ਜਲੰਧਰ (ਮਹੇਸ਼)— ਥਾਣਾ ਸਦਰ ਅਧੀਨ ਆਉਂਦੇ ਪਿੰਡ ਸਮਰਾਏ 'ਚ ਖਾਲਸਾ ਸਕੂਲ ਨੇੜੇ ਮੰਗਲਵਾਰ ਨੂੰ ਇੰਡੀਗੋ ਕਾਰ ਦੀ ਟੱਕਰ ਨਾਲ ਥਾਣਾ ਨਕੋਦਰ 'ਚ ਤਾਇਨਾਤ ਏ. ਐੱਸ. ਆਈ. ਕਸ਼ਮੀਰ ਚੰਦ ਦੇ 23 ਸਾਲ ਦੇ ਬੇਟੇ ਜਸਕਰਨ ਸਿੰਘ ਵਾਸੀ ਪਿੰਡ ਲਖਨਪਾਲ ਜ਼ਿਲਾ ਜਲੰਧਰ ਦੀ ਮੌਤ ਹੋ ਗਈ। ਇਸ ਹਾਦਸੇ 'ਚ ਗੰਭੀਰ ਤੌਰ 'ਤੇ ਜ਼ਖ਼ਮੀ ਹੋਏ ਮ੍ਰਿਤਕ ਜਸਕਰਨ ਦੇ ਨਾਲ ਮਨਪ੍ਰੀਤ ਮਹਿਰਾ ਪੁੱਤਰ ਪਰਮਜੀਤ ਲਾਲ ਵਾਸੀ ਪਿੰਡ ਲਖਨਪਾਲ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ, ਉਸ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਐੱਸ. ਐੱਚ. ਓ. ਸਦਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਕਤ ਹਾਦਸੇ ਦੀ ਸੂਚਨਾ ਮਿਲਦੇ ਹੀ ਜੰਡਿਆਲਾ ਪੁਲਸ ਚੌਕੀ ਮੁਖੀ ਜਸਵੀਰ ਚੰਦ ਅਤੇ ਏ. ਐੱਸ. ਆਈ. ਰਾਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪਤਾ ਲੱਗਾ ਕਿ ਮ੍ਰਿਤਕ ਜਸਕਰਨ ਸਿੰਘ ਆਪਣੇ ਸਾਥੀ ਮਨਪ੍ਰੀਤ ਨਾਲ ਘਰ ਤੋਂ ਸਵੇਰੇ ਸਾਢੇ 8 ਵਜੇ ਮੋਟਰਸਾਈਕਲ 'ਤੇ ਕੰਮ ਲਈ ਨਿਕਲਿਆ ਸੀ। ਦੋਵੇਂ ਸਕਿਓਰਿਟੀ ਗਾਰਡ ਦੀ ਨੌਕਰੀ ਕਰਦੇ ਸਨ। ਜਸਕਰਣ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਮਨਪ੍ਰੀਤ ਉਸ ਦੇ ਪਿੱਛੇ ਬੈਠਾ ਹੋਇਆ ਸੀ। ਸਮਰਾਏ ਪਿੰਡ ਨੇੜੇ ਪਹੁੰਚੇ ਤਾਂ ਇਕ ਤੇਜ਼ ਰਫਤਾਰ ਇੰਡੀਗੋ ਕਾਰ ਨੇ ਉਨ੍ਹਾਂ 'ਚ ਟੱਕਰ ਮਾਰ ਦਿੱਤੀ। ਗੰਭੀਰ ਹਾਲਤ 'ਚ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਸਕਰਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮੌਕੇ ਤੋਂ ਫਰਾਰ ਹੋਏ ਕਾਰ ਚਾਲਕ ਲਖਵੀਰ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਪਿੰਡ ਧਾਲੀਵਾਲ ਖਿਲਾਫ ਥਾਣਾ ਸਦਰ 'ਚ ਸਨੀ ਕੁਮਾਰ ਪੁੱਤਰ ਗੁਲਜ਼ਾਰੀ ਲਾਲ ਨਿਵਾਸੀ ਪਿੰਡ ਲਖਨਪਾਲ ਜੋ ਕਿ ਹਾਦਸੇ ਦੇ ਸਮੇਂ ਉਥੋਂ ਨਿਕਲ ਰਿਹਾ ਸੀ, ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਉਸ ਦੀ ਕਾਰ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ। ਮ੍ਰਿਤਕ ਜਸਕਰਨ ਦਾ ਕੱਲ੍ਹ ਸਵੇਰੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਉਸ ਦੀ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।
ਓਲਾ ਕੈਬ ਦੇ ਚਾਲਕ ਨੇ ਐਕਟਿਵਾ ਸਵਾਰ NRI ਔਰਤ ਨੂੰ ਟੱਕਰ ਮਾਰ ਕੇ ਕੀਤਾ ਲਹੂ-ਲੁਹਾਨ
NEXT STORY