ਸੁਲਤਾਨਪੁਰ ਲੋਧੀ (ਧੀਰ)- ਪੰਜਾਬ ਹੜ੍ਹਾਂ ਦੀ ਮਾਰ ਝਲ ਰਿਹਾ ਹੈ। ਜ਼ਿਲ੍ਹਾ ਕਪੂਰਥਲਾ ਦੇ ਲਗਭਗ 123 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ, ਜਿਨ੍ਹਾਂ ’ਚੋਂ ਬਹੁਤੇ ਪਿੰਡਾਂ ਦੀ ਗਿਣਤੀ ਸੁਲਤਾਨਪੁਰ ਲੋਧੀ ਇਲਾਕੇ ਦੀ ਹੈ। ਜ਼ਿਲ੍ਹੇ ’ਚ ਲਗਭਗ 5728 ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ ਅਤੇ 1428 ਲੋਕਾਂ ਨੂੰ ਸੁਰੱਖਿਅਤ ਥਾਂ ਤੱਕ ਪਹੁੰਚਾਇਆ ਜਾ ਚੁੱਕਿਆ ਹੈ। ਜ਼ਿਲ੍ਹੇ ’ਚ 4 ਰਾਹਤ ਕੈਂਪ ਸਥਾਪਿਤ ਕੀਤੀ ਜਾ ਚੁੱਕੇ ਹਨ, ਜਦਕਿ ਸਰਕਾਰੀ ਅੰਕੜਿਆਂ ਅਨੁਸਾਰ 14934 ਹੈਕਟੇਅਰ ’ਚ ਲੱਗੀਆਂ ਫ਼ਸਲਾਂ ਬਰਬਾਦ ਹਨ। ਜੇਕਰ ਗੱਲ ਕੀਤੀ ਜਾਵੇ ਸੁਲਤਾਨਪੁਰ ਲੋਧੀ ਹਲਕੇ ਦੇ ਆਖਰੀ ਪਿੰਡ ਮੰਡ ਇੰਦਰਪੁਰ ਦੀ ਤਾਂ ਉਹ ਵੀ ਪਹਿਲਾ ਬਿਆਸ ਦੀ ਮਾਰ ਝੱਲਦਾ ਰਿਹਾ ਤੇ ਹੁਣ ਸਤਲੁਜ ਦਰਿਆ ਦੀ ਮਾਰ ਹੇਠ ਆ ਗਿਆ ਹੈ ਅਤੇ ਦੋਹਰੀ ਮਾਰ ਪੈਂਦੀ ਹੋਈ ਵਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ High Alert! ਸਤਲੁਜ ਦਰਿਆ ਨੇ ਵਧਾਈ ਚਿੰਤਾ, ਹੜ੍ਹ ਦੀ ਲਪੇਟ 'ਚ 64 ਪਿੰਡ

ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਗੁਰਨਾਮ ਸਿੰਘ, ਰਣਜੀਤ ਸਿੰਘ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਆਂ 2023 ’ਚ ਵੀ ਸਾਨੂੰ ਦੋਵਾਂ ਦਰਿਆਵਾਂ ਦੀ ਮਾਰ ਪਈ ਸੀ ਅਤੇ ਹੁਣ ਵੀ ਪਹਿਲਾਂ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਸਾਡੇ ਪਿੰਡ ਦੀ 3000 ਏਕੜ ਦੇ ਕਰੀਬ ਫਸਲ ਖਰਾਬ ਹੋ ਗਈ ਅਤੇ ਇਸ ਤੋਂ ਬਾਅਦ ਹੁਣ ਸਤਲੁਜ ਦਰਿਆ ਵੀ ਸਾਡੇ ਲਈ ਕਹਿਰ ਬਣ ਕੇ ਆਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਮੰਨੂ ਮਾਛੀ ਨਜ਼ਦੀਕ ਟੁੱਟੇ ਆਰਜ਼ੀ ਬੰਨ੍ਹ ਦੇ ਕਾਰਨ ਸਾਡੇ ਪਿੰਡ ਵਿਚ 4-4 ਫੁੱਟ ਪਾਣੀ ਭਰ ਗਿਆ ਹੈ ਅਤੇ ਸਾਡੀਆਂ ਫਸਲਾਂ ਵੀ ਬਰਬਾਦ ਹੋ ਚੁੱਕੀਆਂ ਹਨ ਅਤੇ ਸਾਡਾ ਆਉਣਾ ਜਾਣਾ ਵੀ ਮੁਸ਼ਕਿਲ ਹੋ ਗਿਆ ਹੈ। ਸਿਰਫ਼ ਕਿਸ਼ਤੀ ਇਕ ਮਾਧਮ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਤੋਂ ਖੇਤੀਬਾੜੀ ਤੋਂ ਇਲਾਵਾ ਕੋਈ ਹੋਰ ਕਾਰੋਬਾਰ ਵੀ ਨਹੀਂ ਹੈ ਤੇ ਅਸੀਂ ਆਪਣੇ ਭਵਿੱਖ ਲਈ ਬਹੁਤ ਚਿੰਤਿਤ ਹਾਂ। ਅਜੇ ਤੱਕ ਸਾਨੂੰ ਕੋਈ ਬਣਦੀ ਯੋਗ ਸਹਾਇਤਾ ਪ੍ਰਦਾਨ ਨਹੀਂ ਕੀਤੀ ਜਾ ਰਹੀ ਨਾ ਹੀ ਕੋਈ ਸਮਾਜ ਸੇਵੀ ਸੰਸਥਾ ਨੇ ਸਾਡੀ ਬਾਂਹ ਫੜੀ ਹੈ। ਸਾਡੇ ਹਾਲਾਤ ਹੁਣ ਹੋਰ ਵਿਗੜਦੇ ਹੋਏ ਵਿਖਾਈ ਦੇ ਰਹੇ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੁਰੰਤ ਬਣਦੀ ਰਾਹਤ ਸਮਗਰੀ ਪ੍ਰਦਾਨ ਕੀਤੀ ਜਾਵੇ ਜਿਵੇਂ ਕਿ ਕਿਸ਼ਤੀਆਂ, ਮੱਛਰਦਾਨੀਆਂ, ਤਰਪਾਲਾ ਅਤੇ ਹੋਰ ਰਾਹਤ ਸਮੱਗਰੀ ਪਸ਼ੂਆਂ ਦਾ ਚਾਰਾ ਆਦਿ ਪ੍ਰਦਾਨ ਕੀਤਾ ਜਾਵੇ ਤੇ ਖਰਾਬ ਹੋਈ ਫਸਲ ਦਾ ਤੁਰੰਤ ਮੁਆਵਜ਼ਾ ਵੀ ਦਿੱਤਾ ਜਾਵੇ।

ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਵਿਚਾਲੇ ਡੇਰਾ ਬਿਆਸ ਦਾ ਅਹਿਮ ਐਲਾਨ, ਖੋਲ੍ਹੇ ਸਤਿਸੰਗ ਘਰਾਂ ਦੇ ਦਰਵਾਜ਼ੇ
ਪ੍ਰਾਈਵੇਟ ਸਕੂਲਾਂ ਵਾਲੇ ਬੱਚਿਆਂ ਨੂੰ ਸਕੂਲਾਂ ’ਚੋਂ ਕੱਢਣ ਦੇਣ ਲੱਗੇ ਧਮਕੀਆਂ
ਕਿਸਾਨ ਆਗੂਆਂ ਨੇ ਦੱਸਿਆ ਕਿ ਸਾਡੀਆਂ ਸਾਰੀਆਂ ਫਸਲਾਂ ਵੀ ਖਰਾਬ ਹੋ ਗਈਆਂ ਹਨ। ਸਾਡੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਹਨ। ਜੇਕਰ ਉਨ੍ਹਾਂ ਦੀ ਫੀਸ ਲੇਟ ਹੁੰਦੀ ਹੈ ਅਤੇ ਸਕੂਲ ਪ੍ਰਬੰਧਕ ਸਾਡੇ ਬੱਚਿਆਂ ਨੂੰ ਸਕੂਲ ’ਚੋਂ ਕੱਢਣ ਦੀ ਧਮਕੀਆਂ ਵੀ ਦਿੰਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਬੱਚਿਆਂ ਦੀਆਂ ਫੀਸਾਂ ਦਾ ਪ੍ਰਬੰਧ ਵੀ ਕੀਤਾ ਜਾਵੇ। ਜਿਹੜੇ ਸਕੂਲ ਬੱਚਿਆਂ ਨੂੰ ਸਕੂਲ ’ਚੋਂ ਕੱਢਣ ਦੀ ਧਮਕੀਆਂ ਦਿੰਦੇ ਹਨ। ਉਨ੍ਹਾਂ ਦੇ ਵਿਰੁੱਧ ਕਾਰਵਾਈ ਵੀ ਕੀਤੀ ਜਾਵੇ।

ਇਹ ਵੀ ਪੜ੍ਹੋ: ਜਲੰਧਰ ਵਿਖੇ ਬੱਸ ਸਟੈਂਡ ਫਲਾਈਓਵਰ 'ਤੇ ਵਾਪਰਿਆ ਭਿਆਨਕ ਹਾਦਸਾ, ਪਲਟੀ ਕਾਰ, ਲੈਬਾਰਟਰੀ ਮਾਲਕ ਦੀ ਮੌਤ

ਪਿੰਡ ਕਾਲੂ ਮੁੰਡੀਆਂ ਤੋਂ 3 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਰੱਖਿਅਤ ਬਾਹਰ ਕੱਢੇ
