ਜਲੰਧਰ (ਵਰੁਣ)–ਕੈਨੇਡਾ ਵਿਚ ਰਹਿ ਰਹੇ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀ ਅਤੇ ਸਹਿਯੋਗੀ ਰਹੇ ਲੋਕਾਂ ਦੇ 17 ਟਿਕਾਣਿਆਂ ’ਤੇ ਕਮਿਸ਼ਨਰੇਟ ਪੁਲਸ ਨੇ ਰੇਡ ਕੀਤੀ। ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਵਿਚ ਵੱਖ-ਵੱਖ ਇਲਾਕਿਆਂ ’ਚ ਕੀਤੀ ਛਾਪੇਮਾਰੀ ਦੌਰਾਨ ਪੁਲਸ ਟੀਮਾਂ ਨੇ ਇਨ੍ਹਾਂ ਲੋਕਾਂ ਦੇ ਘਰਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਅਤੇ ਬਾਰੀਕੀ ਨਾਲ ਪੁੱਛਗਿੱਛ ਕੀਤੀ। ਪੁਲਸ ਨੇ ਇਨ੍ਹਾਂ ਸਾਰਿਆਂ ਨੂੰ ਸ਼ਾਂਤੀਪੂਰਵਕ ਜ਼ਿੰਦਗੀ ਬਿਤਾਉਣ ਦੇ ਹੁਕਮ ਦਿੱਤੇ। ਇਨ੍ਹਾਂ ਵਿਚੋਂ ਕੁਝ ਅਜਿਹੇ ਵੀ ਹਨ, ਜਿਹੜੇ ਇਸ ਸਮੇਂ ਜੇਲ੍ਹ ਵਿਚ ਬੰਦ ਹਨ।

ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਮੂਲ ਰੂਪ ਵਿਚ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ, ਜਿਹੜਾ 2017 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਗਿਆ ਸੀ। ਉਹ ਲਾਰੈਂਸ ਬਿਸ਼ਨੋਈ ਗਰੁੱਪ ਦਾ ਸਰਗਰਮ ਮੈਂਬਰ ਰਿਹਾ ਅਤੇ ਇਸ ਸਮੇਂ ਵੀ ਇਸੇ ਗਰੁੱਪ ਵਿਚ ਸ਼ਾਮਲ ਹੈ। ਗੋਲਡੀ ਬਰਾੜ ਦੇ ਕਈ ਅੱਤਵਾਦੀਆਂ ਨਾਲ ਵੀ ਸੰਬੰਧ ਹਨ। ਉਹ ਕੈਨੇਡਾ ਵਿਚ ਰਹਿ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਸਮੇਤ ਕਈ ਹੋਰ ਹੱਤਿਆਵਾਂ ਨੂੰ ਅੰਜਾਮ ਦੇਣ ਵਿਚ ਮੁੱਖ ਮੁਲਜ਼ਮ ਰਿਹਾ ਹੈ। ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਭਰ ਵਿਚ ਗੋਲਡੀ ਬਰਾੜ ਦੇ ਜਾਣਕਾਰਾਂ, ਨਜ਼ਦੀਕੀਆਂ ਅਤੇ ਸਹਿਯੋਗੀਆਂ ਦੇ ਟਿਕਾਣਿਆਂ ’ਤੇ ਰੇਡ ਚੱਲ ਰਹੀ ਹੈ, ਜਿਸ ਕਾਰਨ ਜਲੰਧਰ ਦੇ ਭਾਰਗੋ ਕੈਂਪ, ਬਸਤੀ ਬਾਵਾ ਖੇਲ, ਬਸਤੀ ਦਾਨਿਸ਼ਮੰਦਾਂ, ਆਬਾਦਪੁਰਾ, ਰਾਮਾ ਮੰਡੀ, ਮਕਸੂਦਾਂ ਅਤੇ ਭਾਈ ਦਿੱਤ ਸਿੰਘ ਨਗਰ ਵਿਚ ਰਹਿਣ ਵਾਲੇ ਅਜੈਪਾਲ ਸਿੰਘ, ਦਲਬੀਰ ਸਿੰਘ, ਦਲਜੀਤ ਸਿੰਘ ਭਾਨਾ, ਗੁਰਪ੍ਰੀਤ ਸਿੰਘ ਗੋਲੀ ਖਾਲਸਾ, ਗੁਰਸ਼ਰਨ ਸਿੰਘ ਭਾਲੂ ਅਤੇ ਸਤੀਸ਼ ਗਿੱਲ ਉਰਫ ਵਿੱਕੀ ਗਿੱਲ ਦੇ ਘਰਾਂ ਵਿਚ ਰੇਡ ਕੀਤੀ।

