ਜਲੰਧਰ- ਆਨਲਾਈਨ ਉਤਪਾਦ ਵੇਚਣ ਵਾਲੀ ਵੈੱਬਸਾਈਟ ਦੇ ਵੱਲੋਂ ਕਈ ਵਾਰ ਖ਼ਪਤਕਾਰਾਂ ਨਾਲ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ 'ਚ ਜੋ ਉਤਪਾਦ ਆਨਲਾਈਨ ਜੋ ਉਤਪਾਦ ਆਰਡਰ ਕੀਤਾ ਜਾਂਦਾ ਹੈ, ਉਸ ਦੀ ਜਗ੍ਹਾ 'ਤੇ ਉਸ ਦੇ ਵਰਗਾ ਵੱਖਰਾ ਉਤਪਾਦ ਭੇਜਿਆ ਜਾਂਦਾ ਹੈ। ਅਜਿਹਾ ਹੀ ਕੁਝ ਮੇਹਰਚੰਦ ਟੈਕਨੀਕਲ ਇੰਸਟੀਚਿਊਟ ਦੇ ਪ੍ਰਿੰਸੀਪਲ ਡਾ.ਵਿਜੇ ਸ਼ਰਮਾ ਨਾਲ ਹੋਇਆ। ਉਸ ਦੇ ਪੁੱਤਰ ਨੇ ਇੰਸਟੀਚਿਊਟ ਰਾਹੀਂ ਵਿਕਰੀ ਦੌਰਾਨ 144 ਰਿਫਰੈਸ਼ ਰੇਟ ਦਾ ਲੈਪਟਾਪ ਆਰਡਰ ਕੀਤਾ। ਪਰ ਜਦੋਂ ਡਿਲੀਵਰੀ ਤੋਂ ਬਾਅਦ ਇਸ ਦੀ ਜਾਂਚ ਕੀਤੀ ਤਾਂ ਉਸ ਦਾ 60 ਰਿਫ਼ਰੈਸ਼ ਰੇਟ ਮਿਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਕੰਜ਼ਿਊਮਰ ਫੋਰਮ 'ਚ ਕੇਸ ਦਰਜ ਕਰਵਾ ਕੇ ਕੰਪਨੀ ਨੂੰ 8 ਹਜ਼ਾਰ ਦਾ ਜੁਰਮਾਨਾ ਲਗਾਇਆ।
ਇਹ ਵੀ ਪੜ੍ਹੋ- ਵਿਸਾਖ਼ੀ ਮੌਕੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, SGPC ਨੇ ਪਾਸਪੋਰਟ ਜਮ੍ਹਾ ਕਰਵਾਉਣ ਦੀ ਵਧਾਈ ਮਿਆਦ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ.ਵਿਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ 22 ਦਸੰਬਰ 2019 ਨੂੰ 75,999 ਰੁਪਏ 'ਚ ਐਮਾਜ਼ੌਨ ਤੋਂ ਲੈਪਟਾਪ ਆਰਡਰ ਕੀਤਾ ਸੀ, ਜਿਸ 'ਚ 3212 ਰੁਪਏ ਆਨਲਾਈਨ ਅਦਾ ਕੀਤੇ ਗਏ। ਇਸ ਲੈਪਟਾਮ ਦੀ ਕੀਮਤ 1.30 ਲੱਖ ਰੁਪਏ ਸੀ, ਜੋ ਆਨਲਾਈਨ ਸੇਲ ਦੇ ਚਲਦੇ ਡਿਸਕਾਊਂਟ ਦਿੱਤਾ ਜਾਂਦਾ ਸੀ।
ਇਹ ਵੀ ਪੜ੍ਹੋ- ਪੰਜਾਬ ਸਰਹੱਦ 'ਤੇ ਬੀ. ਐੱਸ. ਐੱਫ਼. ਨੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ
ਕੰਪਨੀ ਵੱਲੋਂ ਜਦੋਂ ਲੈਪਟਾਪ ਦੀ ਡਿਲੀਵਰੀ ਕੀਤੀ ਗਈ ਤਾਂ ਹੈਰਾਨੀ ਹੋਈ ਕਿ ਉਨ੍ਹਾਂ ਨੇ 144 ਰਿਫਰੈਸ਼ ਰੇਟ ਵਾਲਾ ਲੈਪਟਾਪ ਆਰਡਰ ਕੀਤਾ ਸੀ ਪਰ ਜਦੋਂ ਕੰਪਨੀ ਨੇ ਭੇਜਿਆ ਹੈ ਉਹ ਸਿਰਫ਼ 60 ਰਿਫ਼ਰੈਸ਼ ਰੇਟ ਦਾ ਸੀ। ਜਿਸ ਤੋਂ ਬਾਅਦ ਇਸ ਦੀ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਗਈ, ਜਿਸ 'ਤੇ ਕੰਪਨੀ ਦੇ ਕਰਮਚਾਰੀ ਪਹਿਲਾਂ ਤਾਂ ਟਾਲਮਟੋਲ ਕਰਦੇ ਰਹੇ। ਕਰਦੇ ਸਨ। ਇਸ ਤੋਂ ਬਾਅਦ ਜਦੋਂ ਇਨ੍ਹਾਂ ਨੇ ਐਮਜ਼ੌਨ ਦੇ ਐੱਮ.ਡੀ ਨੂੰ ਸ਼ਿਕਾਇਤ ਕੀਤੀ ਤਾਂ ਇੰਸਪੈਕਸ਼ਨ ਲਈ ਇੰਜਨੀਅਰ ਨੇ ਦੇਖਿਆ ਤਾਂ ਉਨ੍ਹਾਂ ਨੇ ਮੰਨਿਆ ਕਿ ਉਤਪਾਦ ਗਲਤ ਭੇਜਿਆ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਭਾਜਪਾ ਨੇਤਾ ਚੁੱਘ ਨੇ ਰਾਜੌਰੀ ਅੱਤਵਾਦੀ ਹਮਲੇ ਨੂੰ ਦੱਸਿਆ ਨਿੰਦਨਯੋਗ, ਕਿਹਾ ਕਸ਼ਮੀਰ ਦੇ ਵਿਕਾਸ ਤੋਂ ਪ੍ਰੇਸ਼ਾਨ ਹਨ ISI
NEXT STORY