Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, FEB 13, 2026

    3:37:48 PM

  • kunwar vijay partap on jagbani

    ‘ਆਪ’ ਦੀ ਸਰਕਾਰ ਬਣਦਿਆਂ ਹੀ ਕੇਜਰੀਵਾਲ ਨੂੰ ਭੁੱਲਿਆ...

  • fifo is becoming a problem after noc in registry offices

    ਈਜੀ ਜਾਂ ਬੀਜੀ ਰਜਿਸਟਰੀ, ਰਜਿਸਟਰੀ ਦਫ਼ਤਰਾਂ ’ਚ NOC...

  • new twist firing case at singer jyoti nooran s house demanded a ransom

    ਗਾਇਕਾ ਜੋਤੀ ਨੂਰਾਂ ਦੇ ਘਰ ਬਾਹਰ ਹੋਈ ਫਾਇਰਿੰਗ ਦੇ...

  • bjp leader ashwani sharma meets captain amarinder singh

    ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਕੈਪਟਨ ਅਮਰਿੰਦਰ ਸਿੰਘ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Jalandhar
  • ਕਸ਼ਮੀਰ 'ਚ ਇਕ ਵੀ ਦਿਨ ਆਮਦਨ ਕਰ ਵਿਭਾਗ ਦੇ ਦਫਤਰ ਬੰਦ ਨਹੀਂ ਕੀਤੇ ਗਏ : ਬਿਨਯ ਕੁਮਾਰ ਝਾ

DOABA News Punjabi(ਦੋਆਬਾ)

ਕਸ਼ਮੀਰ 'ਚ ਇਕ ਵੀ ਦਿਨ ਆਮਦਨ ਕਰ ਵਿਭਾਗ ਦੇ ਦਫਤਰ ਬੰਦ ਨਹੀਂ ਕੀਤੇ ਗਏ : ਬਿਨਯ ਕੁਮਾਰ ਝਾ

  • Edited By Shivani Attri,
  • Updated: 11 Nov, 2019 02:05 PM
Jalandhar
shaheed parivar fund
  • Share
    • Facebook
    • Tumblr
    • Linkedin
    • Twitter
  • Comment

