ਜਲੰਧਰ (ਜ. ਬ.)– ਕੋਰੋਨਾ ਕਾਰਨ ਮਾਰਚ 2020 ਤੋਂ ਰੱਦ ਚੱਲ ਰਹੀ ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ ਇਕ ਸਾਲ ਬਾਅਦ ਪਟੜੀ ’ਤੇ ਪਰਤ ਆਈ ਹੈ। ਹਾਲਾਂਕਿ ਰੇਲਵੇ ਮਹਿਕਮੇ ਵੱਲੋਂ ਇਸ ਟਰੇਨ ਨੂੰ ਚਲਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਜੰਡਿਆਲਾ ਗੁਰੂ ਸਟੇਸ਼ਨ ’ਤੇ ਕਿਸਾਨਾਂ ਵੱਲੋਂ ਧਰਨੇ ’ਤੇ ਬੈਠਣ ਕਾਰਨ ਇਸ ਨੂੰ ਚਲਾਇਆ ਨਹੀਂ ਜਾ ਸਕਿਆ।
ਸ਼ਨੀਵਾਰ ਨੂੰ ਨਵੀਂ ਦਿੱਲੀ ਤੋਂ ਚੱਲ ਕੇ ਦੁਪਹਿਰੇ ਸਿਟੀ ਰੇਲਵੇ ਸਟੇਸ਼ਨ ’ਤੇ ਪਹੁੰਚੀ ਸ਼ਤਾਬਦੀ ਐਕਸਪ੍ਰੈੱਸ ਤੋਂ ਘੱਟ ਹੀ ਯਾਤਰੀ ਉਤਰੇ, ਜਦੋਂ ਕਿ ਸ਼ਾਮ ਨੂੰ ਨਵੀਂ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ (02030) ਵਿਚ ਸਿਟੀ ਸਟੇਸ਼ਨ ਤੋਂ 118 ਯਾਤਰੀ ਸਵਾਰ ਹੋਏ।
ਇਹ ਵੀ ਪੜ੍ਹੋ : ਹੁਸ਼ਿਆਰਪੁਰ: ਪਤੀ ਦਾ ਵਿਛੋੜਾ ਨਾ ਸਹਾਰ ਸਕੀ ਪਤਨੀ, ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ
ਜਾਣਕਾਰਾਂ ਦਾ ਕਹਿਣਾ ਹੈ ਕਿ ਟਰੇਨ ਲੰਮੇ ਸਮੇਂ ਤੋਂ ਰੱਦ ਚੱਲ ਰਹੀ ਸੀ। ਬੁਕਿੰਗ ਜ਼ਿਆਦਾ ਨਾ ਹੋਣ ਕਾਰਨ ਪਹਿਲੇ ਦਿਨ ਯਾਤਰੀਆਂ ਦੀ ਗਿਣਤੀ ਕਾਫ਼ੀ ਘੱਟ ਰਹੀ। ਹੁਣ ਟਰੇਨ ਰੈਗੂਲਰ ਚੱਲਣ ਨਾਲ ਯਾਤਰੀਆਂ ਦੀ ਗਿਣਤੀ ਵੀ ਵਧ ਜਾਵੇਗੀ। ਸ਼ਤਾਬਦੀ ਐਕਸਪ੍ਰੈੱਸ ਵਪਾਰੀਆਂ ਲਈ ਕਾਫ਼ੀ ਸੁਵਿਧਾਜਨਕ ਟਰੇਨ ਹੈ। ਅੰਮ੍ਰਿਤਸਰ, ਜਲੰਧਰ, ਲੁਧਿਆਣਾ ਆਦਿ ਸ਼ਹਿਰਾਂ ਤੋਂ ਦਿੱਲੀ ਜਾਣ ਵਾਲੇ ਵਪਾਰੀ ਸਵੇਰੇ ਜਾ ਕੇ ਸ਼ਾਮ ਨੂੰ ਇਸੇ ਟਰੇਨ ਜ਼ਰੀਏ ਵਾਪਸ ਮੁੜ ਸਕਦੇ ਹਨ।
