ਕਾਲਾ ਸੰਘਿਆਂ (ਨਿੱਝਰ)-ਪੁਲਸ ਪਾਰਟੀ ਕਾਲਾ ਸੰਘਿਆਂ ਨੂੰ ਸ਼ੁੱਕਰਵਾਰ ਸਥਾਨਕ ਕਸਬੇ ’ਚੋਂ ਇਕ ਅਣਪਛਾਤੇ ਬਜ਼ੁਰਗ ਦੀ ਲਾਸ਼ ਮਿਲੀ ਹੈ, ਜਿਸ ਦੀ ਮ੍ਰਿਤਕ ਦੇਹ ਨੂੰ ਪਛਾਣ ਕਰਨ ਲਈ ਸਥਾਨਕ ਬਾਬਾ ਨੰਦ ਚੰਦ ਮੋਰਚਰੀ ਵਿਖੇ ਰਖਵਾ ਦਿੱਤਾ ਗਿਆ ਹੈ। ਪੁਲਸ ਚੌਂਕੀ ਦੇ ਇੰਚਾਰਜ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਕਾਲਾ ਸੰਘਿਆਂ ਦੇ ਕਪੂਰਥਲਾ ਲਈ ਬਾਈਪਾਸ ਰਸਤੇ ਦੇ ਇਲਾਕੇ ’ਚ ਪੈਂਦੇ ਇਕ ਭਾਰ ਤੋਲਣ ਵਾਲੇ ਕੰਡੇ ਦੇ ਨੇੜੇ ਖਾਲੀ ਪਲਾਟ ’ਚ ਇਕ ਬਜ਼ੁਰਗ ਵਿਅਕਤੀ ਦੀ ਮ੍ਰਿਤਕ ਦੇਹ ਪਈ ਹੈ।
ਪੁਲਸ ਨੇ ਮੌਕੇ ’ਤੇ ਪੁੱਜ ਕੇ ਉਸ ਨੂੰ ਆਪਣੇ ਕਬਜ਼ੇ ’ਚ ਲੈ ਲਿਆ, ਉਸ ਦੀ ਉਮਰ ਕਰੀਬ 55-60 ਸਾਲ ਦੇ ਕਰੀਬ ਹੈ। ਪੁਲਸ ਵੱਲੋਂ ਉਸ ਦੀ ਆਸ-ਪਾਸ ਦੇ ਲੋਕਾਂ ਤੋਂ ਲਈ ਪਛਾਣ ਕਰਨ ਲਈ ਪੁੱਛਗਿੱਛ ਕੀਤੀ ਗਈ ਪਰ ਪਛਾਣ ਨਹੀਂ ਹੋ ਸਕੀ, ਜਿਸ ਦੌਰਾਨ ਦੇਹ ਨੂੰ ਮੋਰਚਰੀ ਵਿਖੇ ਰੱਖਿਆ ਗਿਆ ਹੈ ਤਾਂਕਿ ਪਛਾਣ ਹੋ ਸਕਣ 'ਤੇ ਦੇਹ ਵਾਰਸਾਂ ਨੂੰ ਸੌਂਪੀ ਜਾ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦੇ ਨਵੇਂ ਵੈਰੀਐਂਟ ਨੇ ਪਸਾਰੇ ਪੈਰ, ਹੁਸ਼ਿਆਰਪੁਰ ਦੀ ਇਕ ਮਹਿਲਾ ਦੀ ਮੌਤ, ਅਲਰਟ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਿਸੇ ਹੋਰ ਦੇ ਨਾਂ ’ਤੇ ਪ੍ਰੀਖਿਆ ਕੇਂਦਰ ’ਤੇ ਪ੍ਰੀਖਿਆ ਦੇਣ ਵਾਲੀਆਂ ਕੁੜੀਆਂ ਖ਼ਿਲਾਫ਼ ਕੇਸ ਦਰਜ
NEXT STORY