ਦਸੂਹਾ, (ਝਾਵਰ)-ਸਿਵਲ ਹਸਪਤਾਲ ਦਸੂਹਾ ਦੀ ਕੰਟੀਨ ’ਚੋਂ ਰਾਤ ਵੇਲੇ ਚੋਰ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਅੰਦਰੋਂ ਭਾਣ ਸਮੇਤ 10,000 ਰੁਪਏ, ਇਕ ਮੋਬਾਈਲ ਰੈਡੀਮੇਡ ਕੱਪੜੇ ਤੇ ਹੋਰ ਸਾਮਾਨ ਲੈ ਗਏ।
ਇਸ ਸਬੰਧੀ ਸਵੇਰੇ ਜਦੋਂ ਸਿਵਲ ਹਸਪਤਾਲ ਦਸੂਹਾ ਦੀ ਕੰਟੀਨ ਦੇ ਮੈਨੇਜਰ ਰਜਿੰਦਰ ਸਿੰਘ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਸਨ। ਚੋਰ ਲਗਭਗ 10 ਹਜ਼ਾਰ ਰੁਪਏ ਭਾਣ ਸਮੇਤ ਨਕਦੀ, ਇਕ ਮੋਬਾਈਲ, ਰੈਡੀਮੇਡ ਕੱਪੜੇ ਤੇ ਹੋਰ ਕੀਮਤੀ ਸਾਮਾਨ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦਸੂਹਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਹੋਈ ਪਹਿਲੀ ਮੀਟਿੰਗ, ਵਿਰੋਧੀ ਧਿਰ ਨੇ ਕੀਤਾ ਖ਼ੂਬ ਹੰਗਾਮਾ
NEXT STORY