ਇਹ ਵੀ ਪੜ੍ਹੋ : ਸ਼ਾਹਕੋਟ ਦੇ ਡੀ. ਐੱਸ. ਪੀ. ਵਰਿੰਦਰਪਾਲ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ
ਉਥੇ ਹੀ ਦੂਜੇ ਪਾਸੇ ਜਲੰਧਰ ਤੋਂ ਅੰਮ੍ਰਿਤਸਰ ਲਈ ਹੁਣ ਸਿੱਧੀਆਂ ਟਰੇਨਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਸੱਚਖੰਡ ਐਕਸਪ੍ਰੈੱਸ ਅਤੇ ਛੱਤੀਸਗੜ੍ਹ ਐਕਸਪ੍ਰੈੱਸ ਸਮੇਤ ਜਿਨ੍ਹਾਂ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਜਾ ਰਿਹਾ ਸੀ, ਉਨ੍ਹਾਂ ਨੂੰ ਵੀ ਹੁਣ ਅੰਮ੍ਰਿਤਸਰ ਤੱਕ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸੰਗਰੂਰ ਤੋਂ ਵੱਡੀ ਖ਼ਬਰ: ਕਿਸਾਨੀ ਧਰਨੇ ਦੌਰਾਨ ਕਿਸਾਨ ਨੇ ਨਿਗਲੀ ਜ਼ਹਿਰੀਲੀ ਚੀਜ਼
ਟਰੇਨ ਵਿਚ ਬ੍ਰੇਕਫਾਸਟ, ਲੰਚ ਤੇ ਡਿਨਰ ਦੀ ਨਹੀਂ ਮਿਲ ਰਹੀ ਸਹੂਲਤ
ਦੂਜੇ ਪਾਸੇ ਸ਼ਤਾਬਦੀ ਵਿਚ ਸਫਰ ਕਰਨ ’ਤੇ ਹੁਣ ਯਾਤਰੀਆਂ ਨੂੰ ਬ੍ਰੇਕਫਾਸਟ, ਲੰਚ ਤੇ ਡਿਨਰ ਦੀ ਸਹੂਲਤ ਨਹੀਂ ਮਿਲੇਗੀ। ਰੇਲਵੇ ਨੇ ਹੁਣ ਕਿਰਾਏ ਵਿਚੋਂ ਖਾਣੇ ਦੇ ਚਾਰਜ ਨੂੰ ਹਟਾ ਦਿੱਤਾ ਹੈ। ਹੁਣ ਜਲੰਧਰ ਸਿਟੀ ਤੋਂ ਨਵੀਂ ਦਿੱਲੀ ਦਾ ਸ਼ਤਾਬਦੀ ਵਿਚ ਚੇਅਰ ਕਾਰ ਦਾ ਕਿਰਾਇਆ 635 ਰੁਪਏ ਅਤੇ ਐਗਜ਼ੀਕਿਊਟਿਵ ਕਲਾਸ ਦਾ ਕਿਰਾਇਆ 1350 ਰੁਪਏ ਲੱਗੇਗਾ। ਜ਼ਿਕਰਯੋਗ ਹੈ ਕਿ ਤਾਲਾਬੰਦੀ ਤੋਂ ਬਾਅਦ ਰੇਲਵੇ ਮਹਿਕਮੇ ਵੱਲੋਂ ਚਲਾਈਆਂ ਗਈਆਂ ਟਰੇਨਾਂ ਵਿਚ ਖਾਣੇ ਅਤੇ ਬੈੱਡਰੋਲ ਦੀ ਸਹੂਲਤ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨੀ ਰੰਗ ’ਚ ਰੰਗਿਆ ਟਾਂਡਾ ਦਾ ਇਹ ਸਾਦਾ ਵਿਆਹ, ਚਾਰੇ ਪਾਸੇ ਹੋਈ ਵਡਿਆਈ
ਕਪੂਰਥਲਾ ਜ਼ਿਲ੍ਹੇ ’ਚ 75 ਨਵੇਂ ਕੋਵਿਡ ਮਰੀਜ਼ਾਂ ਦੀ ਪੁਸ਼ਟੀ
NEXT STORY