ਨੰਗਲ (ਚੋਵੇਸ਼)—ਨੰਗਲ 'ਚ ਬੈਂਕ ਖੁੱਲ੍ਹੇ ਸਿਰਫ ਇਕ ਘੰਟਾ ਹੀ ਹੋਇਆ ਸੀ ਕਿ ਲੁਟੇਰਿਆਂ ਨੇ ਬੈਂਕ ਚੋਂ ਪੈਸੇ ਕਢਵਾ ਕੇ ਜਾ ਰਹੇ ਵਿਅਕਤੀ ਤੋਂ ਪੈਸਿਆਂ ਨਾਲ ਭਰਿਆ ਬੈਂਗ ਖੋਹ ਲਿਆ। ਜਾਣਕਾਰੀ ਮੁਤਾਬਕ ਉਸ ਬੈਗ 'ਚ 100000 ਸੀ। ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਪੈਸੇ ਕਢਵਾ ਕੇ ਇਕ ਬੈਗ 'ਚ ਰੱਖੇ ਅਤੇ ਬੈਗ ਫੜ੍ਹ ਕੇ ਜਿਵੇਂ ਹੀ ਬੈਂਕ 'ਚੋਂ ਬਾਹਰ ਨਿਕਲ ਕੇ ਆਪਣੀ ਗੱਡੀ ਦੇ ਕੋਲ ਆਇਆ ਤਾਂ ਪਿੱਛੇ ਤੋਂ ਬੜੀ ਤੇਜ਼ੀ ਨਾਲ ਆ ਰਹੇ ਮੋਟਰਸਾਈਕਲ ਸਵਾਰਾਂ ਨੇ ਉਸ ਕੋਲੋਂ ਭਰਿਆ ਬੈਗ ਖੋਹ ਲਿਆ ਅਤੇ ਤੇਜ਼ੀ ਨਾਲ ਭੱਜ ਗਏ। ਹਾਲਾਂਕਿ ਉਸ ਨੇ ਕਾਫੀ ਰੌਲਾ ਪਾਇਆ ਅਤੇ ਲੋਕ ਨੌਸ਼ਰਬਾਜ਼ਾਂ ਦੇ ਪਿੱਛੇ ਵੀ ਭੱਜੇ ਪਰ ਉਹ ਹੱਥ ਨਹੀਂ ਆਏ।
ਲੋਕਾਂ ਦਾ ਕਹਿਣਾ ਹੈ ਕਿ ਪੀ.ਐੱਨ.ਬੀ. ਬੈਂਕ ਦੀ ਨੰਗਲ 'ਚ ਇਕ ਵੱਡੀ ਬਰਾਂਚ ਹੈ, ਜਿਸ 'ਚ ਹਜ਼ਾਰਾਂ ਲੋਕਾਂ ਦਾ ਖਾਤਾ ਹੈ ਅਤੇ ਦਿਨਭਰ ਜਿੱਥੇ ਪੈਸਿਆਂ ਦਾ ਲੈਣ-ਦੇਣ ਚੱਲਦਾ ਰਹਿੰਦਾ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਬੈਂਕ 'ਚ ਲੱਗੇ ਹੋਏ ਕੈਮਰਿਆਂ ਦੀ ਹਾਲਤ ਇੰਨੀ ਖਰਾਬ ਹੈ ਕਿ ਉਨ੍ਹਾਂ 'ਚੋਂ ਚਿਹਰੇ ਬਿਲਕੁੱਲ ਵੀ ਸਾਫ ਨਜ਼ਰ ਨਹੀਂ ਆਉਂਦੇ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਕਿਓਰਟੀ ਕੈਮਰੇ ਦੀ ਗੁਣਵਤਾ ਵਧਾਈ ਜਾਵੇ ਅਤੇ ਵਧੀਆ ਥਾਂ 'ਤੇ ਲਗਾਏ ਜਾਣ, ਜਿੱਥੋਂ ਸਾਰਾ ਕੁੱਝ ਸਾਫ-ਸੁਥਰਾ ਨਜ਼ਰ ਆ ਸਕੇ।
ਇਸ ਸਬੰਧ 'ਚ ਜਦੋਂ ਜਾਂਚ ਕਰਾਈ ਤਾਂ ਪੁਲਸ ਤੋਂ ਪੁੱਛਿਆ ਗਿਆ ਤਾਂ ਉਸ ਨੇ ਇਸ ਬਾਰੇ 'ਚ ਕੁਝ ਕਹਿਣ ਤੋਂ ਮਨ੍ਹਾਂ ਕਰ ਦਿੱਤਾ। ਬੈਂਕ ਮੈਨੇਜਰ ਦੀ ਮੰਨੀਏ ਤਾਂ ਉਨ੍ਹਾਂ ਨੇ ਕੈਮਰੇ ਦੇ ਸਾਹਮਣੇ ਨਾ ਆਉਂਦੇ ਹੋਏ ਕਿਹਾ ਕਿ ਕੈਮਰੇ ਦੀ ਸਮੱਸਿਆ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ।
ਲਿੰਕ ਰੋਡ 'ਤੇ ਘਰ 'ਚੋਂ ਲਟਕਦੀ ਮਿਲੀ ਕਿਰਾਏਦਾਰ ਦੀ ਲਾਸ਼
NEXT STORY