ਜਲੰਧਰ (ਵਰੁਣ)–ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਸੰਜੇ ਗਾਂਧੀ ਨਗਰ ਨਹਿਰ ਪੁਲੀ ਦੇ ਹੇਠਾਂ ਕੰਬਲ ਵਿਚ ਲਪੇਟੀ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ ਵਿਚ ਪੁਲਸ ਕੋਲ ਅਜੇ ਤਕ ਪੋਸਟਮਾਰਟਮ ਰਿਪੋਰਟ ਹੀ ਨਹੀਂ ਆਈ ਹੈ। ਲਾਸ਼ ਮਿਲਣ ਦੇ 108 ਦਿਨ ਬੀਤ ਚੁੱਕੇ ਹਨ ਪਰ ਅਜੇ ਤਕ ਕਲੀਅਰ ਹੀ ਨਹੀਂ ਹੋ ਸਕਿਆ ਹੈ ਕਿ ਕੁੜੀ ਦੀ ਹੱਤਿਆ ਕਿਹੜੇ ਹਾਲਾਤ ਵਿਚ ਹੋਈ। ਅਜੇ ਤਕ ਕੁੜੀ ਦੀ ਪਛਾਣ ਵੀ ਨਹੀਂ ਹੋਈ ਹੈ, ਜਿਸ ਕਾਰਨ ਕਤਲ ਦਾ ਰਾਜ਼ ਅਜੇ ਤਕ ਉਜਾਗਰ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ: 'ਨਸ਼ਾ ਮੁਕਤੀ ਯਾਤਰਾ' ਦੌਰਾਨ ਹੁਸ਼ਿਆਰਪੁਰ ਪੁੱਜੇ CM ਭਗਵੰਤ ਮਾਨ, ਆਖੀਆਂ ਅਹਿਮ ਗੱਲਾਂ (ਵੀਡੀਓ)
ਲਾਸ਼ ਮਿਲਣ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੇ ਆਲੇ-ਦੁਆਲੇ ਲੱਗੇ ਕਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਪਰ ਉਥੋਂ ਵੀ ਕੋਈ ਇਨਪੁੱਟ ਨਹੀਂ ਮਿਲ ਸਕਿਆ। ਪੁਲਸ ਨੇ ਮੋਬਾਈਲ ਡੰਪ ਡਾਟਾ ਉਠਾ ਕੇ ਵੀ ਜਾਂਚ ਕੀਤੀ ਪਰ ਕੁਝ ਹੱਥ ਨਹੀਂ ਲੱਗਾ। ਇਸ ਤੋਂ ਅੰਦਾਜ਼ਾ ਵੀ ਲਾਇਆ ਜਾ ਰਿਹਾ ਹੈ ਕਿ ਹੱਤਿਆਰੇ ਪ੍ਰੋਫੈਸ਼ਨਲ ਸਨ। ਸ਼ਹਿਰ ਦੇ ਨਾਲ-ਨਾਲ ਲੱਗਦੇ ਇਲਾਕਿਆਂ ਵਿਚ ਲਾਪਤਾ ਹੋਈਆਂ ਕੁੜੀਆਂ ਦੀ ਗੁੰਮਸ਼ੁਦਗੀ ਵੀ ਚੈੱਕ ਕਰਵਾਈ ਗਈ ਪਰ ਕਿਸੇ ਵੀ ਥਾਣੇ ਵਿਚ ਮ੍ਰਿਤਕ ਕੁੜੀ ਨਾਲ ਮੇਲ ਖਾਂਦੀ ਕੋਈ ਲੜਕੀ ਲਾਪਤਾ ਹੀ ਨਹੀਂ ਹੋਈ। ਇਸ ਤੋਂ ਪਹਿਲਾਂ ਵੀ ਕਈ ਅਣਪਛਾਤੀਆਂ ਲਾਸ਼ਾਂ ਜਾਂ ਸੜੇ ਹੋਏ ਸਰੀਰ ਮਿਲੇ ਜਾਂ ਫਿਰ ਕੰਕਾਲ, ਵਧੇਰੇ ਕੇਸ ਅਨਟ੍ਰੇਸ ਹੀ ਪਏ ਹਨ।
ਇਹ ਵੀ ਪੜ੍ਹੋ: ਪੰਜਾਬ 'ਚ Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਤੂਫ਼ਾਨ ਦੇ ਨਾਲ...
ਇਸ ਬਾਰੇ ਜਦੋਂ ਏ. ਸੀ. ਪੀ. ਨਾਰਥ ਆਤਿਸ਼ ਭਾਟੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਕੁਝ ਸਮਾਂ ਪਹਿਲਾਂ ਹੀ ਟਰਾਂਸਫਰ ਹੋ ਕੇ ਆਏ ਹਨ ਪਰ ਜਲਦ ਇਸ ਮਾਮਲੇ ਨੂੰ ਚੈੱਕ ਕਰਵਾਉਣਗੇ ਅਤੇ ਜਾਂਚ ਕਰ ਕੇ ਟ੍ਰੇਸ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 28 ਜਨਵਰੀ ਨੂੰ ਸੰਜੇ ਗਾਂਧੀ ਨਹਿਰ ਪੁਲੀ ਦੇ ਹੇਠੋਂ ਇਕ ਲੜਕੀ ਦੀ ਲਾਸ਼ ਕੰਬਲ ਵਿਚ ਲਪੇਟੀ ਮਿਲੀ ਸੀ। ਲੜਕੀ ਦਾ ਹੱਥ ਕੰਬਲ ਤੋਂ ਬਾਹਰ ਆਇਆ ਹੋਇਆ ਸੀ। ਨਜ਼ਦੀਕ ਹੀ ਦੁਕਾਨ ਲਾਉਣ ਵਾਲੇ ਜੀਤ ਨੇ ਦੇਖਿਆ ਤਾਂ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਦੇ ਇਲਾਵਾ ਫੋਰੈਂਸਿਕ ਟੀਮ ਵੀ ਮੌਕੇ ’ਤੇ ਪਹੁੰਚ ਗਈ ਸੀ।
ਇਹ ਵੀ ਪੜ੍ਹੋ: 'ਨਸ਼ਾ ਮੁਕਤੀ ਯਾਤਰਾ' ਦੌਰਾਨ ਹੁਸ਼ਿਆਰਪੁਰ ਪੁੱਜੇ CM ਭਗਵੰਤ ਮਾਨ, ਆਖੀਆਂ ਅਹਿਮ ਗੱਲਾਂ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਮਸ਼ਾਨਘਾਟ ਨੇੜੇ ਛੱਪੜ ’ਚ ਤੈਰਦੀ ਮਿਲੀ ਵਿਅਕਤੀ ਦੀ ਲਾਸ਼, ਫ਼ੈਲੀ ਸਨਸਨੀ
NEXT STORY