ਜਲੰਧਰ— ਆਮਦਨ ਕਰ ਵਿਭਾਗ ਲੁਧਿਆਣਾ ਦੇ ਪ੍ਰਿੰਸੀਪਲ ਚੀਫ ਕਮਿਸ਼ਨਰ ਬਿਨਯ ਕੁਮਾਰ ਝਾ ਨੇ ਕਿਹਾ ਕਿ ਆਮਦਨ ਕਰ ਵਿਭਾਗ ਵੀ ਦੇਸ਼ ਦੇ ਨਿਰਮਾਣ ਅਤੇ ਵਿਕਾਸ 'ਚ ਆਪਣਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਹਰੇਕ ਵਿਅਕਤੀ ਨੂੰ ਈਮਾਨਦਾਰੀ ਨਾਲ ਟੈਕਸ ਦਾ ਭੁਗਤਾਨ ਕਰਨਾ ਪਵੇਗਾ। ਬਿਨਯ ਕੁਮਾਰ ਪੰਜਾਬ ਕੇਸਰੀ ਗਰੁੱਪ ਵੱਲੋਂ ਬੀਤੇ ਕਰਵਾਏ ਗਏ 116ਵੇਂ ਸ਼ਹੀਦ ਪਰਿਵਾਰ ਫੰਡ ਸਮਾਰੋਹ 'ਚ ਸੰਬੋਧਨ ਕਰ ਰਹੇ ਸਨ। ਝਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜੰਮੂ-ਕਸ਼ਮੀਰ 'ਚ ਅੱਤਵਾਦ ਦੇ ਜਾਰੀ ਰਹਿਣ ਦੇ ਬਾਵਜੂਦ ਇਕ ਵੀ ਦਿਨ ਆਮਦਨ ਕਰ ਵਿਭਾਗ ਦੇ ਦਫਤਰ ਬੰਦ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਆਮਦਨ ਕਰ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਕਿੰਨੀ ਬਹਾਦਰੀ ਨਾਲ ਕਸ਼ਮੀਰ 'ਚ ਖਰਾਬ ਹਾਲਾਤ 'ਚ ਵੀ ਕੰਮ ਕਰ ਰਹੇ ਹਨ। ਇਸ ਤਰ੍ਹਾਂ ਕਸ਼ਮੀਰ 'ਚ ਜਦ ਵੀ ਕਰਫਿਊ ਲੱਗਾ, ਉਦੋਂ ਵਿਭਾਗ ਦੇ ਅਧਿਕਾਰੀਆਂ ਨੇ ਇਕ ਵੀ ਦਿਨ ਆਪਣਾ ਕੰਮ ਬੰਦ ਨਹੀਂ ਕੀਤਾ। ਬਾਰਾਮੂਲਾ 'ਚ ਵੀ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਹਮੇਸ਼ਾ ਦੇਸ਼ ਦਾ ਝੰਡਾ ਉੱਚਾ ਹੀ ਰੱਖਿਆ। ਝਾ ਨੇ ਕਿਹਾ ਕਿ ਸਰਹੱਦ 'ਤੇ ਜਵਾਨ ਦੇਸ਼ ਦੀ ਖਾਤਿਰ ਲੜ ਰਹੇ ਅਤੇ ਉਸ ਹਾਲਤ 'ਚ ਵੀ ਸਾਨੂੰ ਆਪਣੀ ਜ਼ਿੰਮੇਵਾਰੀ ਦੇਸ਼ ਦੇ ਪ੍ਰਤੀ ਈਮਾਨਦਾਰੀ ਨਾਲ ਨਿਭਾਉਣੀ ਪੈਣੀ ਹੈ। ਝਾ ਨੇ ਕਿਹਾ ਕਿ ਆਮਦਨ ਕਰ ਵਿਭਾਗ ਨੇ ਵੀ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਲੈ ਕੇ ਮੁਹਿੰਮ ਚਲਾਈ ਹੋਈ ਹੈ। ਜਿਸ 'ਚ ਸਾਰੇ ਅਧਿਕਾਰੀ ਅਤੇ ਕਰਮਚਾਰੀ ਤਾਂ ਆਪਣਾ ਹਿੱਸਾ ਪਾ ਹੀ ਰਹੇ ਹਨ ਅਤੇ ਨਾਲ ਹੀ ਇਸ ਕੰਮ 'ਚ ਸਮਾਜ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਈਮਾਨਦਾਰੀ ਨਾਲ ਟੈਕਸ ਭਰਨ ਦੀ ਪ੍ਰ੍ਰੇਰਣਾ ਦਿੰਦੇ ਹੋਏ ਕਿਹਾ ਕਿ ਇਸ ਨਾਲ ਹੀ ਦੇਸ਼ ਮਜ਼ਬੂਤ ਹੋਵੇਗਾ ਅਤੇ ਦੇਸ਼ ਦੀ ਤਾਕਤ ਵਧੇਗੀ, ਦੇਸ਼ ਤਾਕਤਵਰ ਹੋਵੇਗਾ ਤਾਂ ਕੋਈ ਵੀ ਸਾਡੇ ਵੱਲ ਅੱਖ ਚੁੱਕ ਕੇ ਨਹੀਂ ਦੇਖ ਸਕੇਗਾ।

