ਰੂਪਨਗਰ (ਵਿਜੇ ਸ਼ਰਮਾ)-ਘਨੌਲੀ ਬੈਰੀਅਰ ’ਤੇ ਵੇਰਕਾ ਮਿਲਕ ਪਲਾਂਟ ਦੇ ਟਰੱਕ ਅਤੇ ਨਾਲਾਗੜ੍ਹ ਦੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਜਿਸ ’ਚ ਵੇਰਕਾ ਗੱਡੀ ਦਾ ਚਾਲਕ ਜ਼ਖ਼ਮੀ ਹੋ ਗਿਆ। ਜਾਣਕਾਰੀ ਸ੍ਰੀ ਅਨੰਦਪੁਰ ਸਾਹਿਬ ਸਾਈਡ ਤੋਂ ਵੇਰਕਾ ਦੁੱਧ ਵਾਲੀ ਗੱਡੀ ਆ ਰਹੀ ਸੀ ਅਤੇ ਨਾਲਾਗੜ੍ਹ ਪਾਸੇ ਤੋਂ ਟਰੱਕ ਆ ਰਿਹਾ ਸੀ ਕਿ ਘਨੌਲੀ ਬੈਰੀਅਰ ’ਤੇ ਦੋਵੇਂ ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ। ਪਤਾ ਲੱਗਾ ਹੈ ਹਾਦਸੇ ’ਚ ਵੇਰਕਾ ਗੱਡੀ ਦੇ ਚਾਲਕ ਦੇ ਸੱਟਾਂ ਲੱਗੀਆਂ ਜਦਕਿ ਨਾਲਾਗੜ੍ਹ ਟਰੱਕ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸੂਤਰਾਂ ਅਨੁਸਾਰ ਵਾਹਨਾਂ ਦੀ ਟੱਕਰ ਇੰਨੀ ਜ਼ਬਰਦਸਤ ਕਿ ਇਹ ਬੈਰੀਅਰ ’ਤੇ ਜਿਸ ਕਮਰੇ ’ਚ ਜਾ ਵੜੇ, ਉਥੇ ਪੁਲਸ ਦੇ ਐੱਸ. ਐੱਸ. ਐੱਫ਼. ਦੇ ਮੁਲਾਜ਼ਮ ਵੀ ਸਨ ਅਤੇ ਵਾਲ-ਵਾਲ ਬਚਾਅ ਰਿਹਾ ਪਰ ਟੱਕਰ ਕਾਰਨ ਵਾਹਨਾਂ ਨੁਕਸਾਨੇ ਗਏ।
ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! ਇਹ ਮੇਨ ਰੋਡ ਇਕ ਮਹੀਨੇ ਲਈ ਕਰ ਦਿੱਤੀ ਗਈ ਬੰਦ, ਡਾਇਵਰਟ ਰਹੇਗਾ ਰਸਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੇ ਮੌਸਮ 'ਚ ਵੱਡੀ ਕਰਵਟ ਦੇ ਸੰਕੇਤ, ਤੇਜ਼ ਤੂਫਾਨ ਤੇ ਗੜੇਮਾਰੀ ਦੀ ਸੰਭਾਵਨਾ, 4 ਦਿਨਾਂ ਲਈ ਅਲਰਟ ਜਾਰੀ
NEXT STORY