ਟਾਂਡਾ ਉੜਮੁੜ (ਪਰਮਜੀਤ ਮੋਮੀ)- ਸਰਕਾਰ ਆਪਣੇ ਅਸਲ ਮਕਸਦ ਤੋਂ ਭਟਕ ਕੇ ਪ੍ਰੈੱਸ ਦੀ ਆਜ਼ਾਦੀ ਅਤੇ ਲੋਕਤੰਤਰ ਦੇ ਚੌਥੇ ਥੰਮ੍ਹ ਨਾਲ ਛੇੜਖਾਣੀ ਕਰ ਰਹੀ ਹੈ, ਜਿਸ ਦੇ ਬਹੁਤ ਹੀ ਗੰਭੀਰ ਸਿੱਟੇ ਨਿਕਲਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ 'ਪੰਜਾਬ ਕੇਸਰੀ' ਗਰੁੱਪ ਦੀਆਂ ਪ੍ਰਿੰਟਿੰਗ ਪ੍ਰੈੱਸਾਂ ਅਤੇ ਹੋਰ ਅਦਾਰਿਆਂ 'ਤੇ ਕੀਤੀਆਂ ਜਾ ਰਹੀਆਂ ਸਰਕਾਰੀ ਛਾਪੇਮਾਰੀਆਂ ਦੀ ਸਖ਼ਤ ਨਿੰਦਾ ਕਰਦੇ ਹੋਏ ਕੀਤਾ।
ਇਹ ਵੀ ਪੜ੍ਹੋ: 'ਆਪ' ਸਰਕਾਰ ਖ਼ਿਲਾਫ਼ ਲੋਕਾਂ ਦਾ ਫੁੱਟਿਆ ਗੁੱਸਾ, ਦਿੱਤੇ ਜ਼ੀਰੋ ਨੰਬਰ, ਵਿਕਾਸ ਤੇ ਕਾਨੂੰਨ ਵਿਵਸਥਾ 'ਚ ਫੇਲ੍ਹ ਕਰਾਰ
ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ ਕਾਰਵਾਈ ਨੂੰ ਗੁੰਡਾਗਰਦੀ ਅਤੇ ਤਾਨਾਸ਼ਾਹੀ ਦਾ ਵੱਡਾ ਸਬੂਤ ਕਰਾਰ ਦਿੰਦੇ ਹੋਏ ਕਿਹਾ ਕਿ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਸਰਕਾਰ ਦੀਆਂ ਇਹ ਛਾਪੇਮਾਰੀਆਂ ਪ੍ਰੈੱਸ ਦੀ ਆਜ਼ਾਦੀ ਦਾ ਗਲਾ ਘੁੱਟਣ ਦੀਆਂ ਕੋਸ਼ਿਸ਼ਾਂ ਦਾ ਪ੍ਰਮਾਣ ਹਨ। ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਹੋਰ ਕਿਹਾ ਕਿ 'ਪੰਜਾਬ ਕੇਸਰੀ' ਪਰਿਵਾਰ ਉਹ ਪਰਿਵਾਰ ਹੈ, ਜਿਸ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤੇ ਅਤੇ ਫਿਰ ਪੰਜਾਬ ਵਿਚ ਅੱਤਵਾਦ ਦੀ ਖ਼ਤਰਨਾਕ ਕਾਲੀ ਹਨ੍ਹੇਰੀ ਖ਼ਿਲਾਫ਼ 'ਪੰਜਾਬ ਕੇਸਰੀ' ਪਰਿਵਾਰ ਨੇ ਆਪਣੇ ਪਰਿਵਾਰਕ ਮੈਂਬਰ ਦਾ ਬਲੀਦਾਨ ਵੀ ਦੇਸ਼ ਦੀ ਅਖੰਡਤਾ ਲਈ ਦਿੱਤਾ ਪਰ ਨਾ ਧਮਕੀਆਂ ਅੱਗੇ ਝੁਕੇ ਅਤੇ ਨਾ ਹੀ ਡਰੇ ਹਨ।
