਰਿਤਿਕ ਰੌਸ਼ਨ ’ਤੇ ਭੜਕੀ ਕੰਗਨਾ ਰਣੌਤ, ਜਾਣੋ ਕੀ ਹੈ ਪੂਰਾ ਮਾਮਲਾ

ਇਹ ਡੀਲ 5 ਸਾਲਾ ਲਈ ਕੀਤੀ ਗਈ ਹੈ, ਜੋ ਕਿ 1 ਅਪ੍ਰੈਲ 2026 ਤੋਂ ਸ਼ੁਰੂ ਹੋ ਕੇ 31 ਮਾਰਚ, 2031 ਤੱਕ ਲਾਗੂ ਰਹੇਗੀ। ਡੀਲ ਦੀਆਂ ਸ਼ਰਤਾਂ ਦੇ ਤਹਿਤ, ਰਿਤਿਕ ਨੂੰ ਪਹਿਲੇ 3 ਸਾਲਾਂ ਲਈ 1 ਅਪ੍ਰੈਲ 2026 ਤੋਂ 31 ਮਾਰਚ 2029 ਤੱਕ 17 ਲੱਖ ਰੁਪਏ ਦਾ ਮਹੀਨਾਵਾਰ ਕਿਰਾਇਆ ਮਿਲੇਗਾ ਅਤੇ ਫਿਰ ਡੀਲ ਦੇ ਆਖਰੀ ਦੋ ਸਾਲਾਂ ਲਈ ਕਿਰਾਇਆ ਵਧ ਕੇ 19.55 ਲੱਖ ਰੁਪਏ ਪ੍ਰਤੀ ਮਹੀਨਾ ਹੋ ਜਾਵੇਗਾ। ਕਿਰਾਏਦਾਰ ਨੇ 68 ਲੱਖ ਰੁਪਏ ਦੀ ਸਕਿਓਰਿਟੀ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਹੈ।
ਇਹ ਵੀ ਪੜ੍ਹੋ: ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ 'ਟ੍ਰੈਜੇਡੀ ਕੁਈਨ'
ਰਿਤਿਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਆਖਰੀ ਵਾਰ ਆਲੀਆ ਭੱਟ ਦੇ ਨਾਲ ਫਿਲਮ 'ਅਲਫ਼ਾ' ਵਿੱਚ ਦੇਖਿਆ ਗਿਆ ਸੀ। ਫਿਲਮ ਵਿੱਚ ਉਨ੍ਹਾਂ ਦਾ ਕੈਮਿਓ ਰੋਲ ਸੀ। ਇਸ ਤੋਂ ਬਾਅਦ, ਰਿਤਿਕ ਰੋਸ਼ਨ ਜਲਦੀ ਹੀ ਜੇਲਰ 2 ਵਿੱਚ ਨਜ਼ਰ ਆਉਣ ਵਾਲੇ ਹਨ।
ਇਹ ਵੀ ਪੜ੍ਹੋ: 'ਰਾਮਾਇਣ' 'ਚ 'ਵਿਭੀਸ਼ਨ' ਬਣਿਆ ਇਹ ਬਾਲੀਵੁੱਡ ਸਟਾਰ, ਨਹੀਂ ਲਿਆ ਇੱਕ ਵੀ ਰੁਪਿਆ ! ਦਾਨ ਕਰ'ਤੀ ਪੂਰੀ ਫੀਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਅਮਰੀਕਾ 'ਚ ਲਏ ਆਖਰੀ ਸਾਹ
NEXT STORY