ਉਦੇਪੁਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ’ਚ ‘ਵ੍ਹਾਈਟ-ਕਾਲਰ ਟੈਰੇਰਿਜ਼ਮ’ (ਸਫੈਦਪੋਸ਼ ਅੱਤਵਾਦ) ਵਰਗੇ ਚਿੰਤਾਜਨਕ ਰੁਝਾਨ ਸਾਹਮਣੇ ਆ ਰਹੇ ਹਨ, ਜਿੱਥੇ ਉੱਚ ਸਿੱਖਿਆ ਪ੍ਰਾਪਤ ਲੋਕ ਸਮਾਜ ਅਤੇ ਰਾਸ਼ਟਰ ਵਿਰੁੱਧ ਕਾਰਵਾਈਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ’ਚ ਬਹੁਤ ਪੜ੍ਹੇ-ਲਿਖੇ ਲੋਕ ਵੀ ਅਪਰਾਧਿਕ ਸਰਗਰਮੀਆਂ ’ਚ ਸ਼ਾਮਲ ਪਾਏ ਜਾਂਦੇ ਹਨ। ਸਿੰਘ ਨੇ ਦਿੱਲੀ ’ਚ ਬੀਤੇ ਦਿਨੀਂ ਹੋਈ ਘਟਨਾ ਦਾ ਜ਼ਿਕਰ ਕਰਦਿਆਂ ਇਹ ਗੱਲ ਕਹੀ, ਜਿੱਥੇ ‘ਬੰਬ ਧਮਾਕਾ’ ਕਰਨ ਵਾਲਾ ਇਕ ਡਾਕਟਰ ਸੀ।
ਉੱਚ ਸਿੱਖਿਆ ਪ੍ਰਾਪਤ ਲੋਕ ਵੀ ਅਪਰਾਧਿਕ ਸਰਗਰਮੀਆਂ ’ਚ ਸ਼ਾਮਲ
ਉਹ ਇੱਥੇ ਇਕ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਨੂੰ ਸੰਬੋਧਨ ਕਰ ਰਹੇ ਸਨ। ਸਿੰਘ ਨੇ ਕਿਹਾ, ‘‘ਧਰਮ ਅਤੇ ਨੈਤਿਕਤਾ ਤੋਂ ਵਿਹੂਣੀ ਸਿੱਖਿਆ ਸਮਾਜ ਲਈ ਲਾਭਦਾਇਕ ਨਹੀਂ ਹੁੰਦੀ ਅਤੇ ਕਦੇ-ਕਦੇ ਇਹ ਖਤਰਨਾਕ ਵੀ ਸਿੱਧ ਹੋ ਜਾਂਦੀ ਹੈ। ਸ਼ਾਇਦ ਇਹੀ ਕਾਰਨ ਹੈ ਅਤੇ ਬਹੁਤ ਵੱਡੀ ਤ੍ਰਾਸਦੀ ਹੈ ਕਿ ਉੱਚ ਸਿੱਖਿਆ ਪ੍ਰਾਪਤ ਲੋਕ ਵੀ ਅਪਰਾਧਿਕ ਸਰਗਰਮੀਆਂ ’ਚ ਸ਼ਾਮਲ ਪਾਏ ਜਾਂਦੇ ਹਨ।’’
ਵ੍ਹਾਈਟ-ਕਾਲਰ ਟੈਰੇਰਿਜ਼ਮ ਚਿੰਤਾਜਨਕ
ਉਨ੍ਹਾਂ ਕਿਹਾ, ‘‘ਅੱਜ ‘ਵ੍ਹਾਈਟ-ਕਾਲਰ ਟੈਰੇਰਿਜ਼ਮ’ ਵਰਗੇ ਚਿੰਤਾਜਨਕ ਰੁਝਾਨ ਦੇਸ਼ਵਾਸੀਆਂ ਦੇ ਸਾਹਮਣੇ ਆ ਰਹੇ ਹਨ, ਜਿੱਥੇ ਉੱਚ ਸਿੱਖਿਆ ਪ੍ਰਾਪਤ ਲੋਕ ਸਮਾਜ ਅਤੇ ਰਾਸ਼ਟਰ ਵਿਰੁੱਧ ਕੰਮ ਕਰਦੇ ਹਨ।’’ ਉਨ੍ਹਾਂ ਕਿਹਾ, ‘‘ਹਾਲ ਹੀ ’ਚ ਦਿੱਲੀ ’ਚ ‘ਬੰਬ ਧਮਾਕਾ’ ਕਰਨ ਵਾਲਾ ਕੌਣ ਸੀ? ਡਾਕਟਰ ਸੀ। ਨਹੀਂ ਤਾਂ, ਜਿਹੜੇ ਡਾਕਟਰ ਪਰਚੀ ‘ਤੇ ਹਮੇਸ਼ਾ ‘ਆਰ. ਐਕਸ.’ ਲਿਖ ਕੇ ਦਵਾਈ ਲਿਖਦੇ ਹਨ... ਉਨ੍ਹਾਂ ਡਾਕਟਰਾਂ ਦੇ ਹੱਥ ’ਚ ‘ਆਰ. ਡੀ. ਐਕਸ.’ ਹੋਵੇ? ਇਸ ਲਈ ਜ਼ਰੂਰੀ ਹੈ ਕਿ ਗਿਆਨ ਦੇ ਨਾਲ-ਨਾਲ ਸੰਸਕਾਰ ਵੀ ਹੋਣੇ ਚਾਹੀਦੇ ਹਨ। ਚਰਿੱਤਰ ਵੀ ਹੋਣਾ ਚਾਹੀਦਾ ਹੈ।’’
ਸਿੱਖਿਆ ਦਾ ਮਕਸਦ ਚਰਿੱਤਰ ਨਿਰਮਾਣ ਹੈ
ਕੇਂਦਰੀ ਮੰਤਰੀ ਦਾ ਕਹਿਣਾ ਸੀ ਕਿ ਸਿੱਖਿਆ ਦਾ ਮਕਸਦ ਚਰਿੱਤਰ ਨਿਰਮਾਣ ਹੈ। ਚਰਿੱਤਰ ਨੂੰ ‘ਵਿਆਪਕ ਨਜ਼ਰੀਏ’ ਨਾਲ ਦੇਖਿਆ ਜਾਣਾ ਚਾਹੀਦਾ ਹੈ। ਸਿੱਖਿਆ ਦਾ ਮਕਸਦ ਸਿਰਫ ਪੇਸ਼ੇਵਰ ਸਫਲਤਾ ਨਹੀਂ ਹੈ, ਸਗੋਂ ਸਦਾਚਾਰ, ਨੈਤਿਕਤਾ ਅਤੇ ਇਕ ਮਨੁੱਖਤਾਵਾਦੀ ਸ਼ਖ਼ਸੀਅਤ ਦਾ ਨਿਰਮਾਣ ਵੀ ਹੈ। ਸਿੰਘ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਹੈ, ਅਸੀਂ 2030 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਆਤਮ-ਵਿਸ਼ਵਾਸ ਨਾਲ ਵਧ ਰਹੇ ਹਾਂ। ਉਨ੍ਹਾਂ ਕਿਹਾ, ‘‘ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਆਉਣ ਵਾਲੇ 15-20 ਸਾਲਾਂ ’ਚ ਸਾਡਾ ਭਾਰਤ ਹਥਿਆਰਾਂ ਦੇ ਮਾਮਲੇ ’ਚ ਪੂਰੀ ਤਰ੍ਹਾਂ ਆਤਮ-ਨਿਰਭਰ ਬਣ ਜਾਵੇਗਾ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
69 ਉਮੀਦਵਾਰਾਂ ਦੀ ਬਿਨਾਂ ਵਿਰੋਧ ਜਿੱਤ 'ਤੇ ਮਹਾਰਾਸ਼ਟਰ ਚੋਣ ਕਮਿਸ਼ਨ ਨੇ ਦਿੱਤੇ ਜਾਂਚ ਦੇ ਆਦੇਸ਼
NEXT STORY