ਦਰਿਆ ਸਤਲੁਜ ਵਿਚ ਬੀਤੇ ਦਿਨ ਤੋਂ ਪਾਣੀ ਦਾ ਪੱਧਰ ਵਧਣ ਕਾਰਨ ਨੇੜਲੇ ਪਿੰਡਾਂ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਦਰਿਆ ਨੇੜਲੇ ਵਸਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਕਾਲੂ ਮੁੰਡੀਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਿਸੇ ਸੁਰੱਖਿਅਤ ਅਤੇ ਉੱਚੀ ਥਾਂ ’ਤੇ ਸੰਭਾਲਣ ਲਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਗਿਆ, ਜਿਸ ਦੇ ਚਲਦਿਆਂ ਗੁਰਦੁਆਰਾ ਸਾਹਿਬ ਕਾਲੂ ਮੁੰਡੀਆਂ ਤੋਂ 3 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ 3 ਸੈਂਚੀਆਂ ਗੁਰਦੁਆਰਾ ਟਾਹਲੀ ਸਾਹਿਬ ਗਿੱਦੜ ਪਿੰਡੀ ਵਿਖੇ ਲਿਆ ਕੇ ਉਨ੍ਹਾਂ ਦੀ ਸੰਭਾਲ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਭਾਈ ਗੁਰਮੀਤ ਸਿੰਘ ਕਬੀਰਪੁਰ ਨੇ ਦੱਸਿਆ ਕਿ ਸਾਡਾ ਸਭ ਦਾ ਪਹਿਲਾ ਫਰਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬੰਧੀ ਜਾਗਰੂਕ ਹੋਣਾ ਬਣਦਾ ਹੈ, ਇਸ ਤੇ ਨਾਲ ਨਾਲ ਹੀ ਇਸ ਮੁਸ਼ਕਿਲ ਦੀ ਘੜੀ ਵਿਚ ਮਨੁੱਖੀ ਜ਼ਿੰਦਗੀਆਂ, ਮਾਲ ਡੰਗਰ ਨੂੰ ਬਚਾਉਣ ਲਈ ਵੀ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ। ਇਸ ਮੌਕੇ ਗੁਰਮੀਤ ਸਿੰਘ ਕਬੀਰਪੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਭਾਈ ਹਰਜੀਤ ਸਿੰਘ ਪ੍ਰਚਾਰਕ ਨਿਗਰਾਨ ਕਮੇਟੀ ਸ੍ਰੀ ਅੰਮ੍ਰਿਤਸਰ, ਰਣਜੀਤ ਸਿੰਘ ਰਾਣਾ ਕਬੀਰ ਪੁਰ, ਗ੍ਰੰਥੀ ਸਿੰਘ ਭਾਈ ਅਵਤਾਰ ਸਿੰਘ ਨੱਲ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਹੜ੍ਹਾਂ ਕਾਰਨ ਪੰਜਾਬ ਦਾ ਇਹ ਹਾਈਵੇਅ ਹੋਇਆ ਬੰਦ ! ਜਲੰਧਰ ਆਉਣ-ਜਾਣ ਵਾਲੇ ਲੋਕ ਦੇਣ ਧਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੜ੍ਹਾਂ ਦੀ ਵੱਡੀ ਤਬਾਹੀ, 175 ਸਰਕਾਰੀ ਸਕੂਲਾਂ ਦਾ ਹੋਇਆ ਵੱਡਾ ਨੁਕਸਾਨ
NEXT STORY