ਨੈਸ਼ਨਲ ਡੈਸਕ- ਅਨੁਸੂਚਿਤ ਵਪਾਰਕ ਬੈਂਕਾਂ (ਐੱਸ. ਸੀ. ਬੀ.) ਅਤੇ ਐੱਨ. ਬੀ. ਐੱਫ. ਸੀ. ਵੱਲੋਂ ਸੋਨੇ ’ਤੇ ਦਿੱਤੇ ਗਏ ਕਰਜ਼ਿਆਂ ’ਚ ਭਾਰੀ ਵਾਧਾ ਹੋਇਆ ਹੈ। 31 ਮਾਰਚ, 2025 ਤੱਕ ਇਹ ਕਰਜ਼ੇ 11.91 ਲੱਖ ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਏ ਹਨ।
ਚਿੰਤਾਜਨਕ ਗੱਲ ਇਹ ਹੈ ਕਿ 31 ਮਾਰਚ, 2025 ਤੱਕ ਐੱਸ. ਸੀ. ਬੀ. ਅਤੇ ਐੱਨ. ਬੀ. ਐੱਫ. ਸੀ. ਵੱਲੋਂ ਸੋਨੇ ’ਤੇ ਦਿੱਤੇ ਗਏ ਕਰਜ਼ਿਆਂ ’ਚ ਕੁੱਲ ਗੈਰ-ਕਾਰਗੁਜ਼ਾਰੀ ਜਾਇਦਾਦਾਂ (ਜੀ. ਐੱਨ. ਪੀ. ਏ.) ਵੀ 5183 ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ।
ਐੱਸ. ਸੀ. ਬੀ. ਤੇ ਐੱਨ. ਬੀ. ਐੱਫ. ਸੀ. ਵੱਲੋਂ ਸੋਨੇ ’ਤੇ ਦਿੱਤੇ ਗਏ ਕਰਜ਼ੇ 31 ਮਾਰਚ, 2023 ਨੂੰ 6.15 ਲੱਖ ਕਰੋੜ ਰੁਪਏ ਤੋਂ ਵੱਧ ਕੇ 31 ਮਾਰਚ, 2025 ਨੂੰ 9.83 ਲੱਖ ਕਰੋੜ ਰੁਪਏ ਹੋ ਗਏ ਸਨ, ਜਦੋਂ ਕਿ ਐੱਨ. ਬੀ. ਐੱਫ. ਸੀ. ਵੱਲੋਂ ਸੋਨੇ ’ਤੇ ਦਿੱਤੇ ਗਏ ਕਰਜ਼ੇ ਵੀ 1.29 ਲੱਖ ਕਰੋੜ ਰੁਪਏ ਤੋਂ ਵੱਧ ਕੇ 2.08 ਲੱਖ ਕਰੋੜ ਰੁਪਏ ਹੋ ਗਏ ਹਨ।
ਖੇਤਰੀ ਪੇਂਡੂ ਬੈਂਕਾਂ ਤੇ ਭੁਗਤਾਨ ਬੈਂਕਾਂ ਵੱਲੋਂ ਸੋਨੇ ’ਤੇ ਦਿੱਤੇ ਗਏ ਕਰਜ਼ਿਆਂ ਦੇ ਵੇਰਵੇ ਸਰਕਾਰ ਕੋਲ ਉਪਲਬਧ ਨਹੀਂ ਹਨ। ਜੇ ਇਹ ਅੰਕੜੇ ਉਪਲਬਧ ਹੋ ਗਏ ਤਾਂ ਇਹ ਇਕ ਹੋਰ ਉੱਚਾਈ ਨੂੰ ਛੂਹਣਗੇ।
ਐੱਨ. ਪੀ. ਏ. ਮਾਰਚ 2023 ’ਚ 1217 ਕਰੋੜ ਰੁਪਏ ਭਾਵ 0.20 ਫੀਸਦੀ ਸੀ ਜੋ ਵੱਧ ਕੇ ਮਾਰਚ 2025 ’ਚ 2162 ਕਰੋੜ ਰੁਪਏ ਭਾਵ 0.22 ਫੀਸਦੀ ਹੋ ਗਿਆ ਹੈ।
ਉੱਚ ਅਤੇ ਮੱਧ-ਪੱਧਰੀ ਐੱਨ. ਬੀ. ਐੱਫ. ਸੀ. ਦੇ ਮਾਮਲੇ ’ਚ ਐੱਨ. ਪੀ. ਏ. ਮਾਰਚ 2023 ਚ 1217 ਕਰੋੜ ਰੁਪਏ ਭਾਵ 0.20 ਫੀਸਦੀ ਤੋਂ ਵੱਧ ਕੇ ਮਾਰਚ 2025 ’ਚ 2162 ਕਰੋੜ ਰੁਪਏ ਭਾਵ 0.22 ਫੀਸਦੀ ਹੋ ਗਿਆ ਹੈ। ਇਸੇ ਸਮੇਂ ਦੌਰਾਨ 3021 ਕਰੋੜ ਰੁਪਏ ਭਾਵ 1.21 ਫੀਸਦੀ ਤੋਂ ਵੱਧ ਕੇ 4470 ਕਰੋੜ ਰੁਪਏ ਭਾਵ 2.1 ਫੀਸਦੀ ਹੋ ਗਿਆ ਹੈ।
ਸੋਨੇ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਇਆ ਹੈ ਜੋ ਇਕ ਲੱਖ ਰੁਪਏ ਪ੍ਰਤੀ ਦਸ ਗ੍ਰਾਮ ਤੋਂ ਵੱਧ ਗਿਆ ਹੈ। ਇਸ ਨੂੰ ਵੀ ਸੋਨੇ ’ਤੇ ਕਰਜ਼ਾ ਲੈਣ ਦਾ ਇਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਸੋਨੇ ਲਈ ਕਰਜ਼ੇ ਦੇ ਪੋਰਟਫੋਲੀਓ ਦੀ ਸੁਰੱਖਿਆ ਤੇ ਸੋਨੇ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਵਰਗੇ ਖਤਰੇ ਨੂੰ ਘਟਾਉਣ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ।
ਇਸ ਅਨੁਸਾਰ ਬੈਂਕਾਂ ਅਤੇ ਐੱਨ. ਬੀ. ਐੱਫ. ਸੀ. ਨੂੰ ਸੋਨੇ ਦੇ ਗਹਿਣਿਆਂ ਤੇ ਉਨ੍ਹਾਂ ਦੇ ਮੁੱਲ ਦੇ 75 ਫੀਸਦੀ ਤੋਂ ਵੱਧ ਉਧਾਰ ਦੇਣ ਦੀ ਆਗਿਆ ਨਹੀਂ ਹੈ।
ਪ੍ਰਾਈਵੇਟ ਸਕੂਲਾਂ 'ਚ 12 ਗੁਣਾ ਜ਼ਿਆਦਾ 'ਫ਼ੀਸ' ਦੇ ਰਹੇ ਮਾਪੇ, ਰਿਪੋਰਟ 'ਚ ਹੋਇਆ ਖੁਲਾਸਾ
NEXT STORY