ਜਲੰਧਰ (ਸੋਨੂੰ)- ਜਲੰਧਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ਵਿੱਚ ਬਿਜਲੀ ਦੇ ਮੀਟਰ ਦੀਆਂ ਤਾਰਾਂ ਕੱਟਦੇ ਇਕ ਨੌਜਵਾਨ ਨੂੰ ਸਥਾਨਕ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਪੂਰੀ ਤਿਆਰੀ ਨਾਲ ਆਇਆ ਸੀ ਅਤੇ ਉਸ ਕੋਲੋਂ ਤਾਰਾਂ ਕੱਟਣ ਵਾਲਾ ਪੇਸ਼ੇਵਰ ਕਟਰ ਅਤੇ ਹੋਰ ਸੰਦ ਬਰਾਮਦ ਹੋਏ ਹਨ। ਜਿਵੇਂ ਹੀ ਉਸ ਨੇ ਮੀਟਰ ਦੀਆਂ ਤਾਰਾਂ ਕੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਮੁਹੱਲੇ ਦੇ ਚੌਕਸ ਲੋਕਾਂ ਨੇ ਉਸ ਨੂੰ ਘੇਰ ਲਿਆ।
ਫੜੇ ਜਾਣ ਤੋਂ ਬਾਅਦ ਮੁਲਜ਼ਮ ਨੇ ਬਚਣ ਲਈ ਕਈ ਅਜੀਬ ਬਹਾਨੇ ਬਣਾਏ। ਉਸ ਨੇ ਦਾਅਵਾ ਕੀਤਾ ਕਿ ਉਹ ਚੋਰ ਨਹੀਂ ਹੈ ਅਤੇ 'ਦਵਾਈ' ਲੈਣ ਲਈ ਲਾਈਨ 'ਚ ਲੱਗਾ ਸੀ। ਕਟਰ ਬਾਰੇ ਪੁੱਛਣ 'ਤੇ ਉਸ ਨੇ ਸਾਰਾ ਇਲਜ਼ਾਮ ਆਪਣੇ ਇਕ ਸਾਥੀ ਸਿਰ ਮੜ੍ਹ ਦਿੱਤਾ। ਹਾਲਾਂਕਿ ਚਸ਼ਮਦੀਦਾਂ ਅਨੁਸਾਰ ਇਹ ਨੌਜਵਾਨ ਪਹਿਲਾਂ ਵੀ ਕਈ ਵਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ ਅਤੇ ਅਕਸਰ ਬੈਟਰੀਆਂ ਜਾਂ ਹੋਰ ਸਮਾਨ ਚੋਰੀ ਕਰਕੇ ਕਬਾੜੀਆਂ ਨੂੰ ਵੇਚਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਕ੍ਰਿਕਟ ਖੇਡਦੇ ਖਿਡਾਰੀ ਦੀ ਮੌਤ
ਗੁੱਸੇ ਵਿੱਚ ਆਏ ਲੋਕਾਂ ਨੇ ਨਾ ਸਿਰਫ਼ ਉਸ ਦੀ ਜੰਮ ਕੇ ਛਿੱਤਰ-ਪਰੇਡ ਕੀਤੀ, ਸਗੋਂ ਉਸ ਨੂੰ ਸਬਕ ਸਿਖਾਉਣ ਲਈ ਗਲੇ ਵਿੱਚ ਫੁੱਲਾਂ ਦੇ ਹਾਰ ਪਾ ਕੇ ਉਸ ਦਾ ਜਲੂਸ ਵੀ ਕੱਢਿਆ। ਲੋਕਾਂ ਦਾ ਕਹਿਣਾ ਸੀ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਰਕਤ ਕਰਨ ਦੀ ਜ਼ਰੁਰਤ ਨਾ ਕਰੇ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਆਪਣੀ ਨਸ਼ੇ ਦੀ ਪੂਰਤੀ ਲਈ ਹੀ ਇਹ ਛੋਟੀਆਂ-ਮੋਟੀਆਂ ਚੋਰੀਆਂ ਕਰਦਾ ਹੈ।
ਇਹ ਵੀ ਪੜ੍ਹੋ: ਅਕਾਲੀ ਦਲ ਨੇ ਖਿੱਚੀ 2027 ਦੀ ਤਿਆਰੀ, ਚੋਣਾਂ ਲਈ ਇਕ ਹੋਰ ਉਮੀਦਵਾਰ ਦਾ ਕੀਤਾ ਐਲਾਨ
ਮੁਲਜ਼ਮ ਜੋਕਿ ਬਾਵਾ ਖੇਲ ਦਾ ਰਹਿਣ ਵਾਲਾ ਹੈ, ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨੌਜਵਾਨ ਹੱਥ ਜੋੜ ਕੇ ਆਪਣੀ ਗਲਤੀ ਮੰਨ ਰਿਹਾ ਹੈ। ਪੁਲਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਸ ਚੋਰੀ ਵਿੱਚ ਉਸ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਸੀ।
ਇਹ ਵੀ ਪੜ੍ਹੋ: ਦਸੂਹਾ ਦੇ ਨੌਜਵਾਨ ਦੀ ਇਟਲੀ 'ਚ ਮੌਤ! ਕਰੀਬ ਡੇਢ ਸਾਲ ਪਹਿਲਾਂ ਗਿਆ ਸੀ ਵਿਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਸ਼ਨੀਵਾਰ ਨੂੰ ਬਿਜਲੀ ਦਾ ਲੱਗੇਗਾ ਲੰਬਾ cut ! ਇਹ ਇਲਾਕੇ ਹੋਣਗੇ ਪ੍ਰਭਾਵਿਤ
NEXT STORY