ਇਹ ਵੀ ਪੜ੍ਹੋ: ਟਾਂਡਾ 'ਚ ਗੋਲ਼ੀਆਂ ਮਾਰ ਕਤਲ ਕੀਤੇ ਬਲਵਿੰਦਰ ਦੇ ਮਾਮਲੇ 'ਚ ਨਵਾਂ ਮੋੜ! ਇੰਸਟਾਗ੍ਰਾਮ 'ਤੇ ਲਈ ਜ਼ਿੰਮੇਵਾਰੀ
ਉਨ੍ਹਾਂ ਕਿਹਾ ਕਿ ਅੱਜ ਸਮੂਚਾ ਪੰਜਾਬ ਸਰਕਾਰ ਦੀ ਇਸ ਘਟੀਆ ਕਾਰਵਾਈ ਦੀ ਨਿੰਦਾ ਕਰ ਰਿਹਾ ਹੈ ਅਤੇ ਪੰਜਾਬ ਦੇ ਲੋਕ ਡਟ ਕੇ ਪੰਜਾਬ ਕੇਸਰੀ/ਜਗ ਬਾਣੀ ਗਰੁੱਪ ਨਾਲ ਖੜ੍ਹੇ ਹਨ ਅਤੇ ਜੇਕਰ ਇਨ੍ਹਾਂ ਦੀ ਖਾਤਿਰ ਕਿਸੇ ਵੀ ਕਿਸੇ ਵੀ ਤਰਹਾਂ ਦਾ ਸੰਘਰਸ਼ ਕਰਨਾ ਪਵੇਗਾ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਕੇਸਰੀ ਪੱਥਰ ਸਮੂਹ ਦਾ ਪੂਰਾ ਸਾਥ ਦੇਵੇਗਾ। ਇਸ ਮੌਕੇ ਲਖਵਿੰਦਰ ਸਿੰਘ ਲੱਖੀ ਨੇ ਬੀਤੇ ਦਿਨੀਂ ਟਾਂਡਾ ਦੇ ਮਿਆਣੀ ਪਿੰਡ ਵਿੱਚ ਚਿੱਟੇ ਦਿਨ ਹੀ ਹੋਏ 'ਆਪ' ਆਗੂ ਦੇ ਕਤਲ ਦੀ ਨਿੰਦਿਆ ਕਰਦੇ ਹੋਇਆ ਇਕ ਆਮ ਆਦਮੀ ਪਾਰਟੀ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰਹਾਂ ਡਾਵਾਂਡੋਲ ਹੋਈ ਪਈ ਹੈ ਅਤੇ ਨਿਤ-ਦਿਨ ਹੋ ਰਹੀਆਂ ਕਤਲੋਗਾਰਤ ਦੀਆਂ ਘਟਨਾਵਾਂ ਦੇ ਕਾਰਨ ਅੱਜ ਆਮ ਆਦਮੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਹੋਰ ਦਰਜਾ ਬਾ ਦਰਜਾ ਆਗੂ ਅਤੇ ਵਰਕਰ ਵੀ ਵਰਕਰ ਸਾਹਿਬਾਨ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ 'ਚ 2 ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ! ਸਰੀਰ 'ਤੇ ਮਿਲੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ, ਕਤਲ ਦਾ ਖ਼ਦਸ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪ' ਸਰਕਾਰ ਖ਼ਿਲਾਫ਼ ਲੋਕਾਂ ਦਾ ਫੁੱਟਿਆ ਗੁੱਸਾ, ਦਿੱਤੇ ਜ਼ੀਰੋ ਨੰਬਰ, ਵਿਕਾਸ ਤੇ ਕਾਨੂੰਨ ਵਿਵਸਥਾ 'ਚ ਫੇਲ੍ਹ ਕਰਾਰ
NEXT STORY