ਨਵਾਂਸ਼ਹਿਰ (ਤ੍ਰਿਪਾਠੀ)- ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਚੰਡੀਗੜ੍ਹ ਤੋਂ ਕੈਂਟਰ ’ਚ ਲਿਆਂਦੀ ਜਾ ਰਹੀ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਿਕਰਮ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਾ-ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਖ਼ਾਸ ਮੁਹਿੰਮ ਦੇ ਤਹਿਤ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੇ ਦੌਰਾਨ ਐਕਸਾਈਜ਼ ਇੰਸਪੈਕਟਰ ਹਰਜਿੰਦਰ ਦੇ ਨਾਲ ਮੌਜੂਦ ਸੀ ਕਿ ਪੁਲਸ ਦੇ ਇਕ ਮੁੱਖਬਰ ਖਾਸ ਨੇ ਸੂਚਨਾ ਦਿੱਤੀ ਕਿ ਰਮਨ ਕੁਮਾਰ ਵਾਸੀ ਪਿੰਡ ਜੱਟ ਮਜਾਰੀ ਥਾਣਾ ਕਾਠਗਡ਼੍ਹ ਅਤੇ ਪ੍ਰਿੰਸ ਵਾਸੀ ਪਿੰਡ ਨੀਲੋਵਾੜਾ ਸੇਲ ਇਨ ਚੰਡੀਗੜ੍ਹ ਦੀ ਨਾਜਾਇਜ਼ ਸ਼ਰਾਬ ਲਿਆ ਕੇ ਵੇਚਣ ਦਾ ਧੰਧਾ ਕਰਨ ਵਾਲਿਆਂ ਨੂੰ ਡਿਲੀਵਰ ਕਰਦੇ ਹਨ ਅਤੇ ਅੱਜ ਇਕ ਕੈਂਟਰ ਜਿਸ ਦਾ ਚਾਲਕ ਗੁਰਦਾਸ ਮਾਨ ਅਤੇ ਉਸਦੇ ਨਾਲ ਰਾਜਾ ਕੁਮਾਰ ਵਾਸੀ ਪਰਾਗਪੁਰ ਥਾਣਾ ਡੇਰਾ ਬੱਸੀ ਜ਼ਿਲ੍ਹਾ ਐੱਸ. ਏ. ਐੱਸ. ਨਗਰ ਹੈ, ਨਾਜਾਇਜ਼ ਸ਼ਰਾਬ ਦੀ ਡਿਲੀਵਰੀ ਕਰਨ ਆ ਰਹੇ ਹਨ। ਜਦਕਿ ਰਮਨ ਕੁਮਾਰ ਅਤੇ ਪ੍ਰਿੰਸ ਕੈਂਟਰ ਦੇ ਅੱਗੇ ਪਾਇਲਟ ਗੱਡੀ ਦੇ ਤੌਰ ’ਤੇ ਚਲ ਰਹੇ ਹਨ।
ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਪੁੱਤ, ਬਟਾਲਾ ਵਿਖੇ ਛੱਪੜ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ
ਥਾਣੇਦਾਰ ਨੇ ਦੱਸਿਆ ਕਿ ਉਕਤ ਸੂਚਨਾ ਦੇ ਆਧਾਰ ’ਤੇ ਲਗਾਏ ਗਏ ਨਾਕੇ ’ਤੇ ਉਕਤ ਕੈਂਟਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਵਿਚੋਂ 80 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ, ਜਦਕਿ ਚਾਲਕ ਦੀ ਸੂਚਨਾ ’ਤੇ ਰਮਨ ਦੇ ਘਰ ਦੇ ਬਾਹਰ ਖੜ੍ਹੀ ਗੱਡੀ ’ਚੋਂ 10 ਪੇਟੀਆਂ ਸਮੇਤ ਕੁੱਲ 90 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ। ਏ. ਐੱਸ. ਆਈ. ਬਿਕਰਮ ਸਿੰਘ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦਾ ਧੰਧਾ ਕਰਕੇ ਪੰਜਾਬ ਦੇ ਮਾਲੀਆ ਨੂੰ ਘਾਟੇ ’ਚ ਪਾਉਣ ਦੇ ਦੋਸ਼ ’ਚ ਥਾਣਾ ਸਦਰ ਨਵਾਂਸ਼ਹਿਰ ਵਿਖੇ ਰਮਨ ਕੁਮਾਰ, ਪ੍ਰਿੰਸ, ਗੁਰਦਾਸ ਮਾਨ ਅਤੇ ਰਾਜਾ ਕੁਮਾਰ ਖ਼ਿਲਾਫ਼ ਐਕਸਾਈਜ਼ ਐਕਟ ਅਤੇ ਧਾਰਾ 420 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਅੱਧੀ ਸਰਕਾਰ 'ਆਪ' ਦੀ ਤੇ ਅੱਧੀ ਕਾਂਗਰਸ ਦੀ, ਕਹਿਣਾ ਮੰਨਣ ਲਈ ਦੁਵਿਧਾ ’ਚ ਨਿਗਮ ਦੇ ਅਧਿਕਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਯੂਥ ਕਾਂਗਰਸ ਆਗੂ ਨੇ ਸ਼ੋਅਰੂਮ ਦੇ ਮਾਲਕ ’ਤੇ ਕੀਤਾ ਕਾਤਿਲਾਨਾ ਹਮਲਾ, ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ
NEXT STORY