ਜਲੰਧਰ (ਪੁਨੀਤ) : ਦੀਵਾਲੀ ਕਾਰਨ ਪਾਵਰਕਾਮ ਨੇ ਕੁਝ ਦਿਨਾਂ ਤਕ ਜੋ ਮੋਹਲਤ ਦਿੱਤੀ ਸੀ ਤਾਂ ਹੁਣ ਖਤਮ ਹੋ ਚੁੱਕੀ ਹੈ, ਜਿਸ ਕਾਰਨ ਡਿਫਾਲਟਰਾਂ ਦੇ ਕੁਨੈਕਸ਼ਨ ਕੱਟਣ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਵਿਭਾਗ ਵੱਲੋਂ ਜੋ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ 5 ਲੱਖ ਤੋਂ ਲੈ ਕੇ 50 ਹਜ਼ਾਰ ਤਕ ਦੀ ਬਕਾਇਆ ਰਾਸ਼ੀ ਵਾਲੇ ਖਪਤਕਾਰ ਸ਼ਾਮਲ ਹਨ, ਸਬ-ਡਵੀਜ਼ਨ ਪੱਧਰ ’ਤੇ ਰਿਕਵਰੀ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਦੇ ਬਿੱਲ ਅਦਾ ਨਾ ਕਰਨ ਵਾਲੇ ਡਿਫਾਲਟਰ ਖਪਤਕਾਰਾਂ ’ਤੇ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਰਿਕਵਰੀ ਲਈ ਕੁਨੈਕਸ਼ਨ ਕੱਟਣ ਦੀ ਸ਼ੁਰੂਆਤ ਵੱਡੇ ਡਿਫਾਲਟਰਾਂ ਤੋਂ ਕੀਤੀ ਗਈ ਹੈ ਅਤੇ ਲੱਖਾਂ ਰੁਪਏ ਦੀ ਰਾਸ਼ੀ ਵਾਲੇ ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਸਨ। ਇਸ ਸਿਲਸਿਲੇ ਵਿਚ ਵਿਭਾਗ ਹੁਣ 50 ਹਜ਼ਾਰ ਰੁਪਏ ਦੀ ਬਕਾਇਆ ਰਕਮ ਵਾਲੇ ਖਪਤਕਾਰਾਂ ’ਤੇ ਕਾਰਵਾਈ ਕਰਨ ਜਾ ਰਿਹਾ ਹੈ। ਇਨ੍ਹਾਂ ਵਿਚ ਇੰਡਸਟਰੀ ਤੋਂ ਲੈ ਕੇ ਘਰੇਲੂ ਖਪਤਕਾਰਾਂ ਦੀ ਸੂਚੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : 21 ਸਾਲ ਦੀ ਉਮਰ 'ਚ UPSC ਕ੍ਰੈਕ, ਕਰੋੜਾਂ ਦੀ ਜਾਇਦਾਦ ਦੀ ਮਾਲਕਣ... ਜਾਣੋ ਕੌਣ ਹੈ IAS ਪੂਜਾ ਸਿੰਘਲ
ਸਰਕਾਰ ਵੱਲੋਂ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਪਰ 300 ਯੂਨਿਟ ਤੋਂ ਵੱਧ ਦੀ ਖਪਤ ਹੋਣ ’ਤੇ ਪੂਰਾ ਬਿੱਲ ਅਦਾ ਕਰਨਾ ਪੈਂਦਾ ਹੈ। ਗਰਮੀ ਦੇ ਸੀਜ਼ਨ ਦੌਰਾਨ ਏ. ਸੀ. ਆਦਿ ਦੀ ਖਪਤ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦੇ ਬਿੱਲ ਬਣੇ, ਵੱਡੀ ਗਿਣਤੀ ਵਿਚ ਖਪਤਕਾਰਾਂ ਵੱਲੋਂ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਗਈ, ਜਿਸ ਕਾਰਨ ਵਿਭਾਗ ਰਿਕਵਰੀ ’ਤੇ ਧਿਆਨ ਦੇ ਰਿਹਾ ਹੈ।
ਇਸੇ ਤਰ੍ਹਾਂ ਨਾਲ ਇੰਡਸਟਰੀ ਦੀ ਰਿਕਵਰੀ ਨੂੰ ਮੁੱਖ ਰੱਖਿਆ ਗਿਆ। ਕਮਰਸ਼ੀਅਲ ਖਪਤਕਾਰਾਂ ਦੀਆਂ ਵੀ ਲਿਸਟਾਂ ਬਣਾਈਆਂ ਗਈਆਂ ਹਨ। ਐਕਸੀਅਨ ਰੈਂਕ ਦੇ ਅਧਿਕਾਰੀਆਂ ਵੱਲੋਂ ਆਪਣੀ ਡਵੀਜ਼ਨ ਦੇ ਕਰਮਚਾਰੀਆਂ ਕੋਲੋਂ 50 ਹਜ਼ਾਰ ਰੁਪਏ ਤਕ ਦੇ ਡਿਫਾਲਟਰਾਂ ਦੀਆਂ ਲਿਸਟਾਂ ਤਿਆਰ ਕਰਵਾ ਲਈਆਂ ਗਈਆਂ ਹਨ, ਜਿਨ੍ਹਾਂ ’ਤੇ ਕਾਰਵਾਈ ਸ਼ੁਰੂ ਹੋ ਗਈ ਹੈ।
ਛੋਟੇ ਕੁਨੈਕਸ਼ਨਾਂ ਨੂੰ ਕੱਟਣ ਲਈ ਹਰੇਕ ਡਵੀਜ਼ਨ ਵੱਲੋਂ 3-3 ਦੇ ਗਰੁੱਪ ਵਾਲੀਆਂ 5 ਟੀਮਾਂ ਦਾ ਗਠਨ ਕੀਤਾ ਗਿਆ ਤਾਂ ਕਿ ਵੱਧ ਤੋਂ ਵੱਧ ਖਪਤਕਾਰਾਂ ਕੋਲੋਂ ਰਿਕਵਰੀ ਕੀਤੀ ਜਾ ਸਕੇ। ਵਿਭਾਗ ਵੱਲੋਂ ਕਾਰਵਾਈ ਹੋਣ ਕਾਰਨ ਕਈ ਡਿਫਾਲਟਰਾਂ ਵੱਲੋਂ ਖੁਦ ਹੀ ਆਪਣੇ ਬਿੱਲਾਂ ਦਾ ਭੁਗਤਾਨ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਦੋਂ ਖੇਤਾਂ 'ਚ ਅੱਗ ਲੱਗਣ ਕਾਰਨ ਦਿਖਣਾ ਹੋ ਗਿਆ ਬੰਦ ਤੇ ਫ਼ਿਰ...
NEXT STORY