PunjabKesari
ਜੋ ਦੇਸ਼ ਆਪਣੇ ਸ਼ਹੀਦਾਂ ਦਾ ਸਨਮਾਨ ਨਹੀਂ ਕਰਦੇ, ਉਹ ਜ਼ਿਆਦਾ ਦਿਨ ਤੱਕ ਜਿਊਂਦੇ ਨਹੀਂ ਰਹਿੰਦੇ : ਮੇਜਰ ਜਨਰਲ ਆਰ.ਕੇ. ਸਿੰਘ
ਪ੍ਰੋਗਰਾਮ 'ਚ ਸ਼ਿਰਕਤ ਕਰਨ ਆਏ ਮੇਜਰ ਜਨਰਲ ਆਰ. ਕੇ. ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਫੌਜ ਦੀ 35 ਵਰ੍ਹਿਆਂ ਦੀ ਸਰਵਿਸ 'ਚ ਕਈ ਲੜਾਈਆਂ ਦੇਖੀਆਂ ਪਰ ਇਕ ਲੜਾਈ ਅਜਿਹੀ ਹੁੰਦੀ ਹੈ, ਜਿਸ 'ਚ ਸਾਡੇ ਹੌਸਲੇ ਟੁੱਟ ਜਾਂਦੇ ਹਨ। ਉਹ ਹੈ ਜਦ ਕਿਸੇ ਸ਼ਹੀਦ ਹੋਏ ਸਾਥੀ ਪਰਿਵਾਰ ਦੇ ਸਾਹਮਣੇ ਅਫਸੋਸ ਜਤਾਉਣਾ ਪੈਂਦਾ ਹੈ। ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੁੰਦਾ ਹੈ, ਹਿੰਮਤ ਨਹੀਂ ਹੁੰਦੀ ਕਿ ਅਸੀਂ ਪਰਿਵਾਰ ਦਾ ਸਾਹਮਣਾ ਵੀ ਕਰ ਸਕੀਏ। ਕਿਸੇ ਵੀ ਤਰ੍ਹਾਂ ਮੂੰਹ ਲੁਕਾ ਕੇ ਇੱਧਰ-ਉੱਧਰ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਜੋ ਦੇਸ਼ ਆਪਣੇ ਵੀਰਾਂ ਦੀ ਦੇਖਭਾਲ ਨਹੀਂ ਕਰ ਸਕਦੇ, ਉਹ ਕਦੇ ਮਹਾਨ ਨਹੀਂ ਹੋ ਸਕਦੇ ਪਰ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੇਸ਼ ਅਤੇ ਪੰਜਾਬ 'ਚ ਸ਼ਹੀਦ ਪਰਿਵਾਰਾਂ ਦੀ ਬਹੁਤ ਦੇਖਭਾਲ ਕੀਤੀ ਜਾਂਦੀ ਹੈ। ਇਸ ਕੰਮ ਨੂੰ ਸਿਰੇ ਚੜ੍ਹਾਉਣ ਲਈ ਹਿੰਦ ਸਮਾਚਾਰ ਸਮੂਹ ਅਤੇ ਸ਼ਹੀਦ ਪਰਿਵਾਰ ਫੰਡ ਦਾ ਵੀ ਸ਼ਲਾਘਾਯੋਗ ਯੋਗਦਾਨ ਰਿਹਾ ਹੈ।

PunjabKesari
ਕਸ਼ਮੀਰ 'ਚ ਅੱਤਵਾਦੀਆਂ ਦੇ ਹੱਥੋਂ 40 ਹਜ਼ਾਰ ਲੋਕ ਸ਼ਹੀਦ ਹੋ ਚੁੱਕੇ ਹਨ : ਕਵਿੰਦਰ ਗੁਪਤਾ
ਇਸ ਮੌਕੇ ਜੰਮੂ-ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ ਨੇ ਕਿਹਾ ਕਿ ਸਿਆਸਤ 'ਚ ਚੰਗੇ ਲੋਕਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੱਖਾਂ ਜਵਾਨਾਂ ਨੇ ਜੰਮੂ-ਕਸ਼ਮੀਰ 'ਚ ਆਪਣੀਆਂ ਸ਼ਹੀਦੀਆਂ ਦਿੱਤੀਆਂ ਹਨ। ਗੁਪਤਾ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਲਗਭਗ 40 ਹਜ਼ਾਰ ਬੇਗੁਨਾਹ ਲੋਕਾਂ ਦੀਆਂ ਅੱਤਵਾਦੀਆਂ ਨੇ ਹੱਤਿਆਵਾਂ ਕੀਤੀਆਂ। 
ਉਨ੍ਹਾਂ ਕਿਹਾ ਕਿ ਕਸ਼ਮੀਰੀ ਭਾਈਚਾਰਾ ਅੱਜ ਵੀ ਅੱਤਵਾਦ ਦੇ ਵਿਰੁੱਧ ਲੜ ਰਿਹਾ ਹੈ ਅਤੇ ਆਉਣ ਵਾਲੇ ਸਮੇਂ 'ਚ ਉਹ ਉਮੀਦ ਕਰਦੇ ਹਨ ਕਿ ਜੰਮੂ-ਕਸ਼ਮੀਰ 'ਚ ਵੀ ਅਮਨ ਅਤੇ ਸ਼ਾਂਤੀ ਦਾ ਮਾਹੌਲ ਕਾਇਮ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਖਾਹਿਸ਼ ਹੈ ਕਿ ਪੂਰੇ ਹਿੰਦੋਸਤਾਨ ਦੇ ਲੋਕ ਇਕ ਹੀ ਥਾਲੀ 'ਚ ਖਾਣਾ ਖਾਣ। ਖਾਣਾ ਖਾਂਦੇ ਸਮੇਂ ਇਹ ਨਹੀਂ ਦੇਖਿਆ ਜਾਣਾ ਚਾਹੀਦਾ ਹੈ ਕਿ ਕੌਣ ਹਿੰਦੂ ਅਤੇ ਕੌਣ ਮੁਸਲਮਾਨ ਹੈ। ਜਾਤ ਦਾ ਵੀ ਭੇਦਭਾਵ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਰਾਮ ਮੰਦਿਰ ਨੂੰ ਲੈ ਕੇ ਇਤਿਹਾਸਕ ਫੈਸਲਾ ਆਇਆ ਹੈ ਜਿਸ ਦਾ ਸਾਰੇ ਧਰਮਾਂ ਦੇ ਲੋਕਾਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਸਵਾਗਤ ਕੀਤਾ ਹੈ।

