ਹੁਸ਼ਿਆਰਪੁਰ, (ਘੁੰਮਣ)- ਵਾਰਡ ਨੰ. 5 ਦੇ ਨਿਗਮ ਕੌਂਸਲਰ ਬਿਕਰਮ ਮਹਿਤਾ ਨੇ ਦੋਸ਼ ਲਾਇਆ ਹੈ ਕਿ ਸ਼ਿਮਲਾ ਪਹਾਡ਼ੀ ਚੌਕ ਸਥਿਤ ਨਗਰ ਨਿਗਮ ਦੇ ਵਹਿੰਦੇ ਨਾਲੇ ’ਤੇ ਅੱਜ ਕਿਸੇ ਵਿਅਕਤੀ ਦੁਆਰਾ ਨਾਜਾਇਜ਼ ਕਬਜ਼ਾ ਕਰ ਕੇ ਇਸ ’ਤੇ ਚਾਰਦੀਵਾਰੀ ਕੀਤੇ ਜਾਣ ਦੇ ਬਾਵਜੂਦ ਨਿਗਮ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੌਂਸਲਰ ਮਹਿਤਾ ਨੇ ਕਿਹਾ ਕਿ ਕਰੀਬ 1 ਸਾਲ ਪਹਿਲਾਂ ਵੀ ਇਸ ਤਰ੍ਹਾਂ ਦੇ ਯਤਨ ਕੀਤੇ ਗਏ ਸਨ ਪਰ ਇਲਾਕਾ ਵਾਸੀਅਾਂ ਦੇ ਸਹਿਯੋਗ ਨਾਲ ਨਾਜਾਇਜ਼ ਕਬਜ਼ਾ ਰੁਕਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਿਮਲਾ ਪਹਾਡ਼ੀ ਦੇ ਨਜ਼ਦੀਕ ਡੀ. ਏ. ਵੀ. ਸਕੂਲ ਦੇ ਪਿੱਛਿਓਂ ਇਹ ਨਾਲਾ ਗੁਜ਼ਰ ਰਿਹਾ ਹੈ।
ਇਸ ਨਾਲੇ ’ਤੇ ਸਾਲਾਂ ਪਹਿਲਾਂ ਤਤਕਾਲੀਨ ਨਗਰ ਕੌਂਸਲਰ ਵਲੋਂ ਬਾਥਰੂਮਾਂ ਦਾ ਨਿਰਮਾਣ ਵੀ ਕਰਵਾਇਆ ਗਿਆ ਸੀ ਪਰ ਇਹ ਬਾਥਰੂਮ ਵਿਰਾਨ ਪਏ ਹਨ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਹੀ ਉਨ੍ਹਾਂ ਨੂੰ ਨਾਜਾਇਜ਼ ਨਿਰਮਾਣ ਦੀ ਸੂਚਨਾ ਮਿਲੀ ਤਾਂ ਉਹ ਫੌਰੀ ਤੌਰ ’ਤੇ ਮੌਕੇ ’ਤੇ ਪਹੁੰਚੇ ਤੇ ਨਿਗਮ ਅਧਿਕਾਰੀਆਂ ਨੂੰ ਸੂਚਿਤ ਕੀਤਾ। ਉਨ੍ਹਾਂ ਇਸ ਗੱਲ ਨੂੰ ਲੈ ਕੇ ਦੁੁੱਖ ਪ੍ਰਗਟ ਕੀਤਾ ਕਿ ਨਿਗਮ ਅਧਿਕਾਰੀਆਂ ਨੇ ਕੋਈ ਸੁੱਧ ਨਹੀਂ ਲਈ। ਕੌਂਸਲਰ ਬਿਕਰਮ ਮਹਿਤਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਵਲੋਂ ਇਸ ਨਾਜਾਇਜ਼ ਕਬਜ਼ੇ ਨੂੰ ਢਾਹਿਆ ਨਾ ਗਿਆ ਤਾਂ ਉਹ ਇਲਾਕਾ ਵਾਸੀਆਂ ਦੇ ਨਾਲ ਧਰਨੇ ’ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਆਪਣੇ ਵਾਰਡ ’ਚ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ।
ਦਸੂਹਾ : ਪਿਸਤੌਲ ਦੀ ਨੋਕ 'ਤੇ ਔਰਤ ਕੋਲੋਂ ਲੁੱਟ-ਖੋਹ
NEXT STORY