ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਉਣ ਲਈ ਸ੍ਰੀ ਦਸ਼ਮੇਸ ਦੀਵਾਨ ਹਾਲ ਦਾ ਨਵੀਨੀਕਰਨ ਅਤੇ ਰੰਗ ਰੋਗਨ ਕਰਕੇ ਇਸ ਨੂੰ ਸ਼ਾਨਦਾਰ ਦਿੱਖ ਪ੍ਰਦਾਨ ਕਰਨ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪੀ ਗਈ ਸੀ, ਜੋ ਅੱਜ ਅਰਦਾਸ ਉਪਰੰਤ ਸ਼੍ਰੋਮਣੀ ਗੁਰੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮੈਂਬਰ ਸ਼੍ਰੋਮਣੀ ਕਮੇਟੀ ਅਮਰਜੀਤ ਸਿੰਘ ਚਾਵਲਾ, ਸਾਹਿਬ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਗੁਰਦੀਪ ਸਿੰਘ ਕੰਗ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲਿਆਂ ਨੇ ਹੱਥੀਂ ਪੇਂਟ ਕਰਕੇ ਸੇਵਾ ਅਰੰਭ ਕੀਤੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਐਲਾਨੀ ਛੁੱਟੀ, ਬੰਦ ਰਹਿਣਗੇ ਦਫ਼ਤਰ

ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਸਮਰਪਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਹਨ, ਜਿਸ ਵਿੱਚ ਇਮਾਰਤਾਂ ਦਾ ਨਵੀਨੀਕਰਨ, ਰਿਹਾਇਸ਼ ਦੇ ਪ੍ਰਬੰਧਾਂ ਦਾ ਵਿਸਥਾਰ ਤੇ ਪਾਰਕਿੰਗ ਦੀ ਵਿਵਸਥਾ ਤੋਂ ਇਲਾਵਾ ਧਾਰਮਿਕ ਦੀਵਾਨ ਸਜਾਉਣ ਲਈ ਰੰਗ ਰੋਗਨ ਦੇ ਕੰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਦੀਵਾਨ ਹਾਲ ਦੇ ਨਵੀਨੀਕਰਨ ਅਤੇ ਰੰਗ ਰੋਗਨ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ, ਜੋ ਅੱਜ ਉਨ੍ਹਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਮਹਾਂਪੁਰਸ਼ਾਂ ਦਾ ਸੇਵਾ ਦੇ ਖੇਤਰ ਵਿੱਚ ਵੱਡਾ ਯੋਗਦਾਨ ਹੈ ਅਤੇ ਉਨ੍ਹਾਂ ਹਮੇਸ਼ਾ ਹੀ ਸ਼ਤਾਬਦੀ ਸਮਾਗਮਾਂ ਮੌਕੇ ਅੱਗੇ ਹੋ ਕੇ ਰਿਹਾਇਸ਼ ਅਤੇ ਲੰਗਰ ਦੇ ਪ੍ਰਬੰਧਾਂ ਵਿੱਚ ਵੱਡਾ ਸਹਿਯੋਗ ਪਾਇਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ ਰੰਗ ਰੋਗਨ ਦਾ ਇਹ ਕਾਰਜ ਮੁਕੰਮਲ ਹੋ ਜਾਵੇਗਾ। ਬਾਬਾ ਸੁਖਵਿੰਦਰ ਸਿੰਘ ਜੀ ਭੂਹੀ ਵਾਲਿਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ੍ਰੀ ਦਸ਼ਮੇਸ ਦੀਵਾਨ ਹਾਲ ਨੂੰ ਆਧੁਨਿਕ ਤਰੀਕਿਆਂ ਅਤੇ ਉੱਚ ਗੁਣਵੱਤਾ ਵਾਲੇ ਰੰਗਾਂ ਨਾਲ ਰੰਗ ਕੀਤਾ ਜਾਵੇਗਾ ਜੋ ਨਾ ਸਿਰਫ਼ ਸੁੰਦਰ ਲੱਗੇਗਾ ਬਲਕਿ ਮੌਸਮੀ ਪ੍ਰਭਾਵਾਂ ਜਿਵੇਂ ਧੁੱਪ,ਬਾਰਿਸ਼ ਤੇ ਧੂੜ ਤੋਂ ਬਚਾਅ ਅਤੇ ਲੰਮਾ ਸਮਾਂ ਹਾਲ ਦੀ ਦਿੱਖ ਨੂੰ ਬਰਕਰਾਰ ਰੱਖੇਗਾ, ਜਿਸ ਨਾਲ ਸੰਗਤ ਨੂੰ ਵਧੇਰੇ ਆਨੰਦਮਈ ਅਤੇ ਆਰਾਮਦਾਇਕ ਵਾਤਾਵਰਨ ਮਿਲੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਬੰਨ੍ਹਾਂ ਦੀ ਮਜ਼ਬੂਤੀ ਦੀ ਸੇਵਾ ਕਰ ਰਹੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਕਸੀਅਨ ਸੁਖਜਿੰਦਰ ਸਿੰਘ, ਤਖਤ ਸਾਹਿਬ ਦੇ ਐਡੀਸ਼ਨਲ ਮੈਨੇਜਰ ਹਰਦੇਵ ਸਿੰਘ, ਜੇ ਈ ਬਲਜਿੰਦਰ ਸਿੰਘ, ਇੰਜ.ਇੰਦਰਜੀਤ ਸਿੰਘ, ਆਰਕੀਟੈਕਟ ਇੰਦਰਬੀਰ ਸਿੰਘ ਵਾਲੀਆ, ਬਾਬਾ ਕਾਲਾ ਸਿੰਘ, ਸੰਤ ਭੂਰੀਵਾਲਿਆਂ ਦੇ ਬੁਲਾਰੇ ਰਾਮ ਸਿੰਘ ਭਿੰਡਰ, ਸਹਾਇਕ ਮੈਨੇਜਰ ਜਸਬੀਰ ਸਿੰਘ, ਮੈਨੇਜਰ ਤੇਜਿੰਦਰ ਸਿੰਘ, ਬਾਬਾ ਸੋਹਨ ਸਿੰਘ, ਕਸ਼ਮੀਰ ਸਿੰਘ ਸਫ਼ਾਈ, ਅੰਮ੍ਰਿਤਪਾਲ ਸਿੰਘ, ਅਨਮੋਲਪ੍ਰੀਤ ਸਿੰਘ ਅਤੇ ਫਰਿਆਦ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।
ਇਹ ਵੀ ਪੜ੍ਹੋ: ਹੁਣ ਸਤਲੁਜ ਨੇ ਧਾਰਿਆ ਭਿਆਨਕ ਰੂਪ, ਖ਼ਤਰੇ 'ਚ ਕਈ ਪਿੰਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਾਰਿਸ਼ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਮਲਬੇ ਦੇ ਢੇਰ 'ਚ ਤਬਦੀਲ
NEXT STORY