ਬੇਗੋਵਾਲ (ਰਜਿੰਦਰ)-ਨੇੜਲੇ ਪਿੰਡ ਤਲਵੰਡੀ ਕੂਕਾ ਦੇ ਇਕ ਘਰ ਵਿਚੋਂ ਡੇਢ ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ ਵਿਚ ਬੇਗੋਵਾਲ ਪੁਲਸ ਨੇ ਕੇਸ ਦਰਜ ਕੀਤਾ ਹੈ। ਇਕੱਤਰ ਜਾਣਕਾਰੀ ਅਨੁਸਾਰ ਤਰਲੋਕ ਸਿੰਘ ਪੁੱਤਰ ਜੈ ਸਿੰਘ ਵਾਸੀ ਤਲਵੰਡੀ ਕੂਕਾ ਨੇ ਬੇਗੋਵਾਲ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮਿਤੀ 2 ਜੂਨ ਨੂੰ ਉਹ ਅਤੇ ਉਸ ਦੀ ਪਤਨੀ ਸੁਰਿੰਦਰ ਕੌਰ ਘਰ ਦੇ ਦਰਵਾਜਿਆਂ ਨੂੰ ਤਾਲੇ ਲਗਾ ਕੇ ਸਵੇਰ ਦੇ ਕਰੀਬ 11 ਵਜੇ ਸੰਤ ਬਾਬਾ ਪ੍ਰੇਮ ਸਿੰਘ ਜੀ ਗੁਰਦੁਆਰਾ ਸਾਹਿਬ ਬੇਗੋਵਾਲ ਵਿਖੇ ਮੇਲਾ ਵੇਖਣ ਲਈ ਬੇਗੋਵਾਲ ਗਏ ਸਨ।
ਇਹ ਵੀ ਪੜ੍ਹੋ: ਟਰੈਵਲ ਏਜੰਟਾਂ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ 'ਚ ਪੰਜਾਬ ਸਰਕਾਰ
ਜਦੋਂ ਉਹ ਬੇਗੋਵਾਲ ਤੋਂ ਮੇਲਾ ਵੇਖ ਕੇ ਆਪਣੇ ਘਰ ਪੁੱਜੇ ਤਾਂ ਉਸ ਸਮੇਂ ਵਕਤ ਕਰੀਬ 2 ਵਜੇ ਦੁਪਹਿਰ ਦਾ ਹੋਵੇਗਾ ਕਿ ਉਨ੍ਹਾਂ ਨੇ ਆਪਣੇ ਘਰ ਦੇ ਮੇਨ ਗੇਟ ਦਾ ਤਾਲਾ ਖੋਲ੍ਹਿਆ ਤਾਂ ਵੇਖਿਆ ਕਿ ਸਾਡੇ ਘਰ ਦੇ ਦਰਵਾਜਿਆ ਦੇ ਤਾਲੇ ਟੁੱਟੇ ਹੋਏ ਸਨ ਅਤੇ ਕਮਰਿਆ ਵਿਚ ਸਾਮਾਨ ਖਿਲਰਿਆ ਹੋਇਆ ਸੀ। ਜਦੋਂ ਉਸ ਨੇ ਆਪਣੇ ਘਰ ਦੇ ਬਣੇ ਬੈੱਡਰੂਮ ਵਾਲੇ ਕਮਰੇ ਵਿਚ ਜਾ ਕੇ ਵੇਖਿਆ ਤਾਂ ਉਥੇ ਪਈ ਅਲਮਾਰੀ ਦਾ ਲਾਕ ਟੁੱਟਾ ਹੋਇਆ ਸੀ ਅਤੇ ਉਸ ਵਿਚੋਂ ਸਾਮਾਨ ਖਿਲਾਰਿਆ ਹੋਇਆ ਸੀ। ਅਲਮਾਰੀ ਨੂੰ ਚੈੱਕ ਕਰਨ ’ਤੇ ਪਤਾ ਲੱਗਾ ਕਿ ਅਲਮਾਰੀ ਵਿਚ ਰੱਖੇ ਹੋਏ ਡੇਢ ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਵੀ ਗਾਇਬ ਸਨ। ਜੋ ਚੋਰ ਚੋਰੀ ਕਰਕੇ ਲੈ ਗਏ ਸਨ। ਉਹ ਹੁਣ ਤੱਕ ਆਪਣੇ ਤੌਰ 'ਤੇ ਚੋਰ ਦੀ ਭਾਲ ਕਰਦਾ ਰਿਹਾ ਹੈ। ਉਸ ਨੂੰ ਪਤਾ ਲੱਗਾ ਕਿ ਇਹ ਚੋਰੀ ਸੁਨੀਲ ਵਾਸੀ ਖਲੀਲ ਥਾਣਾ ਭੁਲੱਥ ਨੇ ਕੀਤੀ ਹੈ। ਦੂਜੇ ਪਾਸੇ ਇਨ੍ਹਾਂ ਬਿਆਨਾਂ ਉਪਰੰਤ ਪੁਲਸ ਵੱਲੋਂ ਕੇਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬਿਜਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ੇ ਵਾਲੇ ਟੀਕਿਆਂ ਸਣੇ 1 ਵਿਅਕਤੀ ਗ੍ਰਿਫ਼ਤਾਰ
NEXT STORY