ਐਂਟਰਟੇਨਮੈਂਟ ਡੈਸਕ - ਨਿਰਦੇਸ਼ਕ ਨਿਤੇਸ਼ ਤਿਵਾੜੀ ਦੀ ਬੇਹੱਦ ਉਡੀਕੀ ਜਾ ਰਹੀ ਫ਼ਿਲਮ 'ਰਾਮਾਇਣ: ਭਾਗ 1' ਦਾ ਲਾਸ ਏਂਜਲਸ ਦੇ 'ਅਕੈਡਮੀ ਮਿਊਜ਼ੀਅਮ ਆਫ਼ ਮੋਸ਼ਨ ਪਿਕਚਰਜ਼' ਦੇ ਅੰਦਰ ਸਥਿਤ 'ਡੇਵਿਡ ਗੇਫਨ ਥੀਏਟਰ' ਵਿਖੇ ਸ਼ਾਨਦਾਰ ਪ੍ਰੀਮੀਅਰ ਆਯੋਜਿਤ ਕੀਤਾ ਗਿਆ। ਸਿਤਾਰਿਆਂ ਨਾਲ ਸਜੇ ਇਸ ਸਮਾਗਮ ਵਿੱਚ ਫ਼ਿਲਮ ਦੇ ਮੁੱਖ ਕਲਾਕਾਰਾਂ ਅਤੇ ਕਰੂ ਦੇ ਨਾਲ-ਨਾਲ ਹਾਲੀਵੁੱਡ ਦੀਆਂ ਕਈ ਨਾਮਵਰ ਸ਼ਖਸੀਅਤਾਂ ਸ਼ਾਮਲ ਹੋਈਆਂ ਹਨ।
ਇਹ ਵੀ ਪੜ੍ਹੋ: ਕਰਵਾ ਚੌਥ 'ਤੇ ਅਰਜੁਨ ਬਿਜਲਾਨੀ ਨੇ ਪਤਨੀ ਨੇਹਾ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਗਿਫਟ ਕੀਤੀ ਆਲੀਸ਼ਾਨ ਕਾਰ

ਇਸ ਦੌਰਾਨ ਜਿਸ ਚੀਜ਼ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਸੀ, ਅਦਾਕਾਰ ਯਸ਼ ਦਾ ਗੋਲਡ ਬ੍ਰੋਚ, ਜਿਸ ਵਿੱਚ ਰਾਵਣ ਦੇ 10 ਸਿਰ ਬਣੇ ਹੋਏ ਸਨ। ਦੱਸ ਦੇਈਏ ਕਿ ਯਸ਼ ਇਸ ਫਿਲਮ ਵਿੱਚ ਰਾਵਣ ਦੀ ਭੂਮਿਕਾ ਨਿਭਾ ਰਹੇ ਹਨ। ਪ੍ਰੀਮੀਅਰ ਦੌਰਾਨ ਯਸ਼ ਆਪਣੀ ਪਤਨੀ ਨਾਲ ਆਲ-ਬਲੈਕ ਆਊਟਫਿਟ ਵਿੱਚ ਪਹੁੰਚੇ ਅਤੇ ਉਨ੍ਹਾਂ ਦੇ ਕੋਟ 'ਤੇ ਲੱਗਿਆ ਰਾਵਣ ਦੇ 10 ਸਿਰਾਂ ਵਾਲਾ ਗੋਲਡ ਬ੍ਰੋਚ ਸਭ ਨੂੰ ਆਕਰਸ਼ਿਤ ਕਰ ਰਿਹਾ ਸੀ।
ਇਹ ਵੀ ਪੜ੍ਹੋ: 'ਉਨ੍ਹਾਂ ਨੂੰ ਤਾਂ ਭਣਕ ਤੱਕ ਨਹੀਂ ਸੀ...'; ਸੰਜੇ ਦੱਤ 'ਤੇ ਫਿਦਾ ਸੀ ਇਹ ਅਦਾਕਾਰਾ, ਸਾਲਾਂ ਬਾਅਦ ਦੱਸੀ ਦਿਲ ਦੀ ਗੱਲ
ਦੱਸ ਦੇਈਏ ਕਿ ਫ਼ਿਲਮ ’ਚ ਰਣਬੀਰ ਕਪੂਰ ਭਗਵਾਨ ਰਾਮ, ਸਈ ਪੱਲਵੀ ਮਾਤਾ ਸੀਤਾ, ਰੌਕਿੰਗ ਸਟਾਰ ਯਸ਼ ਰਾਵਣ, ਸੰਨੀ ਦਿਓਲ ਹਨੂਮਾਨ ਅਤੇ ਰਵੀ ਦੂਬੇ ਲਕਸ਼ਮਣ ਦੇ ਕਿਰਦਾਰ ’ਚ ਨਜ਼ਰ ਆਉਣਗੇ। ਨਿਤੇਸ਼ ਤਿਵਾੜੀ ਦੇ ਡਾਇਰੈਕਸ਼ਨ ’ਚ ਬਣੀ ‘ਰਾਮਾਇਣ’ ਨੂੰ ਨਮਿਤ ਮਲਹੋਤਰਾ ਦੇ ਪ੍ਰਾਈਮ ਫੋਕਸ ਸਟੂਡੀਓਜ਼ ਨੇ 8 ਵਾਰ ਆਸਕਰ ਜਿੱਤ ਚੁੱਕੇ ਡੀ.ਐੱਨ.ਈ.ਜੀ. ਅਤੇ ਯਸ਼ ਦੀ ਮਾਨਸਟਰ ਮਾਈਂਡ ਕ੍ਰਿਏਸ਼ਨਜ਼ ਦੇ ਨਾਲ ਮਿਲ ਕੇ ਬਣਾਇਆ ਹੈ। ਫ਼ਿਲਮ ਦਾ ਪਹਿਲਾ ਪਾਰਟ 5 ਨਵੰਬਰ 2026 ਅਤੇ ਦੂਜਾ ਪਾਰਟ 2027 ’ਚ ਦੀਵਾਲੀ ਦੇ ਮੌਕੇ ਦੁਨੀਆ ਭਰ ਵਿਚ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ’ਚ ਰਿਲੀਜ਼ ਹੋਵੇਗਾ।
ਇਹ ਵੀ ਪੜ੍ਹੋ: ਮਸ਼ਹੂਰ ਫ਼ਿਲਮ ਪ੍ਰੋਡਿਊਸਰ ਨੂੰ ਹੋਵੇਗੀ ਜੇਲ੍ਹ ! ਅਦਾਲਤ ਨੇ ਜਾਇਦਾਦ ਜ਼ਬਤ ਕਰਨ ਦੇ ਵੀ ਸੁਣਾਏ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਰਵਾ ਚੌਥ 'ਤੇ ਅਰਜੁਨ ਬਿਜਲਾਨੀ ਨੇ ਪਤਨੀ ਨੇਹਾ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਗਿਫਟ ਕੀਤੀ ਆਲੀਸ਼ਾਨ ਕਾਰ
NEXT STORY