ਜਲੰਧਰ (ਜ. ਬ.)–ਵੇਰਕਾ ਮਿਲਕ ਪਲਾਂਟ ਕੋਲ ਸਲੇਮਪੁਰ ਵਿਚ ਇਕ ਪਰਿਵਾਰ ਨੂੰ 4 ਮਰਲੇ ਦਾ ਪਲਾਂਟ ਅਤੇ ਗਰਾਊਂਡ ਫਲੋਰ ਬਣਾ ਕੇ ਦੇਣ ਦਾ ਝਾਂਸਾ ਦੇ ਕੇ ਠੇਕੇਦਾਰ ਨੇ ਲੱਗਭਗ ਸਾਢੇ 5 ਲੱਖ ਰੁਪਏ ਠੱਗ ਲਏ। ਇਕ ਸਾਲ ਬੀਤਣ ’ਤੇ ਮੁਲਜ਼ਮ ਠੇਕੇਦਾਰ ਨੇ ਪਲਾਟ ਦਾ ਕੋਈ ਵੀ ਕੰਮ ਨਾ ਕੀਤਾ ਤਾਂ ਪਰਿਵਾਰ ਵੱਲੋਂ ਪੈਸੇ ਮੋੜਨ ’ਤੇ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ, ਜਿਸ ਦੀ ਸ਼ਿਕਾਇਤ ਪੀੜਤ ਪਰਿਵਾਰ ਨੇ ਪੁਲਸ ਨੂੰ ਦਿੱਤੀ ਤਾਂ ਥਾਣਾ ਨੰਬਰ 1 ਵਿਚ ਮੁਲਜ਼ਮ ਠੇਕੇਦਾਰ ਅਜੈ ਕੁਮਾਰ ਪੁੱਤਰ ਸਾਧੂ ਰਾਮ ਨਿਵਾਸੀ ਬਾਗ ਬਾਹਰੀਆਂ ਜਲੰਧਰ ਖ਼ਿਲਾਫ਼ ਕੇਸ ਦਰਜ ਕਰ ਲਿਆ।
ਇਹ ਵੀ ਪੜ੍ਹੋ- ਵਿਆਹ ਦੇ ਬੰਧਨ ‘ਚ ਬੱਝੇ ਮੰਤਰੀ ਅਨਮੋਲ ਗਗਨ ਮਾਨ, ਆਨੰਦ ਕਾਰਜ ਮਗਰੋਂ ਰੱਖੀ ਰਿਸੈਪਸ਼ਨ ਪਾਰਟੀ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਾਂਤੀ ਦੇਵੀ ਪਤਨੀ ਦਲ ਬਹਾਦੁਰ ਨਿਵਾਸੀ ਪਿਡ ਸ਼ਾਹੀ ਮਾਜਰਾ ਐੱਸ. ਏ. ਐੱਸ. ਨਗਰ ਨੇ ਦੱਸਿਆ ਕਿ ਮਈ 2022 ਵਿਚ ਉਹ ਠੇਕੇਦਾਰ ਅਜੈ ਨੂੰ ਮਿਲੇ ਸੀ। ਅਜੇ ਨੇ ਉਨ੍ਹਾਂ ਨੂੰ ਸਲੇਮਪੁਰ ਇਲਾਕੇ ਵਿਚ 4 ਮਰਲੇ ਦਾ ਪਲਾਟ ਦਿਖਾਇਆ ਸੀ, ਜਿਸ ਦੀ ਇਕ ਮੰਜ਼ਿਲ ਤਿਆਰ ਕਰਨ ’ਤੇ 15.50 ਲੱਖ ਰੁਪਏ ਦਾ ਸੌਦਾ ਹੋਇਆ ਸੀ। ਉਨ੍ਹਾਂ ਵਿਚ ਐਗਰੀਮੈਂਟ ਵੀ ਹੋ ਗਿਆ। ਠੇਕੇਦਾਰ ਨੇ ਭਰੋਸਾ ਦਿੱਤਾ ਕਿ ਉਹ ਇਸੇ ਪਲਾਟ ’ਤੇ ਉਨ੍ਹਾਂ ਦਾ 12 ਲੱਖ ਰੁਪਏ ਦਾ ਲੋਨ ਵੀ ਕਰਵਾ ਦੇਵੇਗਾ, ਜਿਸ ਕਾਰਨ ਉਸਨੇ ਸ਼ਾਂਤੀ ਦੇਵੀ ਤੋਂ 15 ਸਾਈਨ ਕਰਵਾ ਕੇ ਚੈੱਕ ਲੈ ਲਏ।
ਇਹ ਵੀ ਪੜ੍ਹੋ- ਮਾਨਸਾ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 7 ਮੈਂਬਰ ਕਰੰਟ ਦੀ ਲਪੇਟ ’ਚ ਆਏ
