ਰੂਪਨਗਰ (ਵਰੁਣ)— ਰੂਪਨਗਰ ਵਿਖੇ ਦਰਦਨਾਕ ਹਾਦਸਾ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ਦੀ ਸਰਹਿੰਦ ਨਹਿਰ ’ਚ ਨਹਾਉਣ ਗਏ ਤਿੰਨ ਬੱਚੇ ਲਾਪਤਾ ਹੋ ਗਏ।

ਸਰਹਿੰਦ ਨਹਿਰ ਦੇ ਕੋਲੋਂ ਉਨ੍ਹਾਂ ਦੀਆਂ ਜੁੱਤੀਆਂ ਮਿਲੀਆਂ ਹਨ। ਇਸ ਦੇ ਨਾਲ ਹੀ ਸਾਈਕਲ ਅਤੇ ਕੱਪੜੇ ਵੀ ਬਰਾਮਦ ਹੋਏ ਹਨ। ਲਾਪਤਾ ਹੋਏ ਬੱਚਿਆਂ ’ਚੋਂ ਦੋ ਦੀ ਉਮਰ 12 ਸਾਲ ਅਤੇ ਇਕ ਦੀ ਉਮਰ 10 ਸਾਲ ਦੱਸੀ ਜਾ ਰਹੀ ਹੈ। ਇਨ੍ਹਾਂ ਬੱਚਿਆਂ ’ਚੋਂ ਇਕ ਬੱਚੇ ਅਵਿਨਾਸ਼ ਦਾ ਕੱਲ੍ਹ ਜਨਮਦਿਨ ਵੀ ਹੈ।
ਇਹ ਵੀ ਪੜ੍ਹੋ: ਹੱਸਦੇ-ਵੱਸਦੇ ਉੱਜੜੇ ਦੋ ਪਰਿਵਾਰ, ਫਗਵਾੜਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਦੇ ਬੱਚੇ ਜਦੋਂ ਕਾਫ਼ੀ ਦੇਰ ਤੱਕ ਘਰ ਨਾ ਪੁੱਜੇ ਤਾਂ ਉਨ੍ਹਾਂ ਨੇ ਭਾਲ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਚੇ ਨਹਿਰ ’ਚ ਨਹਾਉਣ ਗਏ ਹਨ। ਉਥੇ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਬੱਚਿਆਂ ਦੇ ਕੱਪੜੇ ਅਤੇ ਜੁੱਤੀਆਂ ਉਥੇ ਪਈਆਂ ਸਨ ਜਦਕਿ ਬੱਚੇ ਲਾਪਤਾ ਸਨ।
ਇਹ ਵੀ ਪੜ੍ਹੋ: ਸੁਖਮੀਤ ਡਿਪਟੀ ਕਤਲ ਮਾਮਲੇ 'ਚ ਕਾਲ ਡਿਟੇਲ ਰਾਹੀਂ ਪੁਲਸ ਹੱਥ ਲੱਗੇ ਅਹਿਮ ਸੁਰਾਗ, ਸਾਹਮਣੇ ਆਈ ਇਹ ਗੱਲ

ਉਥੇ ਹੀ ਇਕ ਬੱਚੇ ਨੇ ਦੱਸਿਆ ਕਿ ਉਹ ਉਸ ਨੂੰ ਵੀ ਨਾਲ ਜਾਣ ਲਈ ਕਹਿ ਰਹੇ ਸਨ ਪਰ ਉਹ ਨਹੀਂ ਗਿਆ। ਸਾਰੇ ਬੱਚੇ ਗਰੀਬ ਪਰਿਵਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਬਿਸਤ ਦੋਆਬ ਨਹਿਰ 'ਚ ਡਿੱਗੀਆਂ ਦੋ ਕਾਰਾਂ, ਦੋ ਨੌਜਵਾਨਾਂ ਦੀ ਮੌਤ



ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਾਂਗਰਸ ਦੇ ਕਲੇਸ਼ ਦਰਮਿਆਨ ਖੁੱਲ੍ਹ ਕੇ ਬੋਲੇ ਜਾਖੜ, ਕੁੰਵਰ ਵਿਜੇ ਪ੍ਰਤਾਪ ’ਤੇ ਵੀ ਦਿੱਤਾ ਵੱਡਾ ਬਿਆਨ
NEXT STORY