ਜਲੰਧਰ (ਵੈੱਬ ਡੈਸਕ)- ਲੋਕ ਜਿੱਥੇ ਸਾਰਾ ਹਫ਼ਤਾ ਕੰਮ ਕਰਕੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਘਰ ਵਿਚ ਆਰਾਮ ਕਰਨ ਦੀ ਤਿਆਰੀ 'ਚ ਹਨ, ਉੱਥੇ ਹੀ ਅੱਜ ਪੰਜਾਬ ਦੇ ਕਈ ਇਲਾਕਿਆਂ ਵਿਚ ਲੰਮਾ Power Cut ਲੱਗਣ ਜਾ ਰਿਹਾ ਹੈ। ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਅੱਜ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ। ਇਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਦਿੱਤੇ ਗਏ ਵੇਰਵੇ ਹੇਠਾਂ ਮੁਤਾਬਕ ਹਨ-
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ ਰਹੇਗੀ ਰੋਕ, ਜਾਣੋ ਕਾਰਨ
ਜਲੰਧਰ 'ਚ ਰਹੇਗੀ ਬਿਜਲੀ ਬੰਦ
ਜਲੰਧਰ (ਪੁਨੀਤ)–8 ਜੂਨ ਨੂੰ ਸ਼ਹਿਰ ਦੇ ਵੱਖ-ਵੱਖ ਸਬ-ਸਟੇਸ਼ਨਾਂ ਤੋਂ ਚੱਲਦੇ ਦਰਜਨਾਂ ਇਲਾਕਿਆਂ ਵਿਚ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਸਿਲਸਿਲੇ ਵਿਚ 220 ਕੇ. ਵੀ. ਬਾਦਸ਼ਾਹਪੁਰ ਤੋਂ ਚੱਲਦੇ 11 ਕੇ. ਵੀ. ਬੂਟਾ ਮੰਡੀ-1 ਸ਼ਹਿਰੀ ਫੀਡਰ ਅਧੀਨ ਆਉਂਦੇ ਇਲਾਕੇ ਟਾਵਰ ਐਨਕਲੇਵ ਫੇਸ 1-2-3, ਵਡਾਲਾ ਰੋਡ, ਸੁਖਮਨੀ ਐਨਕਲੇਵ, ਮਲਕੋ, ਕਰਣ ਰੈਜ਼ੀਡੈਂਸ, ਹਾਲੀਵੁੱਡ ਅਸਟੇਟ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ। ਫੋਕਲ ਪੁਆਇੰਟ ਸਬ-ਸਟੇਸ਼ਨ ਅਧੀਨ ਆਉਂਦੇ ਗਦਾਈਪੁਰ, ਸਲੇਮਪੁਰ, ਵਿਵੇਕਾਨੰਦ, ਕਨਾਲ-1, ਉਦਯੋਗ ਨਗਰ, ਰੰਧਾਵਾ-ਮਸੰਦਾਂ, ਸਨਫਲੈਗ, ਟਿਊਬਵੈੱਲ ਅਤੇ ਸ਼ੰਕਰ ਫੀਡਰਾਂ ਅਧੀਨ ਆਉਂਦੇ ਇਲਾਕੇ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਬੰਦ ਰਹਿਣਗੇ। ਕਾਹਨਪੁਰ ਸਬ-ਸਟੇਸ਼ਨ ਤੋਂ ਚੱਲਦਾ 11 ਕੇ. ਵੀ. ਪੰਜਾਬੀ ਬਾਗ ਫੀਡਰ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਬੰਦ ਰਹੇਗਾ। ਟਾਂਡਾ ਰੋਡ ਤੋਂ ਚੱਲਦੇ 11 ਕੇ. ਵੀ. ਜੀ. ਟੀ. ਰੋਡ, ਰਾਓਵਾਲੀ ਫੀਡਰ ਦੀ ਸਪਲਾਈ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਬੰਦ ਰਹਿਣਗੇ, ਜਦਕਿ ਖਾਲਸਾ ਰੋਡ ਅਤੇ ਕੇ. ਐੱਮ. ਵੀ. ਫੀਡਰਾਂ ਦੀ ਸਪਲਾਈ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਬੰਦ ਰੱਖੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਕਦਮ, 6 ਜ਼ਿਲ੍ਹਿਆਂ 'ਚ ਸ਼ੁਰੂ ਕੀਤਾ ਇਹ ਪ੍ਰਾਜੈਕਟ
ਨਵਾਂਸ਼ਹਿਰ 'ਚ ਰਹੇਗੀ ਬਿਜਲੀ ਬੰਦ
ਨਵਾਂਸ਼ਹਿਰ (ਤ੍ਰਿਪਾਠੀ) - ਸਹਾਇਕ ਕਾਰਜਕਾਰੀ ਇੰਜੀਨੀਅਰ ਦਿਹਾਤੀ ਉਪ ਮੰਡਲ ਨਵਾਂਸ਼ਹਿਰ ਨੇ ਜਾਰੀ ਪ੍ਰੈੱਸ ਬਿਆਨ ਵਿਚ ਦੱਸਿਆ ਕਿ 66 ਕੇ. ਵੀ. ਭੀਨ, 11 ਕੇ. ਵੀ. ਘਟਾਰੋਂ, 11 ਕੇ.ਵੀ. ਕੋਟ ਪੱਤੀ, 11 ਕੇ. ਵੀ. ਮੁਬਾਰਕਪੁਰ, 11 ਕੇ. ਵੀ. ਮਹਾਲੋਂ, 11 ਕੇ. ਵੀ. ਮੂਸਾਪੁਰ ਆਦਿ ਦੀ ਬਿਜਲੀ ਦੀ ਮੁਰੰਮਤ ਦੇ ਚਲਦੇ 8 ਜੂਨ ਨੂੰ ਪਿੰਡ ਅਮਰਗੜ੍ਹ, ਭੰਗਲ ਕਲਾਂ, ਕਰਿਆਮ, ਜੱਬੇਵਾਲ, ਅਲਾਚੌਰ, ਗੋਲੇਵਾਲ, ਮਹਿੰਦੀਪੁਰ, ਭੀਣ, ਰੁੜਕੀ ਖਾਸ, ਗੁੱਜਰਪੁਰ, ਪੱਲੀ ਉੱਚੀ, ਮੁਬਾਰਕਪੁਰ, ਮੂਸਾਪੁਰ, ਮਹਾਲੋਂ, ਪੱਲੀ-ਝਿੱਕੀ, ਪੱਲੀ-ਉੱਚੀ, ਬਰਨਾਲਾ ਕਲਾਂ, ਲੋਧੀਪੁਰ, ਕਰੀਹਾ, ਮੱਲ੍ਹਪੁਰ ਅੜਕਾਂ, ਅਲੀਪੁਰ ਅਤੇ ਨਾਲ ਲੱਗਦੇ ਖੇਤਰਾਂ ਦੀ ਬਿਜਲੀ ਸਪਲਾਈ 1 ਤੋਂ 3 ਵਜੇ ਤੱਕ ਪ੍ਰਭਾਵਿਤ ਰਹੇਗੀ।
ਇਹ ਵੀ ਪੜ੍ਹੋ: Punjab: ਡਰਾਈਵਿੰਗ ਕਰਨ ਵਾਲੇ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਲੱਖਾਂ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਸਕੂਲਾਂ 'ਚ ਲਾਗੂ ਹੋਇਆ...
NEXT STORY