ਇਹ ਵੀ ਪੜ੍ਹੋ- ਜਲੰਧਰ ਜ਼ਿਲ੍ਹੇ 'ਚ 28 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਡੀ. ਸੀ. ਨੇ ਜਾਰੀ ਕੀਤੇ ਇਹ ਹੁਕਮ
ਪੁਲਸ ਨੇ ਇਸ ਤੋਂ ਇਲਾਵਾ ਵੀ ਗੋਲਡੀ ਬਰਾੜ ਦੇ 10 ਹੋਰ ਸਹਿਯੋਗੀਆਂ ਤੇ ਜਾਣਕਾਰਾਂ ਦੇ ਟਿਕਾਣਿਆਂ ’ਤੇ ਰੇਡ ਕੀਤੀ ਅਤੇ ਉਨ੍ਹਾਂ ਸਾਰਿਆਂ ਦੇ ਘਰਾਂ ਵਿਚ ਤਲਾਸ਼ੀ ਮੁਹਿੰਮ ਚਲਾਈ। ਪੁਲਸ ਨੇ ਉਨ੍ਹਾਂ ਦੇ ਮੋਬਾਇਲ, ਦਸਤਾਵੇਜ਼, ਕਮਰੇ ਆਦਿ ਸਭ ਚੈੱਕ ਕੀਤੇ। ਗੋਲਡੀ ਬਰਾੜ ਦੇ ਸਹਿਯੋਗੀ ਜੋ ਇਸ ਸਮੇਂ ਜੇਲ ਵਿਚ ਬੰਦ ਹਨ, ਪੁਲਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ। ਸੀ. ਪੀ. ਚਾਹਲ ਨੇ ਕਿਹਾ ਕਿ ਇਸ ਰੇਡ ਵਿਚ ਸੀ. ਆਈ. ਏ. ਸਟਾਫ਼, ਐਂਟੀ-ਨਾਰਕੋਟਿਕਸ ਸੈੱਲ ਅਤੇ ਵੱਖ-ਵੱਖ ਥਾਣਿਆਂ ਦੇ ਇੰਚਾਰਜ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਦੇ ਨਜ਼ਦੀਕੀ ਅਤੇ ਸਹਿਯੋਗੀਆਂ ਦੀਆਂ ਮੌਜੂਦਾ ਸਰਗਰਮੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਪੂਰੇ ਪੰਜਾਬ ਵਿਚ ਅਮਨ-ਸ਼ਾਂਤੀ ਦਾ ਮਾਹੌਲ ਬਣਿਆ ਰਹੇ। ਦੱਸਣਯੋਗ ਹੈ ਕਿ ਪੂਰੇ ਪੰਜਾਬ ਵਿਚ ਗੋਲਡੀ ਬਰਾੜ ਦੇ ਸਹਿਯੋਗੀਆਂ ਅਤੇ ਜਾਣਕਾਰਾਂ ਸਮੇਤ ਉਸਦੇ ਨਜ਼ਦੀਕੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਰੇਡ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤਕ ਚੱਲੀ। ਗੋਲਡੀ ਬਰਾੜ ਦਾ ਜਿਹੜਾ ਜਾਣਕਾਰ ਜਾਂ ਨਜ਼ਦੀਕੀ ਘਰ ਵਿਚ ਮਿਲਿਆ ਜਾਂ ਫਿਰ ਜ਼ਮਾਨਤ ’ਤੇ ਹੈ, ਪੁਲਸ ਨੇ ਉਨ੍ਹਾਂ ਨੂੰ ਜੁਰਮ ਦੀ ਦੁਨੀਆ ਛੱਡ ਕੇ ਆਮ ਲੋਕਾਂ ਵਾਂਗ ਜ਼ਿੰਦਗੀ ਬਿਤਾਉਣ ਦੀ ਸਲਾਹ ਦਿੱਤੀ।
ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਕੱਪਲ ਦੀਆਂ ਇਕ ਤੋਂ ਬਾਅਦ ਇਕ ਇਤਰਾਜ਼ਯੋਗ ਵੀਡੀਓਜ਼ ਵਾਇਰਲ, ਪੁਲਸ ਨੇ ਲਿਆ ਸਖ਼ਤ ਐਕਸ਼ਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
'ਆਪ' ਨਾਲ ਗੱਠਜੋੜ 'ਤੇ ਪੰਜਾਬ ਕਾਂਗਰਸ ਨੂੰ ਹਾਈ ਕਮਾਂਡ ਦੀ ਘੁਰਕੀ, ਦਿੱਤੇ ਸਖ਼ਤ ਆਦੇਸ਼
NEXT STORY