ਮਈ 2022 ਨੂੰ ਸ਼ਾਂਤੀ ਦੇਵੀ ਨੇ 5 ਲੱਖ ਰੁਪਏ ਐਡਵਾਂਸ ਵਿਚ ਦਿੱਤੇ, ਜਦੋਂ ਕਿ 30 ਹਜ਼ਾਰ ਰੁਪਏ ਉਸਨੇ ਵੱਖ ਤੋਂ ਆਪਣੇ ਬੈਂਕ ਖਾਤੇ ਵਿਚ ਟਰਾਂਸਫਰ ਕਰਵਾ ਲਏ। ਬਿਨਾਂ ਕੋਈ ਕੰਮ ਕੀਤੇ ਕੁਝ ਦਿਨਾਂ ਬਾਅਦ ਠੇਕੇਦਾਰ ਨੇ ਲੋਨ ਵਾਸਤੇ ਲਏ ਚੈੱਕਾਂ ਵਿਚੋਂ ਇਕ ਚੈੱਕ ਭਰ ਕੇ ਬੈਂਕ ਖਾਤੇ ਵਿਚੋਂ 12 ਹਜ਼ਾਰ ਅਤੇ ਫਿਰ 2500 ਰੁਪਏ ਕਢਵਾ ਲਏ, ਜਦੋਂ ਕਿ ਪਰਿਵਾਰ ਨੂੰ ਪੁੱਛਿਆ ਤਕ ਨਹੀਂ।
ਇਹ ਵੀ ਪੜ੍ਹੋ- ਸਪੈਨਿਸ਼ ਜੋੜੇ ਦੀ ਕੁੱਟਮਾਰ ਦੇ ਮਾਮਲੇ 'ਚ ਪੰਜਾਬ ਪੁਲਸ ਕਰੇਗੀ ਕਾਰਵਾਈ, ਮੰਤਰੀ ਧਾਲੀਵਾਲ ਨੇ ਕਰ 'ਤਾ ਐਲਾਨ
ਜਿਉਂ ਹੀ ਸ਼ਾਂਤੀ ਦੇਵੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਬੈਂਕ ਖਾਤੇ ਵਿਚ ਹੋਰ ਪੈਸੇ ਪਏ ਹੋਣ ਕਾਰਨ ਆਪਣਾ ਖਾਤਾ ਫ੍ਰੀਜ਼ ਕਰਵਾ ਦਿੱਤਾ। ਕੰਮ ਨਾ ਕਰਨ ਦਾ ਕਾਰਨ ਪੁੱਛਣ ’ਤੇ ਠੇਕੇਦਾਰ ਪਹਿਲਾਂ ਤਾਂ ਟਾਲ-ਮਟੋਲ ਕਰਦਾ ਰਿਹਾ ਤੇ ਬਾਅਦ ਵਿਚ ਕੁਝ ਹਫਤਿਆਂ ਵਿਚ ਮਕਾਨ ਤਿਆਰ ਕਰ ਕੇ ਦੇਣ ਦਾ ਝਾਂਸਾ ਦਿੰਦਾ ਰਿਹਾ। ਸ਼ਾਂਤੀ ਨੇ ਕਿਹਾ ਕਿ ਮੁਲਜ਼ਮ ਨੇ ਜਦੋਂ ਕੰਮ ਹੀ ਸ਼ੁਰੂ ਨਾ ਕੀਤਾ ਤਾਂ ਉਨ੍ਹਾਂ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਪਰ ਠੇਕੇਦਾਰ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਇਸ ਸਬੰਧੀ ਉਨ੍ਹਾਂ ਕਮਿਸ਼ਨਰੇਟ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਤੋਂ ਬਾਅਦ ਥਾਣਾ ਨੰਬਰ 1 ਵਿਚ ਮੁਲਜ਼ਮ ਅਜੈ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਹੀਆਂ ਵਿਖੇ ਮੱਕੀ ਦੇ ਖੇਤਾਂ ’ਚੋਂ ਮਿਲੀ ਔਰਤ ਦੀ ਲਾਸ਼
NEXT STORY