ਟਾਂਡਾ ਉੜਮੁੜ (ਵਰਿੰਦਰ ਪੰਡਿਤ,ਕੁਲਦੀਸ਼, ਮੋਮੀ)— ਅੱਜ ਸਵੇਰੇ ਵਾਰਡ 8 ਟਾਂਡਾ ਦੇ ਇਕ ਘਰ 'ਚ ਦਾਖਲ ਹੋਏ ਅਣਪਛਾਤੇ ਵਿਆਕਤੀ ਨੇ ਘਰ ਦੀ ਮਾਲਕਣ ਨਾਲ ਧੱਕਾ-ਮੁੱਕੀ ਕਰਨ ਉਪਰੰਤ ਜਬਰੀ ਸਕੂਟਰ ਚੋਰੀ ਕਰ ਲਿਆ। ਚੋਰੀ ਦਾ ਸ਼ਿਕਾਰ ਹੋਈ ਔਰਤ ਅਨੀਤਾ ਪਤਨੀ ਬਸੰਤ ਸਾਹੁ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਆਪਣੀ ਮੀਟ ਦੀ ਦੁਕਾਨ 'ਤੇ ਮੌਜੂਦ ਸੀ। ਸਵੇਰੇ ਜਦੋਂ ਘਰ ਘਰ 'ਚ ਬਾਲਕੋਨੀ ਅਤੇ ਗਮਲਿਆਂ 'ਚ ਪਾਣੀ ਪਾ ਰਹੀ ਸੀ ਤਾਂ ਘਰ 'ਚ ਪਹਿਲਾਂ ਹੀ ਚੋਰੀ ਛੁਪੇ ਦਾਖਲ ਹੋਏ ਵਿਆਕਤੀ ਨੂੰ ਜਦੋਂ ਉਸ ਦੀ ਭਿਣਕ ਲੱਗੀ ਤਾਂ ਉਸ ਅਣਪਛਾਤੇ ਵਿਆਕਤੀ ਨੇ ਉਸ ਦੀਆਂ ਅੱਖਾਂ 'ਚ ਕੋਈ ਜਲਨ ਪੈਦਾ ਕਰਨ ਵਾਲੀ ਸਪਰੇਅ ਪਾ ਦਿੱਤੀ। ਇਸ ਦੌਰਾਨ ਧੱਕਾ-ਮੁੱਕੀ ਵੀ ਹੋਈ ਅਤੇ ਘਰ 'ਚ ਪਈ ਸਜ਼ੂਕੀ ਸਕੂਟਰ ਚੋਰੀ ਕਰਕੇ ਲੈ ਗਿਆ। ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਟਾਂਡਾ ਪੁਲਸ ਦੀ ਥਾਣੇਦਾਰ ਮਨਿੰਦਰ ਕੌਰ ਮਾਮਲੇ ਦੀ ਜਾਂਚ ਕਰਵਾ ਰਹੀ ਹੈ।
ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
NEXT STORY