ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਸੂਬਾ ਸਰਕਾਰ ਵੱਲੋਂ ਮਾਰਕੀਟ ਕਮੇਟੀਆਂ ਦਾ ਪ੍ਰਬੰਧ ਜਨਤਕ ਨੁਮਾਇੰਦਿਆਂ ਨੂੰ ਸੌਂਪਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਰਾਜ ਸਰਕਾਰ ਵੱਲੋਂ ਪਹਿਲੇ ਦੌਰ 'ਚ ਸੂਬੇ ਦੀਆਂ 154 ਮਾਰਕੀਟ ਕਮੇਟੀਆਂ 'ਚੋਂ 47 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਨਾਮਜ਼ਦ ਕੀਤੇ ਗਏ।

ਇਨ੍ਹਾਂ ਨਿਯੁਕਤੀਆਂ 'ਚੋਂ ਬਲਾਕ ਕਾਂਗਰਸ ਟਾਂਡਾ ਦੇ ਸਾਬਕਾ ਪ੍ਰਧਾਨ ਸਿਮਰਨ ਸਿੰਘ ਸੈਣੀ ਨੂੰ ਮਾਰਕੀਟ ਕਮੇਟੀ ਟਾਂਡਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜਦਕਿ ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਵੋਹਰਾ ਨੂੰ ਮਾਰਕੀਟ ਕਮੇਟੀ ਟਾਂਡਾ ਦਾ ਉੱਪ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ। ਉਕਤ ਦੋਹਾਂ ਆਗੂਆਂ ਨੇ ਇਸ ਨਿਯੁਕਤੀ ਲਈ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਅਤੇ ਆਲਾ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।
ਪਤੀ ਦੇ ਦੋਸਤ ਨੇ ਮਜਬੂਰ ਕਰ ਬਣਾਏ ਪ੍ਰੇਮ ਸੰਬੰਧ, ਹੁਣ ਲਾਇਆ ਮੌਤ ਨੂੰ ਗਲੇ
NEXT STORY