ਕਾਠਗੜ੍ਹ (ਰਾਜੇਸ਼)-ਬਲਾਚੌਰ-ਰੂਪਨਗਰ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਰੈਲਮਾਜਰਾ ਕੋਲ ਸੰਤੁਲਨ ਵਿਗੜਨ ਕਾਰਨ ਇਕ ਕਾਰ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਐੱਫ਼. ਟੀਮ ਦੇ ਇੰਚਾਰਜ ਏ. ਐੱਸ. ਆਈ. ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਕ ਆਈ-10 ਕਾਰ, ਜਿਸ ਨੂੰ ਸਿਮਰਨਪ੍ਰੀਤ ਸਿੰਘ ਪੁੱਤਰ ਰਘੁਵੀਰ ਸਿੰਘ ਵਾਸੀ ਪਿੰਡ ਮਹਿੰਦੀਪੁਰ ਜ਼ਿਲਾ ਨਵਾਂਸ਼ਹਿਰ ਚਲਾ ਰਿਹਾ ਸੀ, ਚੰਡੀਗੜ੍ਹ ਤੋਂ ਨਵਾਂਸ਼ਹਿਰ ਵੱਲ ਜਾ ਰਹੀ ਸੀ।
ਇਹ ਵੀ ਪੜ੍ਹੋ: "ਅੰਕਲ ਜੀ, ਟ੍ਰਾਂਜ਼ੈਕਸ਼ਨ ਕੈਂਸਲ ਕਰ ਦਿਓ..." ਕਹਿ ਕੇ ਬਦਲਿਆ ATM! ਜੋ ਹੋਇਆ ਉਸ ਨੂੰ ਵੇਖ ਚੱਕਰਾਂ 'ਚ ਪਿਆ ਟੱਬਰ
ਜਦੋਂ ਉਹ ਪਿੰਡ ਰੈਲਮਾਜਰਾ ਨਜ਼ਦੀਕ ਪਹੁੰਚੀ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਹਾਈਵੇਅ ਦੇ ਡਿਵਾਈਡਰ ’ਤੇ ਜਾ ਚੜ੍ਹ ਕੇ ਬੇਕਾਬੂ ਹੋ ਗਈ ਅਤੇ ਕਈ ਪਲਟੇ ਖਾਂਦੀ ਹੋਈ ਸੜਕ ਦੇ ਦੂਜੇ ਪਾਸੇ ਜਾ ਡਿੱਗੀ। ਇਹ ਹਾਦਸਾ ਬਹੁਤ ਜ਼ਿਆਦਾ ਭਿਆਨਕ ਸੀ ਪਰ ਖ਼ੁਸ਼ਕਿਸਮਤੀ ਨਾਲ ਕਾਰ ਸਵਾਰ ਦਾ ਜਾਨੀ ਨੁਕਸਾਨ ਹੋਣ ਤੋਂ ਪੂਰੀ ਤਰ੍ਹਾਂ ਬਚਾਅ ਹੋ ਗਿਆ। ਐੱਸ. ਐੱਸ. ਐੱਫ਼. ਦੀ ਟੀਮ ਵੱਲੋਂ ਇਸ ਹਾਦਸੇ ਸਬੰਧੀ ਪੁਲਸ ਚੌਕੀ ਆਸਰੋਂ ਅਤੇ ਕੰਟਰੋਲ ਰੂਮ ਨਵਾਂਸ਼ਹਿਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Punjab: ਹੁਣ ਆਪਣਾ ਮੋਬਾਇਲ ਫੋਨ ਸਵਿੱਚ ਆਫ਼ ਨਹੀਂ ਕਰ ਸਕਣਗੇ ਇਹ ਅਧਿਕਾਰੀ! ਸਖ਼ਤ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
"ਅੰਕਲ ਜੀ, ਟ੍ਰਾਂਜ਼ੈਕਸ਼ਨ ਕੈਂਸਲ ਕਰ ਦਿਓ..." ਕਹਿ ਕੇ ਬਦਲਿਆ ATM! ਜੋ ਹੋਇਆ ਉਸ ਨੂੰ ਵੇਖ ਚੱਕਰਾਂ 'ਚ ਪਿਆ ਟੱਬਰ
NEXT STORY