ਨੰਗਲ (ਗੁਰਭਾਗ)—ਤਹਿਸੀਲ ਨੰਗਲ ਦੀ ਇਕ ਨਾਬਾਲਗ ਲੜਕੀ ਨਾਲ ਹੋਏ ਜਬਰ-ਜ਼ਨਾਹ ਦੀ ਘਟਨਾ ਨੇ ਇਲਾਕੇ 'ਚ ਦਹਿਸ਼ਤ ਫੈਲਾ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਤੀਜੀ ਜਮਾਤ 'ਚ ਪੜ੍ਹਦੀ ਹੈ ਅਤੇ ਉਹ ਪਿਛਲੇ 2 ਸਾਲ ਤੋਂ ਪਿੰਡ ਦੇ ਹੀ ਇਕ ਘਰ 'ਚ ਇਕ ਔਰਤ ਕੋਲ ਟਿਊਸ਼ਨ ਜਾਂਦੀ ਸੀ। ਉਨ੍ਹਾਂ ਕਿਹਾ ਕਿ ਬੀਤੇ ਦੋ ਦਿਨ ਪਹਿਲਾਂ ਪੀੜਤ ਬੱਚੀ ਨੇ ਆਪਣੀ ਵੱਡੀ ਭੈਣ ਨੂੰ ਆਪਣੀ ਹੱਡ ਬੀਤੀ ਦੱਸੀ ਅਤੇ ਬੱਚੀ ਟਿਊਸ਼ਨ ਜਾਣ ਤੋਂ ਵੀ ਮਨ੍ਹਾ ਕਰ ਰਹੀ ਸੀ। ਪੁੱਛਗਿੱਛ ਤੋਂ ਪਤਾ ਲੱਗਿਆ ਕਿ ਜਿਸ ਔਰਤ ਕੋਲ ਉਹ ਟਿਊਸ਼ਨ ਪੜ੍ਹਦੀ ਹੈ, ਉਸ ਦਾ ਪਤੀ ਕਰੀਬ ਪਿਛਲੇ ਦੋ ਸਾਲਾਂ ਤੋਂ ਬੱਚੀ ਨਾਲ ਜਬਰ-ਜ਼ਨਾਹ ਕਰ ਰਿਹਾ ਹੈ। ਪੀੜਤ ਦੇ ਹੱਕ 'ਚ ਨੰਗਲ ਥਾਣੇ ਪਹੁੰਚੀਆਂ ਜਸਵਿੰਦਰ ਕੌਰ, ਹਰਜਿੰਦਰ ਕੌਰ, ਬੀਬੀ ਰਮਨਜੀਤ ਕੌਰ, ਸੁਰਜੀਤ ਕੌਰ, ਬਲਜਿੰਦਰ ਕੌਰ, ਸੰਤੋਸ਼ ਕੌਰ, ਰਣਜੀਤ ਕੌਰ, ਰਜਿੰਦਰ ਕੌਰ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਸੁਖਵਿੰਦਰ ਸੁਖੀ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿਚ ਪਹਿਲੀ ਵਾਰ ਇਹ ਮੰਦਭਾਗੀ ਘਟਨਾ ਵਾਪਰੀ ਹੈ। ਜਿਸ ਦੀ ਅਸੀਂ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਉਨ੍ਹਾਂ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਕੀ ਕਹਿਣੈ ਥਾਣਾ ਮੁਖੀ ਦਾ
ਜਦੋਂ ਇਸ ਸਬੰਧ 'ਚ ਨੰਗਲ ਥਾਣਾ ਮੁਖੀ ਪਵਨ ਚੌਧਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਪ੍ਰਿੰਸ ਬਾਬਾ ਨਾਲ ਮਿਲ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਕਾਬੂ
NEXT STORY