  • shaheed parivar fund
  • jalandhar
  • ਸ਼ਹੀਦ ਪਰਿਵਾਰ ਫੰਡ ਸਮਾਰੋਹ
  • ਆਮਦਨ ਕਰ ਵਿਭਾਗ
  • ਬਿਨਯ ਕੁਮਾਰ ਝਾ

ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਨੂੰ ਗੜਬੜ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ : ਅਨੁਰਾਗ ਠਾਕੁਰ

NEXT STORY

Stories You May Like

  • world s top 20 ports government prepares to create global trade hub
    ਦੁਨੀਆ ਦੀਆਂ ਚੋਟੀ ਦੀਆਂ 20 ਬੰਦਰਗਾਹਾਂ ’ਚ ਭਾਰਤ ਦੀ ਇਕ ਵੀ ਨਹੀਂ, ਸਰਕਾਰ ਨੇ ਗਲੋਬਲ ਟ੍ਰੇਡ ਹੱਬ ਬਣਾਉਣ ਲਈ ਖਿੱਚੀ ਤਿਆ
  • orders meat and liquor shops closed for two days in kapurthala and phagwara
    ਕਪੂਰਥਲਾ ਤੇ ਫਗਵਾੜਾ 'ਚ ਦੋ ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, DC ਨੇ ਜਾਰੀ ਕੀਤੇ ਹੁਕਮ
  • indian kashmir was not found and balochistan was also lost
    ਭਾਰਤੀ ਕਸ਼ਮੀਰ ਮਿਲਿਆ ਨਹੀਂ ਅਤੇ ਬਲੋਚਿਸਤਾਨ ਵੀ ਹੱਥੋਂ ਗਿਆ
  • earthquake
    ਰਾਜਸਥਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਘਰਾਂ ਤੋਂ ਬਾਹਰ ਨਿਕਲੇ ਲੋਕ
  • railway gate of tarn taran will remain closed for 2 days
    ਤਰਨਤਾਰਨ ਵਾਸੀਆਂ ਲਈ ਅਹਿਮ ਖਬਰ, 2 ਦਿਨ ਬੰਦ ਰਹੇਗਾ ਇਹ ਰੇਲਵੇ ਫਾਟਕ
  • india school closure data 10 years lok sabha education report
    ਖ਼ਤਰੇ 'ਚ ਦੇਸ਼ ਦਾ ਭਵਿੱਖ! 10 ਸਾਲਾਂ 'ਚ ਬੰਦ ਹੋ ਗਏ 93,000 ਤੋਂ ਵੱਧ ਸਕੂਲ, ਪੰਜਾਬ ਵੀ ਸ਼ਾਮਲ
  • a big scam in the stock market in 20 days
    ਸਟਾਕ ਮਾਰਕੀਟ 'ਚ ਹੋ ਗਿਆ ਵੱਡਾ ਘਪਲਾ, 20 ਦਿਨਾਂ 'ਚ ਕਰ ਦਿੱਤਾ ਵੱਡਾ ਕਾਂਡ
  • i pac office raids  mamata
    ਆਈ-ਪੈਕ ਦਫਤਰ ’ਚ ਛਾਪੇ ਦਾ ਮਾਮਲਾ: ਮਮਤਾ ਦੀ ਦਖ਼ਲਅੰਦਾਜ਼ੀ ਖਿਲਾਫ ਪਟੀਸ਼ਨ ’ਤੇ ਸੁਣਵਾਈ ਮੁਲਤਵੀ
  • hungama in marriton hotel in jalandhar
    ਜੰਗ ਦਾ ਅਖਾੜਾ ਬਣਿਆ ਜਲੰਧਰ ਦਾ ਇਹ ਮਸ਼ਹੂਰ ਹੋਟਲ, ਚੱਲੇ ਲੱਤਾਂ-ਮੁੱਕੇ, ਲੱਥੀ ਪੱਗ
