ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਦੇ ਹਲਕਾ ਦਸੂਹਾ ਅਧੀਨ ਪੈਂਦੇ ਪਿੰਡ ਮੀਰਪੁਰ ਦੇ ਸਰਪੰਚ ਦੀ ਇਕ ਆਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ ਵਿੱਚ ਮੀਰਪੁਰ ਦੇ ਸਰਪੰਚ ਲਖਬੀਰ ਸਿੰਘ ਵੱਲੋਂ ਦਸੂਹਾ ਦੇ ਬੀ. ਡੀ. ਪੀ. ਓ. ਧਨਵੰਤ ਸਿੰਘ ਰੰਧਾਵਾ ਉਤੇ ਸਰਪੰਚ ਤੋਂ 20 ਹਾਜ਼ਰ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਗਏ ਹਨ। ਉਥੇ ਹੀ ਬੀ. ਡੀ. ਪੀ. ਓ. ਨੇ ਆਪਣੇ ਉਤੇ ਲਗਾਏ ਗਏ ਦੋਸ਼ਾਂ ਨੂੰ ਝੂਠ ਦੱਸਦੇ ਹੋਏ ਕਿਹਾ ਕਿ ਸਰਪੰਚ ਵੱਲੋਂ ਜੋ ਆਡੀਓ ਵਾਇਰਲ ਕੀਤੀ ਗਈ ਹੈ, ਉਹ ਐਡਿਟ ਕਰ ਤੋੜ ਮਰੋੜ ਕੇ ਪੇਸ਼ ਕੀਤੀ ਗਈ ਹੈ, ਜਿਸ ਦੀ ਵਿਜੀਲੈਂਸ ਮਹਿਕਮੇ ਵੱਲੋਂ ਜਾਂਚ ਵੀ ਕੀਤੀ ਗਈ ਹੈ।
ਮਾਣਯੋਗ ਬੀ. ਡੀ. ਪੀ. ਓ. ਹੁਸ਼ਿਆਰਪੁਰ ਵੱਲੋਂ ਜੋ ਜਾਂਚ ਕੀਤੀ ਗਈ, ਜੋ ਮੇਰੇ ਹੱਕ ਵਿਚ ਹੋਈ। ਵਧੇਰੀ ਜਾਣਕਾਰੀ ਦਿੰਦੇ ਹੋਏ ਬੀ. ਡੀ. ਪੀ. ਓ. ਦਸੂਹਾ ਨੇ ਦੱਸਿਆ ਕਿ ਸਰਪੰਚ ਮੀਰਪੁਰ ਵੱਲੋਂ ਵੱਡੇ ਪੱਧਰ 'ਤੇ ਮਨਰੇਗਾ ਅਤੇ ਹੋਰ ਪੰਚਾਇਤੀ ਫੰਡਾਂ ਵਿਚ ਧਾਂਧਲੀ ਕੀਤੀ ਗਈ ਹੈ, ਜਿਸ ਦੀ ਜਾਂਚ ਮਹਿਕਮੇ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਨੂੰ ਦਬਾਉਣ ਲਈ ਸਰਪੰਚ ਵੱਲੋਂ ਇਸ ਤਰ੍ਹਾਂ ਦੇ ਝੂਠੇ ਦੋਸ਼ ਉਨ੍ਹਾਂ 'ਤੇ ਲਗਾਏ ਜਾ ਰਹੇ ਹਨ। ਬੀ. ਡੀ. ਪੀ. ਓ. ਨੇ ਦੱਸਿਆ ਕਿ ਸਰਪੰਚ ਲਖਵੀਰ ਸਿੰਘ ਨੇ ਆਪਣੇ ਚਹੇਤਿਆਂ ਨੂੰ ਕੈਟਲ ਸ਼ੈੱਡ ਬਣਵਾ ਕੇ ਪੈਸਿਆਂ ਦਾ ਗਬਨ ਕੀਤਾ ਹੈ। ਇਸ ਤੋਂ ਇਲਾਵਾ ਲਖਬੀਰ ਸਰਪੰਚ ਨੇ ਆਪਣੀ ਭੈਣ ਨੂੰ ਜੋਕਿ ਸਰਕਾਰੀ ਅਧਿਆਪਕਾ ਹੈ, ਉਸ ਨੂੰ ਵੀ ਕੈਟਲ ਸ਼ੈੱਡ ਬਣਵਾਉਣ ਦੇ ਲਈ ਇਕ ਲੱਖ 50 ਹਜ਼ਾਰ ਰੁਪਏ ਉਸ ਦੇ ਬੈਂਕ ਖਾਤੇ ਵਿਚ ਪਵਾਏ ਹਨ।
ਇਹ ਵੀ ਪੜ੍ਹੋ : ਜਲੰਧਰ ਦੇ ਨਿੱਜੀ ਹਸਪਤਾਲ ਦੇ ਬਾਥਰੂਮ ’ਚੋਂ ਮਿਲੀ ਫਿਰੋਜ਼ਪੁਰ ਦੇ ਨੌਜਵਾਨ ਦੀ ਲਾਸ਼, ਫੈਲੀ ਸਨਸਨੀ
