ਸ਼ਾਹਕੋਟ,(ਅਰੁਣ)— ਪ੍ਰਮੇਸ਼ਰ ਦੁਆਰ ਗੁਰਮਿਤ ਪ੍ਰਚਾਰ ਸੇਵਾ ਦਲ ਸ਼ਾਹਕੋਟ ਤੇ ਸਮੂਹ ਇਲਾਕਾ ਨਿਵਾਸੀ ਸੰਗਤਾ ਵਲੋਂ 10, 11 ਤੇ 12 ਸਤੰਬਰ ਨੂੰ 'ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ' ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮਿਤ ਪ੍ਰਚਾਰ ਸੇਵਾ ਦਲ ਸ਼ਾਹਕੋਟ ਦੇ ਮੁਖੀ ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ 'ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਟਰੱਕ ਯੂਨੀਅਨ ਸ਼ਾਹਕੋਟ ਦੇ ਪਿਛਲੇ ਪਾਸੇ ਖੁੱਲੇ ਪੰਡਾਲ 'ਚ ਕਰਵਾਇਆ ਜਾ ਰਿਹਾ ਹੈ। ਜਿਸ 'ਚ ਤਿੰਨੇ ਦਿਨ ਸ਼ਾਮ 7 ਵਜੇ ਤੋਂ ਰਾਤ ਦੇ 10 ਵਜੇ ਤੱਕ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਵੱਲੋਂ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 12 ਸਤੰਬਰ ਦਿਨ ਬੁੱਧਵਾਰ ਸ਼ਾਮ ਨੂੰ 5 ਵਜੇ ਗੁਰਦੁਆਰਾ ਸਿੰਘ ਸਭਾ ਪਿੰਡ ਸੈਦਪੁਰ ਝਿੜੀ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ ।
ਭਾਈ ਖਾਲਸਾ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਬੜੇ ਜੋਸ਼ੋਂ ਖਾਰੋਸ਼ ਨਾਲ ਚੱਲ ਰਹੀਆਂ ਹਨ । ਉਨ੍ਹਾਂ ਸੰਗਤਾਂ ਨੂੰ ਬੇਨਤੀ ਕਰਦਿਆਂ ਤਿੰਨੇ ਦਿਨ ਹੁੰਮ-ਹੁਮਾ ਕੇ ਸਮਾਗਮ 'ਚ ਪਹੁੰਚਣ ਦੀ ਅਪੀਲ ਕੀਤੀ । ਇਸ ਮੌਕੇ ਭਾਈ ਮਨੀ ਸਿੰਘ, ਗੁਰਦੀਪ ਸਿੰਘ ਰਾਮੇ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ ਪੱਤੋ ਕਲਾਂ, ਕੁਲਵਿੰਦਰ ਸਿੰਘ, ਗੁਰਦੇਵ ਸਿੰਘ ਮਾਣਕਪੁਰ, ਮਹਿੰਦਰ ਸਿੰਘ ਲਸੂੜੀ, ਰਜਿੰਦਰ ਸਿੰਘ ਸ਼ਾਹਕੋਟ, ਨਿਰਮਲ ਸਿੰਘ ਜੋਸਨ, ਬਲਜਿੰਦਰ ਸਿੰਘ ਤਲਵੰਡੀ ਸੰਘੇੜਾ, ਲਖਵਿੰਦਰ ਸਿੰਘ ਖਾਲਸਾ ਸ਼ਾਹਕੋਟ, ਹਰਪ੍ਰੀਤ ਸਿੰਘ ਚੰਨੀ, ਸੁਖਦੇਵ ਸਿੰਘ ਸੁਮੈਲਪੁਰ, ਤਰਸੇਮ ਸਿੰਘ ਸਿੰਧੜ, ਜੋਰਾ ਸਿੰਘ ਸੱਜਣਵਾਲ, ਕੇਵਲ ਸਿੰਘ ਪੱਤੋਖੁਰਦ ਆਦਿ ਹਾਜ਼ਰ ਸਨ।
ਜਲੰਧਰ : ਸੋਢਲ ਫਾਟਕ ਨੇੜੇ ਟਰੇਨ ਹੇਠਾਂ ਆਇਆ ਵਿਅਕਤੀ, ਹੋਈ ਮੌਤ
NEXT STORY