ਹਾਜੀਪੁਰ (ਜੋਸ਼ੀ)-ਹਾਜੀਪੁਰ ਦੇ ਸ਼ਮਸ਼ਾਨਘਾਟ ਨੇੜੇ ਅੱਜ ਇਕ ਚਲਦੇ ਟਿੱਪਰ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਟਾਇਰ ਫਟਣ ਕਾਰਨ ਵਾਪਰਿਆ, ਜਿਸ ਨੇ ਕੁਝ ਹੀ ਮਿੰਟਾਂ ’ਚ ਪੂਰੇ ਟਿੱਪਰ ਨੂੰ ਆਪਣੀ ਲਪੇਟ ’ਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਟਿੱਪਰ ਤਲਵਾੜਾ ਵਾਲੀ ਸਾਈਡ ਤੋਂ ਰੇਤ-ਬੱਜਰੀ ਲੱਦ ਕੇ ਹਾਜੀਪੁਰ ਵੱਲ ਆ ਰਿਹਾ ਸੀ, ਜਦੋਂ ਹਾਜੀਪੁਰ ਦੇ ਸ਼ਮਸ਼ਾਨਘਾਟ ਦੇ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਉਸ ਦਾ ਟਾਇਰ ਫਟ ਗਿਆ। ਵੇਖਦੇ ਹੀ ਵੇਖਦੇ ਕੀਮਤੀ ਟਿੱਪਰ ਪੂਰੀ ਤਰ੍ਹਾਂ ਸੜ ਕੇ ਸੁਆਹ ਦੀ ਢੇਰੀ ਬਣ ਗਿਆ। ਹਾਦਸਾ ਭਾਵੇਂ ਬਹੁਤ ਭਿਆਨਕ ਸੀ ਪਰ ਚੰਗੀ ਕਿਸਮਤ ਰਹੀ ਕਿ ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡਰਾਈਵਰ ਅਤੇ ਹੋਰ ਲੋਕ ਸੁਰੱਖਿਅਤ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ: ਅਮਰੀਕਾ-ਈਰਾਨ ਜੰਗ ਵਿਚਾਲੇ ਭਾਰਤ ਸਣੇ ਕਈ ਦੇਸ਼ਾਂ ਦੀਆਂ ਫਲਾਈਟਾਂ ਰੱਦ, ਪਰੇਸ਼ਾਨੀ 'ਚ ਪਏ ਯਾਤਰੀ
ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਰੀਕਾ-ਈਰਾਨ ਜੰਗ ਵਿਚਾਲੇ ਭਾਰਤ ਸਣੇ ਕਈ ਦੇਸ਼ਾਂ ਦੀਆਂ ਫਲਾਈਟਾਂ ਰੱਦ, ਪਰੇਸ਼ਾਨੀ 'ਚ ਪਏ ਯਾਤਰੀ
NEXT STORY