ਹੁਸ਼ਿਆਰਪੁਰ (ਰਾਕੇਸ਼)-ਚੋਰਾਂ ਨੇ ਬੀਤੀ ਰਾਤ ਭੰਗੀ ਚੋਅ ਨੇੜੇ ਮਹਾਵੀਰ ਸੇਤੂ ਦੇ ਦੂਜੇ ਪਾਸੇ ਸਥਿਤ 3 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਉੱਥੋਂ ਨਕਦੀ ਅਤੇ ਕੀਮਤੀ ਸਾਮਾਨ ਲੈ ਕੇ ਰਫੂ-ਚੱਕਰ ਹੋ ਗਏ। ਜਾਣਕਾਰੀ ਦਿੰਦੇ ਪੇਂਟ ਦੀ ਦੁਕਾਨ ਦੇ ਮਾਲਕ ਨਿਤਾਂਤ ਓਹਰੀ ਨੇ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ਦੇ 3 ਗੱਲ੍ਹਿਆਂ ’ਚੋਂ ਨਕਦੀ ਅਤੇ ਦੁਕਾਨ ’ਚ ਪਏ ਭਗਵਾਨ ਦੇ ਸਰੂਪ, ਜੋਕਿ ਚਾਂਦੀ ਦੇ ਸਨ, ਆਪਣੇ ਨਾਲ ਲੈ ਗਏ।
ਉਨ੍ਹਾਂ ਦੱਸਿਆ ਕਿ ਚੋਰ ਦੁਕਾਨ ਦੇ ਉੱਪਰੋਂ ਸ਼ਟਰ ਤੋੜ ਕੇ ਅੰਦਰ ਦਾਖ਼ਲ ਹੋਏ। ਸੀ. ਸੀ. ਟੀ. ਵੀ. ਕੈਮਰਿਆਂ ’ਚ 2 ਚੋਰ ਚੋਰੀ ਕਰਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੁਕਾਨ ’ਤੇ ਪਹਿਲਾਂ ਵੀ 5-6 ਵਾਰ ਚੋਰੀ ਹੋ ਚੁੱਕੀ ਹੈ ਪਰ ਪੁਲਸ ਕਿਸੇ ਵੀ ਘਟਨਾ ਨੂੰ ਟਰੇਸ ਨਹੀਂ ਕਰ ਸਕੀ। ਇਥੋਂ ਤੱਕ ਕਿ ਉਨ੍ਹਾਂ ਨੂੰ ਐੱਫ਼. ਆਈ. ਆਰ. ਦਰਜ ਕਰਵਾਉਣ ’ਚ ਵੀ ਕਾਫ਼ੀ ਮੁਸ਼ਕਿਲ ਆਉਂਦੀ ਹੈ, ਜਦੋਂਕਿ ਇਹ ਜਗ੍ਹਾ ਕੋਈ ਸੁਨਸਾਨ ਇਲਾਕੇ ’ਚ ਨਹੀਂ ਹੈ।
ਇਹ ਵੀ ਪੜ੍ਹੋ: PSPCL ਦਾ SDO ਵਿਜੀਲੈਂਸ ਵੱਲੋਂ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ

ਇਸੇ ਤਰ੍ਹਾਂ ਨਾਲ ਲੱਗਦੀ ਦੁਕਾਨ ਦੇ ਮਾਲਕ ਬਲਵੀਰ ਨੇ ਦੱਸਿਆ ਕਿ ਉਨ੍ਹਾਂ ਦੀ ਮੂੰਗਫਲੀ, ਭੁਜੀਆ ਅਤੇ ਹੋਰ ਖਾਣ-ਪੀਣ ਦਾ ਸਾਮਾਨ ਵੇਚਣ ਦੀ ਦੁਕਾਨ ਹੈ। ਉਨ੍ਹਾਂ ਦੀ ਦੁਕਾਨ ’ਤੇ ਵੀ ਚੋਰ ਉੱਪਰੋਂ ਆ ਕੇ ਸ਼ੀਸ਼ਾ ਤੋੜ ਕੇ ਚੋਰੀ ਕਰਕੇ ਕੀਮਤੀ ਸਾਮਾਨ ਲੈ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੁਕਾਨ ’ਤੇ ਪਿਛਲੇ ਸਾਲ ਵੀ ਚੋਰੀ ਹੋਈ ਸੀ, ਪਤਾ ਨਹੀਂ ਇਹ ਚੋਰੀ ਦੀਆਂ ਘਟਨਾਵਾਂ ਕਦੋਂ ਰੁਕਣਗੀਆਂ।ਇਸ ਦੇ ਨਾਲ ਹੀ ਦੁਕਾਨ ਕਰਨ ਵਾਲੇ ਉਸ ਦੇ ਭਰਾ ਸੁਰਜੀਤ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਤੇ ਤਾਂ ਅਜਿਹਾ ਲੱਗਦਾ ਹੈ ਕਿ ਚੋਰ ਹਰ ਸਾਲ ਹੀ ਚੋਰੀ ਕਰ ਜਾਂਦੇ ਹਨ। ਉਸ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ’ਚ ਦੇਖਿਆ ਹੈ ਕਿ ਚੋਰ ਬੜੇ ਆਰਾਮ ਨਾਲ ਦੁਕਾਨ ’ਚ ਚੋਰੀ ਕਰਦੇ ਹਨ, ਖਾਂਦੇ-ਪੀਂਦੇ ਹਨ ਅਤੇ ਦੁਕਾਨ ’ਚ ਪਈ ਨਕਦੀ ਤੇ ਬਹੁਤ ਸਾਰਾ ਸਾਮਾਨ ਲੈ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਦੇਖਦੇ ਹਾਂ ਪੁਲਸ ਕਦੋਂ ਤੱਕ ਇਨ੍ਹਾਂ ਚੋਰਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਫੜਨ ’ਚ ਕਾਮਯਾਬ ਹੁੰਦੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦਾ ਮਾਮਲਾ ਗਰਮਾਇਆ! ਮੁਲਜ਼ਮ ਦੀ ਪਤਨੀ ਆਈ ਸਾਹਮਣੇ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਾਗੋ ਦੇ ਪ੍ਰੋਗਰਾਮ 'ਚ ਪੈ ਗਿਆ ਰੌਲਾ, ਕਾਂਗਰਸੀ ਕੌਂਸਲਰ ਨੀਰਜ ਜੱਸਲ ਖ਼ਿਲਾਫ਼ FIR ਦਰਜ
NEXT STORY