ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਪਿੰਡ ਜੌੜਾ ’ਚ ਅੱਜ ਦੁਪਹਿਰ ਹਾਈ ਵੋਲਟੇਜ਼ ਦੀਆਂ ਤਾਰਾ ਨਾਲ ਛੂਹਣ ਕਾਰਨ ਪਰਾਲੀ ਅਤੇ ਟਰਾਲੀ ਨੂੰ ਅੱਗ ਲੱਗ ਗਈ, ਜਿਸ ਕਾਰਨ ਟਰਾਲੀ ਵਿਚ ਭਰੀ ਸਾਰੀ ਪਰਾਲੀ ਅਤੇ ਟਰਾਲੀ ਦੇ ਟਾਇਰ ਸੜ ਗਏ। ਹਾਸਲ ਹੋਈ ਜਾਣਕਾਰੀ ਮੁਤਾਬਕ ਪਿੰਡ ਵਾਸੀ ਜੋਗਾ ਸਿੰਘ ਪੁੱਤਰ ਹਰਬੰਸ ਸਿੰਘ ਦੀ ਟਰੈਕਟਰ ਟਰਾਲੀ ਰਾਹੀਂ ਗੁੱਜਰ ਪਰਿਵਾਰ ਆਪਣੇ ਪਸ਼ੂਆਂ ਲਈ ਪਰਾਲੀ ਇਕੱਤਰ ਕਰ ਰਿਹਾ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਨੌਜਵਾਨ ਨੇ ਚਮਕਾਇਆ ਨਾਂ! 4 ਦਿਨਾਂ 'ਚ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲਿਮੰਜਾਰੋ ਕੀਤੀ ਸਰ
ਇਸ ਦੌਰਾਨ ਪਰਾਲੀ ਨਾਲ ਭਰੀ ਟਰਾਲੀ ਜਦੋਂ ਹਾਈ ਵੋਲਟੇਜ਼ ਦੀਆਂ ਤਾਰਾਂ ਥੱਲਿਓਂ ਲੰਘਣ ਲੱਗੀ ਤਾਂ ਪਰਾਲੀ ਤਾਰਾਂ ਨਾਲ ਛੂਹ ਗਈ ਅਤੇ ਸਪਾਰਕਿੰਗ ਕਰਕੇ ਲੱਗੀ ਅੱਗ ਨੇ ਵੇਖਦੇ ਹੀ ਵੇਖਦੇ ਵਿਕਰਾਲ ਰੂਪ ਧਾਰਨ ਕਰ ਲਿਆ। ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦਾ ਉੱਦਮ ਕੀਤਾ ਪਰ ਅੱਗ ਦੇ ਬੁਝਾਏ ਜਾਣ ਤੱਕ ਟਾਇਰ ਅਤੇ ਪਰਾਲੀ ਨਸ਼ਟ ਹੋ ਗਈ ਸਮਾਂ ਰਹਿੰਦੇ ਟਰੈਕਟਰ ਨੂੰ ਟਰਾਲੀ ਨਾਲੋਂ ਵੱਖ ਕਰ ਲਿਆ ਗਿਆ ਸੀ। ਇਸ ਕਾਰਨ ਕਿਸਾਨ ਅਤੇ ਗੁੱਜਰ ਪਰਿਵਾਰ ਦਾ ਵਿੱਤੀ ਨੁਕਸਾਨ ਹੋਇਆ ਹੈ। ਇਸ ਦੌਰਾਨ ਕਿਸਾਨਾਂ ਨੇ ਰੋਸ ਜਤਾਇਆ ਕਿ ਇਲਾਕੇ ਵਿਚ ਕਈ ਥਾਂਵਾਂ 'ਤੇ ਬਿਜਲੀਆਂ ਦੀਆਂ ਤਾਰਾਂ ਢਿੱਲੀਆਂ ਅਤੇ ਨੀਵੀਆਂ ਹਨ, ਜਿਸ ਕਾਰਨ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ: ਨੰਗਲ 'ਚ ਵੱਡਾ ਹਾਦਸਾ! ਕੈਂਟਰ ਨੇ ਕਾਰ ਤੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਨੌਜਵਾਨ ਨੇ ਚਮਕਾਇਆ ਨਾਂ! 4 ਦਿਨਾਂ 'ਚ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲਿਮੰਜਾਰੋ ਕੀਤੀ ਸਰ
NEXT STORY