  • kunwar vijay partap on jagbani
    ‘ਆਪ’ ਦੀ ਸਰਕਾਰ ਬਣਦਿਆਂ ਹੀ ਕੇਜਰੀਵਾਲ ਨੂੰ ਭੁੱਲਿਆ ਬਰਗਾੜੀ ਮਸਲਾ : ਕੁੰਵਰ ਵਿਜੇ...
  • new twist firing case at singer jyoti nooran s house demanded a ransom
    ਗਾਇਕਾ ਜੋਤੀ ਨੂਰਾਂ ਦੇ ਘਰ ਬਾਹਰ ਹੋਈ ਫਾਇਰਿੰਗ ਦੇ ਮਾਮਲੇ 'ਚ ਨਵਾਂ ਮੋੜ! ਸੰਪਤ...
  • rain in punjab on 17th february meteorological department makes big prediction
    ਪੰਜਾਬ 'ਚ ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ! ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ
  • ed officer ravi tiwari who summoned captain amarinder singh transferred
    ਵੱਡੀ ਕਾਰਵਾਈ: ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ED ਅਧਿਕਾਰੀ ਤਬਾਦਲਾ
  • partap bajwa statement
    ਪੈਸਾ ਇਕੱਠਾ ਕਰਨ ਲਈ ਕੀਮਤੀ ਜਨਤਕ ਜ਼ਮੀਨਾਂ ਵੇਚ ਰਹੀ 'ਆਪ' ਸਰਕਾਰ : ਪ੍ਰਤਾਪ ਬਾਜਵਾ
  • major incident in jalandhar driver brutally murdered
    ਪੰਜਾਬ 'ਚ ਵੱਡੀ ਵਾਰਦਾਤ! ਹਾਈਵੇਅ 'ਤੇ ਡਰਾਈਵਰ ਨੂੰ ਮਾਰ ਕੇ ਖੇਤਾਂ 'ਚ ਸਾੜਿਆ,...
  • captain amarinder singh son raninder singh fails to appear before ed jalandhar
    ਜਲੰਧਰ ਵਿਖੇ ਈ. ਡੀ. ਦੇ ਸਾਹਮਣੇ ਪੇਸ਼ ਨਹੀਂ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ...
Trending
Ek Nazar
bank locker gold jewelry

ਕੀ ਤੁਸੀਂ ਵੀ ਬੈਂਕ ਲਾਕਰ 'ਚ ਰੱਖਦੇ ਹੋ ਸੋਨੇ ਦੇ ਗਹਿਣੇ? ਤਾਂ ਪੜ੍ਹ ਲਓ ਇਹ ਖ਼ਬਰ,...

rbi tightens loan recovery norms for recovery

Loan ਰਿਕਵਰੀ ਹੁਣ ਤਮੀਜ਼ ਨਾਲ! RBI ਦੀ ਸਖ਼ਤੀ, ਨਹੀਂ ਚੱਲੇਗੀ ‘ਵਸੂਲੀ ਭਾਈ’ ਦੀ...

sc releases vikram bhatt  wife on interim bail in multi crore fraud case

ਵੱਡੀ ਖ਼ਬਰ: 30 ਕਰੋੜ ਦੇ ਧੋਖਾਧੜੀ ਮਾਮਲੇ 'ਚ ਫਿਲਮ ਨਿਰਮਾਤਾ ਵਿਕਰਮ ਭੱਟ ਤੇ...

