ਔੜ/ਚੱਕਦਾਨਾ (ਛਿੰਜੀ ਲੜੋਆ)- ਇਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਲਸਾੜਾ ਵਿਖੇ ਸੁਸ਼ੋਭਿਤ ਸੁਮਨ ਗੋਤ ਜਠੇਰਿਆਂ ਅਸਥਾਨ ਦੇ ਅੰਦਰ ਇਕ ਅਣਪਛਾਤੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਜਿਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਲਸਾੜਾ ਦੇ ਸਰਪੰਚ ਦਵਿੰਦਰ ਸਿੰਘ ਨੇ ਦੱਸਿਆ ਕਿ ਸੁਮਨ ਪਰਿਵਾਰ ਨਾਲ ਸਬੰਧਤ ਇਕ ਪਰਿਵਾਰ ਜਦੋਂ ਆਪਣੇ ਜਠੇਰਿਆਂ 'ਤੇ ਮੱਥਾ ਟੇਕਣ ਗਿਆ ਤਾਂ ਅੰਦਰ ਕਿਸੇ ਦੀ ਲਾਸ਼ ਪਈ ਸੀ, ਜਿਸ ਨੇ ਤੁਰੰਤ ਕਮੇਟੀ ਮੈਂਬਰਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਪੁਲਸ ਚੌਂਕੀ ਲਸਾੜਾ ਨੂੰ ਤੁਰੰਤ ਸੂਚਨਾ ਦਿੱਤੀ।
ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਦੀ PM ਮੋਦੀ ਨੂੰ ਅਪੀਲ, ਕਿਹਾ-ਪੰਜਾਬ ਦਾ ਭਵਿੱਖ ਉਦੋਂ ਸੁਧਰ ਸਕਦੈ ਜਦੋਂ ਖੁੱਲ੍ਹੇਗਾ ਵਾਹਘਾ
ਇਸ ਮੌਕੇ ਲਸਾੜਾ ਪੁਲਸ ਚੌਂਕੀ ਤੋਂ ਆਈ ਪੁਲਸ ਪਾਰਟੀ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਤੋਂ ਲਾਸ਼ ਕਿਸੇ ਪ੍ਰਵਾਸੀ ਮਜ਼ਦੂਰ ਦੀ ਲੱਗਦੀ ਹੈ ਜਿਸ ਨੂੰ ਪਛਾਣ ਲਈ 72 ਘੰਟੇ ਤੱਕ ਮੋਰਚਰੀ ਵਿੱਚ ਰੱਖਿਆ ਜਾਵੇਗਾ, ਜੇਕਰ ਇਸ ਦਾ ਕੋਈ ਵਾਰਸ ਨਾ ਆਇਆ ਤਾਂ ਇਸ ਲਾਸ਼ ਦਾ ਕਾਨੂੰਨ ਅਨੁਸਾਰ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦਾ ਵੱਡਾ ਐਲਾਨ! ਜਲੰਧਰ, ਲੁਧਿਆਣਾ ਤੇ ਹੁਸ਼ਿਆਰਪੁਰ ਬਣਨਗੇ ਵਿਕਾਸ ਦੇ ਕੇਂਦਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਜੀਠੀਆ ਨੂੰ ਜ਼ਮਾਨਤ ਦੇ ਕੇ ਸੁਪਰੀਮ ਕੋਰਟ ਨੇ 'ਆਪ' ਸਰਕਾਰ ਦੇ ਝੂਠ ਮਹਿਲ ਨੂੰ ਢਹਿ-ਢੇਰੀ ਕੀਤਾ: ਅਕਾਲੀ ਆਗੂ
NEXT STORY