ਜਲੰਧਰ (ਸ਼ੋਰੀ) - ਮਹਾਨਗਰ 'ਚ ਸਵਾਰੀਆਂ ਚੁੱਕਣ ਦੇ ਚੱਕਰ ਵਿਚ ਆਟੋ ਚਾਲਕਾਂ ਵੱਲੋਂ ਸੜਕ ਹਾਦਸੇ ਵਧ ਰਹੇ ਹਨ। ਅਜਿਹੀ ਇਕ ਘਟਨਾ ਬਸਤੀ ਬਾਵਾ ਖੇਲ ਰਾਜ ਨਗਰ ਮੋੜ ਦੇ ਨੇੜੇ ਹੋਈ ਹੈ, ਜਿੱਥੇ ਇਕ ਆਟੋ ਚਾਲਕ ਦੀ ਗਲਤੀ ਕਾਰਨ ਮੋਟਰਸਾਈਕਲ ਸਵਾਰ 3 ਨੌਜਵਾਨ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿਚ ਇਕ ਨੌਜਵਾਨ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ। ਉਕਤ ਜ਼ਖ਼ਮੀ ਦੀ ਪਛਾਣ ਅਮਨ ਉਰਫ ਕਾਕਾ, ਸੌਰਵ ਵਾਸੀ ਰਾਜ ਨਗਰ ਅਤੇ ਤੀਜੇ ਦੀ ਜਤਿਨ ਕਟਿਹਰਾ ਮੁਹੱਲਾ ਰਾਜ ਨਗਰ ਵਜੋਂ ਹੋਈ ਹੈ।
ਇਸ ਮੌਕੇ ਜ਼ਖ਼ਮੀ ਸੌਰਵ ਨੇ ਦੱਸਿਆ ਕਿ ਉਹ ਮੋਟਸਾਈਕਲ 'ਤੇ ਰਾਜ ਨਗਰ ਮੋੜ ਨੇੜੇ ਪਹੁੰਚੇ ਤਾਂ ਆਟੋ ਚਾਲਕ ਨੇ ਸਵਾਰੀ ਚੁੱਕਣ ਦੇ ਚੱਕਰ ਵਿਚ ਅਚਾਨਕ ਬਰੇਕ ਲਾ ਦਿੱਤੀ। ਮੋਟਰਸਾਈਕਲ ਅਮਨ ਚਲਾ ਰਿਹਾ ਸੀ ਅਤੇ ਉਹ ਪਿੱਛੇ ਬੈਠੇ ਸਨ। ਮੋਟਰਸਾਈਕਲ ਆਟੋ ਨਾਲ ਟਕਰਾਇਆ ਤਾਂ ਸਾਰੇ ਜ਼ਖ਼ਮੀ ਹੋ ਗਏ। ਉਥੇ ਡਾ. ਕਾਮਰਾਜ ਨੇ ਦੱਸਿਆ ਕਿ ਅਮਨ ਦੇ ਜਬਾੜੇ 'ਚ ਗੰਭੀਰ ਸੱਟ ਲੱਗੀ ਹੈ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਫਗਵਾੜਾ 'ਚ ਭਿਆਨਕ ਹਾਦਸਾ, ਦੋ ਨੌਜਵਾਨਾਂ ਦੀ ਮੌਤ
NEXT STORY