ranveer singh and rohit shetty receive threats again

'ਤੁਹਾਡੀਆਂ ਅਗਲੀਆਂ 7 ਪੀੜ੍ਹੀਆਂ ਵੀ...'; ਰਣਵੀਰ ਸਿੰਘ ਤੇ ਰੋਹਿਤ ਸ਼ੈੱਟੀ ਨੂੰ...

this famous actress fell in love with cricket host gaurav kapoor

ਕ੍ਰਿਕਟ ਹੋਸਟ ਗੌਰਵ ਕਪੂਰ ਦੇ ਪਿਆਰ 'ਚ 'ਕਲੀਨ ਬੋਲਡ' ਹੋਈ ਇਹ ਮਸ਼ਹੂਰ ਅਦਾਕਾਰਾ,...

famous actress turned doctor

ਅਦਾਕਾਰੀ ਦੇ ਨਾਲ-ਨਾਲ ਹੁਣ ਮਰੀਜ਼ਾਂ ਦਾ ਇਲਾਜ ਵੀ ਕਰੇਗੀ ਇਹ ਅਦਾਕਾਰਾ, ਬਣੀ ਡਾਕਟਰ

bombay hc hears aditya pancholi s plea to quash 2019 fir

ਆਦਿਤਿਆ ਪੰਚੋਲੀ ਜਬਰ-ਜ਼ਨਾਹ ਮਾਮਲੇ 'ਚ ਨਵਾਂ ਮੋੜ, ਹਾਈ ਕੋਰਟ ਨੇ ਸ਼ਿਕਾਇਤਕਰਤਾ...

this bollywood actress became a single mother at the age of 30

ਕੁਆਰੀ ਮਾਂ ਬਣਨ 'ਤੇ ਲੋਕਾਂ ਨੇ ਮਾਰੇ ਸੀ ਤਾਅਨੇ, ਅੱਜ ਇਹੀ ਅਦਾਕਾਰਾ ਕਰ ਰਹੀ ਹੈ...

ms dhoni to pay 10 lakh rupee orders high court

ਹਾਈ ਕੋਰਟ ਨੇ MS ਧੋਨੀ ਨੂੰ 10 ਲੱਖ ਰੁਪਏ ਅਦਾਲਤ 'ਚ ਜਮ੍ਹਾ ਕਰਵਾਉਣ ਦਾ ਦਿੱਤਾ...

afghanistan players withdraw from psl auction

ਪਾਕਿ-ਅਫਗਾਨਿਸਤਾਨ ਦੇ ਵਿਗੜਦੇ ਸਬੰਧਾਂ ਦਾ ਕ੍ਰਿਕਟ 'ਤੇ ਪਿਆ ਅਸਰ, ਖਿਡਾਰੀਆਂ ਨੇ...

pakistaniplayers spend hours on the road

ਮੈਚ ਖੇਡਣ ਪੁੱਜੀ ਪਾਕਿ ਟੀਮ ਨਾਲ ਹੋਈ ਮਾੜੀ! ਹੋਟਲ 'ਚ ਨਹੀਂ ਮਿਲੇ ਕਮਰੇ, ਸੜਕ...

incredible moment street is swallowed up by gigantic sinkhole in china

ਦੇਖਦੇ ਹੀ ਦੇਖਦੇ ਧੱਸ ਚੱਲਾ ਸੀ ਇਲਾਕਾ! ਸ਼ਹਿਰ 'ਚ ਪਈਆਂ ਭਾਜੜਾਂ, ਸ਼ੰਘਾਈ 'ਚ ਬਣਿਆ...

north korea s kim jong un sets stage for daughter as his successor

ਕਿਮ ਜੋਂਗ ਦੀ ਧੀ ਬਣੇਗੀ North Korea ਦੀ ਅਗਲੀ 'Dictator'! ਤਸਵੀਰਾਂ ਆਈਆਂ...

shocking visuals from arun jaitley stadium

ਹੈਂ ਇਹ ਕੀ ਕਰ ਰਹੇ ਨੇ! ਗਲਾਸਾਂ ਦੀ Cold Drink ਬੋਤਲਾਂ 'ਚ ਭਰਨ ਦੀ Video...

turkish mps in parliament punches in cabinet video

ਸੰਸਦ ਮੈਂਬਰਾਂ 'ਚ ਚੱਲੇ ਘਸੁੰਨ-ਮੁੱਕੇ! ਵਾਇਰਲ ਵੀਡੀਓ ਦੇਖ ਤੁਸੀਂ ਵੀ ਰਹਿ ਜਾਓਗੇ...