ਬੀ. ਡੀ. ਪੀ. ਓ. ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਰਪੰਚ ਵੱਲੋਂ ਕਈ ਘੋਟਾਲੇ ਕੀਤੇ ਗਏ ਹੈ, ਜਿਸ ਦੀ ਸਾਡੇ ਮਹਿਕਮੇ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਨੂੰ ਰੋਕਣ ਵਾਸਤੇ ਸਰਪੰਚ ਲਖਬੀਰ ਸਿੰਘ ਵੱਲੋਂ ਮੇਰੇ ਉਤੇ ਝੂਠੇ ਦੋਸ਼ ਲਗਾਏ ਹਨ ਤਾਂਕਿ ਉਸ ਵੱਲੋਂ ਕੀਤੇ ਜਾ ਰਹੇ ਘਪਲੇ ਦੀ ਜਾਂਚ ਵਿਚ ਰੋਕ ਲੱਗ ਸਕੇ ਅਤੇ ਕਿਹਾ ਕਿ ਸਰਪੰਚ ਮੇਰੇ ਅਤੇ ਮੇਰੇ ਮੁਲਜ਼ਮਾਂ ਉੱਪਰ ਐੱਸ. ਸੀ. ਐਕਟ ਦੀ ਵੀ ਗਲਤ ਵਰਤੋਂ ਕਰ ਸਕਦਾ ਹੈ ਕਿਉਂਕਿ ਉਸ ਨੇ ਪਹਿਲਾ ਵੀ ਆਪਣੇ ਪਿੰਡ ਦੇ 16 ਲੋਕਾ 'ਤੇ ਐੱਸ. ਸੀ. ਐਕਟ ਅਧੀਨ ਕੇਸ ਕੀਤੇ ਹਨ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਹਨ। ਬੀ. ਡੀ. ਪੀ. ਓ. ਦਾ ਕਹਿਣਾ ਹੈ ਕਿ ਜੇਕਰ ਇਸ ਸਾਰੇ ਘੋਟਾਲੇ ਵਿਚ ਮਹਿਕਮੇ ਦਾ ਕੋਈ ਵੀ ਮੁਲਾਜ਼ਮ ਸਰਪੰਚ ਦੇ ਨਾਲ ਪਾਇਆ ਜਾਵੇਗਾ ਤਾਂ ਉਸ 'ਤੇ ਵੀ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਸਰਪੰਚ ਲਖਬੀਰ ਸਿੰਘ ਦਾ ਕਹਿਣਾ ਹੈ ਕਿ ਮੈਂ ਪੂਰੀ ਇਮਾਨਦਾਰੀ ਨਾਲ ਪੰਚਾਇਤ ਦੇ ਵਿਕਾਸ ਕਾਰਜ ਕਰਵਾਏ ਹਨ ਅਤੇ ਮੈਂ ਕੋਈ ਵੀ ਸਰਕਾਰੀ ਪੈਸੇ ਦੀ ਦੁਰਵਰਤੋ ਨਹੀਂ ਕੀਤੀ। ਬੀ. ਡੀ. ਪੀ. ਓ. ਖ਼ੁਦ ਦਸੂਹਾ ਵਿਚ ਵੱਡੇ ਪੱਧਰ 'ਤੇ ਕਰੱਪਸ਼ਨ ਕਰ ਰਿਹਾ ਹੈ, ਜਿਸ ਦੀ ਸ਼ਿਕਾਇਤ ਮੇਰੇ ਵੱਲੋਂ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਸੀ। ਇਸ ਦੇ ਬਦਲੇ ਵਿਚ ਬੀ. ਡੀ. ਪੀ. ਓ. ਨੇ ਮੇਰੇ ਉਤੇ ਹੀ ਝੂਠੇ ਦੋਸ਼ ਲਗਏ ਹਨ।
ਇਹ ਵੀ ਪੜ੍ਹੋ : ਰੂਪਨਗਰ ਵਿਖੇ ਵਾਪਰੀ ਵੱਡੀ ਘਟਨਾ, ਚਾਈਨਾ ਡੋਰ ਨਾਲ ਗਲਾ ਵੱਢਣ ਕਾਰਨ 13 ਸਾਲਾ ਮੁੰਡੇ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਕਾਠਗੜ੍ਹ ਵਿਖੇ ਪਿੰਡ ਨਿੱਘੀ ਦੇ ਜੰਗਲ ’ਚ ਮਿਲਿਆ ਬਾਰਾਸਿੰਙੇ ਦਾ ਕੱਟਿਆ ਸਿਰ
NEXT STORY