silver buying tips demat account silver etf mcx

ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ? ਜਾਣੋ ਕਦੋਂ, ਕਿੱਥੇ ਤੇ ਕਿਵੇਂ ਕਰੀਏ ਸਮਾਰਟ...

if you go on strike salary cut

ਹੜਤਾਲ 'ਤੇ ਗਏ ਤਾਂ ਕੱਟੀ ਜਾਵੇਗੀ ਤਨਖ਼ਾਹ! TN ਸਰਕਾਰ ਨੇ ਕਰਮਚਾਰੀਆਂ ਨੂੰ ਦਿੱਤੀ...

trump debate

ਪਿਓ ਨੇ ਗੋਲੀ ਮਾਰ ਕੇ ਆਪਣੀ ਹੀ ਧੀ ਦਾ ਕੀਤਾ ਕਤਲ, ਟਰੰਪ 'ਤੇ ਬਹਿਸ ਬਣੀ ਮੌਤ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੋਆਬਾ ਦੀਆਂ ਖਬਰਾਂ
    • major incident in jalandhar driver brutally murdered
      ਪੰਜਾਬ 'ਚ ਵੱਡੀ ਵਾਰਦਾਤ! ਹਾਈਵੇਅ 'ਤੇ ਡਰਾਈਵਰ ਨੂੰ ਮਾਰ ਕੇ ਖੇਤਾਂ 'ਚ ਸਾੜਿਆ,...
    • captain amarinder singh son raninder singh fails to appear before ed jalandhar
      ਜਲੰਧਰ ਵਿਖੇ ਈ. ਡੀ. ਦੇ ਸਾਹਮਣੇ ਪੇਸ਼ ਨਹੀਂ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ...
    • kunwar vijay pratap s rebellious tone against aap
      ਕੇਜਰੀਵਾਲ ਨੂੰ ਭੁੱਲਿਆ ਬਰਗਾੜੀ ਮਸਲਾ : ਕੁੰਵਰ ਵਿਜੇ ਪ੍ਰਤਾਪ
    • stones pelted on new delhi amritsar shatabdi express
      ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ’ਤੇ ਪਥਰਾਅ, ਕਈ ਕੋਚਾਂ ਦੇ ਸ਼ੀਸ਼ੇ...
    • massive fire breaks out in rosin factory
      ਹੁਸ਼ਿਆਰਪੁਰ 'ਚ ਦੇਰ ਰਾਤ ਵਾਪਰਿਆ ਵੱਡਾ ਹਾਦਸਾ, ਬਰੋਜਾ ਫੈਕਟਰੀ 'ਚ ਲੱਗੀ ਭਿਆਨਕ...
    • bodies of all three youths from muthadda kalan reach village
      ਮੁਠੱਡਾ ਕਲਾਂ ਦੇ ਤਿੰਨੇ ਹੀ ਨੌਜਵਾਨਾਂ ਦੀਆਂ ਲਾਸ਼ਾਂ ਪਹੁੰਚੀਆਂ ਪਿੰਡ, ਨਮ ਅੱਖਾਂ...
    • bjp leader sheetal angural reveals aap s promises in punjab
      ਪੰਜਾਬ 'ਚ AAP ਦੇ ਵਾਅਦਿਆਂ ਦੀ ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਖੋਲ੍ਹੀ ਪੋਲ, ਕੀਤੇ...
    • sudden announcement in gurdwaras village moonkan phatak closed 10 days
      ਗੁਰੂਘਰਾਂ 'ਚ ਅਚਾਨਕ ਹੋ ਗਈ ਅਨਾਊਂਸਮੈਂਟ! ਧਿਆਨ ਦੇਣ ਪੰਜਾਬੀ, ਅਗਲੇ 10 ਦਿਨਾਂ...
    • important news for the gathering during hola mahalla mela
      ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ! SGPC...
    • sufi singer jyoti nooran s father admitted to hospital
      ਸੂਫੀ ਗਾਇਕਾ ਜੋਤੀ ਨੂਰਾਂ ਦੇ ਪਿਤਾ ਹਸਪਤਾਲ 'ਚ ਦਾਖ਼ਲ, ਭੈਣ ਰੀਤੂ ਨੂਰਾਂ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +