Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 28, 2026

    3:06:01 AM

  • adgp m f farooqui took charge at lpu

    LPU 'ਚ ADGP ਐੱਮ. ਐੱਫ. ਫਾਰੂਖੀ ਨੇ ਸੰਭਾਲਿਆ...

  • heavy police presence at lpu

    LPU 'ਚ ਵੱਡੀ ਗਿਣਤੀ 'ਚ ਪੁਲਸ ਦੀ ਐਂਟਰੀ, 2 ਸ਼ੱਕੀ...

  • ind vs wi 1st odi indias resounding victory powered by kohli century

    IND vs WI 1st ODI: ਕੋਹਲੀ ਦੇ ਸੈਂਕੜੇ ਨਾਲ ਭਾਰਤ...

  • tensions flared up outside lpu

    LPU ਦੇ ਬਾਹਰ ਭੱਖ ਗਿਆ ਮਾਹੌਲ ! ਪ੍ਰਦਰਸ਼ਨਕਾਰੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਸਾਡੀ ਤਿਆਰੀ 117 ਸੀਟਾਂ ਦੀ ਹੈ, ਗੱਠਜੋੜ ਦਾ ਫ਼ੈਸਲਾ ਹਾਈਕਮਾਂਡ ਦੇ ਹੱਥ : ਕੇਵਲ ਸਿੰਘ ਢਿੱਲੋਂ

PUNJAB News Punjabi(ਪੰਜਾਬ)

ਸਾਡੀ ਤਿਆਰੀ 117 ਸੀਟਾਂ ਦੀ ਹੈ, ਗੱਠਜੋੜ ਦਾ ਫ਼ੈਸਲਾ ਹਾਈਕਮਾਂਡ ਦੇ ਹੱਥ : ਕੇਵਲ ਸਿੰਘ ਢਿੱਲੋਂ

  • Edited By Anmol Tagra,
  • Updated: 31 May, 2026 11:20 AM
Jalandhar
kewal singh dhillon interview
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਰਮਨਦੀਪ ਸਿੰਘ ਸੋਢੀ)- ਪੰਜਾਬ ਦੀ ਸਿਆਸਤ ਵਿਚ ਇਨ੍ਹੀਂ ਦਿਨੀਂ ਕਾਫ਼ੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਇਕ ਪਾਸੇ ਨਸ਼ਿਆਂ ਅਤੇ ਗੈਂਗਸਟਰਵਾਦ ਦੇ ਮੁੱਦੇ ਸੂਬੇ ਲਈ ਵੱਡੀ ਚੁਣੌਤੀ ਬਣੇ ਹੋਏ ਹਨ, ਦੂਜੇ ਪਾਸੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਿਆਸਤ ਕਾਫੀ ਭਖ ਗਈ ਹੈ। ਇਸ ਦਰਮਿਆਨ ਪੰਜਾਬ ਭਾਜਪਾ ਦੀ ਕਮਾਨ ਸੰਭਾਲਣ ਵਾਲੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮੌਜੂਦਾ ਹਾਲਾਤ, ਨਸ਼ਿਆਂ ਖ਼ਿਲਾਫ਼ ਲੜਾਈ, ਗੈਂਗਸਟਰਵਾਦ, ਸਥਾਨਕ ਚੋਣਾਂ ਅਤੇ ਭਾਜਪਾ ਦੀ ਭਵਿੱਖ ਦੀ ਰਣਨੀਤੀ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਪੇਸ਼ ਹਨ ਕੇਵਲ ਸਿੰਘ ਢਿੱਲੋਂ ਨਾਲ ਹੋਈ ਗੱਲਬਾਤ ਦੇ ਵਿਸ਼ੇਸ਼ ਅੰਸ਼...

• ਸੂਬਾ ਪ੍ਰਧਾਨ ਬਣਨ ’ਤੇ ਤੁਹਾਡਾ ਕੀ ਪ੍ਰਤੀਕਰਮ ਹੈ, ਕੀ ਤੁਹਾਨੂੰ ਬਿਨਾਂ ਮੰਗਿਆਂ ਮੋਤੀ ਮਿਲੇ?

ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਮੈਨੂੰ ਇਹ ਬਿਨਾਂ ਮੰਗਿਆਂ ਮਿਲਿਆ। ਮੈਂ ਸੱਚ ਦੱਸਾਂ ਤਾਂ ਅਖੀਰਲੇ ਮਿੰਟ ਤਕ ਵੀ ਮੈਨੂੰ ਇਸ ਬਾਰੇ ਨਹੀਂ ਪਤਾ ਸੀ। ਪੰਜਾਬ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਵਿਚ ਸੂਬਾ ਸਰਕਾਰ ਨੇ ਧਾਂਦਲੀ ਕੀਤੀ। ਇਸ ਖ਼ਿਲਾਫ ਅਸੀਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨ ਦੀ ਤਿਆਰੀ ਕਰ ਰਹੇ ਸੀ। ਇਸ ਦੌਰਾਨ ਮੈਨੂੰ ਪੱਤਰਕਾਰਾਂ ਨੇ ਵਧਾਈ ਦਿੱਤੀ ਤਾਂ ਮੈਂ ਪੁੱਛਿਆ ਕਿ ਮੈਨੂੰ ਕਿਉਂ ਵਧਾਈ ਦੇ ਰਹੇ ਹੋ, ਤਾਂ ਉਨ੍ਹਾਂ ਮੈਨੂੰ ਦੱਸਿਆ ਕਿ ਤੁਹਾਨੂੰ ਪ੍ਰਧਾਨ ਲਾ ਦਿੱਤਾ ਗਿਆ। ਤੁਹਾਡਾ ਕੀ ਪ੍ਰਤੀਕਰਮ ਹੈ। ਮੈਂ ਕਿਹਾ ਕਿ ਮੇਰੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਦੋਂ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਤਾਂ ਮੈਂ ਪ੍ਰਤੀਕਰਮ ਕਿਸ ਤਰ੍ਹਾਂ ਦੇ ਸਕਦਾ ਸੀ। ਉਨ੍ਹਾਂ ਨੇ ਜਦੋਂ ਮੈਨੂੰ ਨੋਟੀਫਿਕੇਸ਼ਨ ਦੀ ਕਾਪੀ ਦਿਖਾਈ ਤਾਂ ਮੈਨੂੰ ਯਕੀਨ ਹੋਇਆ।

• ਨਾਇਬ ਸਿੰਘ ਸੈਣੀ ਨੇ ਤੁਹਾਡੇ ਨਾਂ ਦੀ ਸਿਫਾਰਸ਼ ਕੀਤੀ, ਕੀ ਇਹ ਸੱਚ ਹੈ?

ਮੈਂ ਕੱਲ ਹੀ ਉਨ੍ਹਾਂ ਨੂੰ ਮਿਲ ਕੇ ਆਇਆ ਹਾਂ। ਉਹ ਪੰਜਾਬ ਲਈ ਇਕ ਪ੍ਰੇਰਣਾਸ੍ਰੋਤ ਬਣੇ ਹੋਏ ਹਨ। ਦੇਖੋ ਅੱਜ ਹਰਿਆਣਾ ਕਿਸ ਤਰ੍ਹਾਂ ਤਰੱਕੀ ਕਰ ਰਿਹਾ ਹੈ। 1966 ਵਿਚ ਜਦੋਂ ਹਰਿਆਣਾ ਤੇ ਹਿਮਾਚਲ ਪੰਜਾਬ ਨਾਲੋਂ ਵੱਖ ਹੋਏ ਤਾਂ ਇਨ੍ਹਾਂ ਨੂੰ ਡਰ ਸੀ ਕਿ ਸਾਡੀ ਤਰੱਕੀ ਕਿਸ ਤਰ੍ਹਾਂ ਹੋਵੇਗੀ। ਸਾਡਾ ਏਰੀਆ ਘੱਟ ਹੈ ਤੇ ਪ੍ਰੋਡਕਟਿਵ ਏਰੀਆ ਪੰਜਾਬ ਕੋਲ ਰਹਿ ਗਿਆ ਪਰ ਅੱਜ ਹਾਲਾਤ ਹੋਰ ਹਨ। ਹਰਿਆਣਾ ਪੰਜਾਬ ਤੋਂ ਵੱਧ ਤਰੱਕੀ ਕਰ ਰਿਹਾ ਹੈ। ਇਸ ਲਈ ਨਾਇਬ ਸਿੰਘ ਸੈਣੀ ਵਧਾਈ ਦੇ ਪਾਤਰ ਹਨ। ਕਿਸਾਨੀ ਦੀ ਗੱਲ ਕਰ ਲਵੋ। ਧਾਰਨਾ ਸੀ ਕਿ ਪ੍ਰਧਾਨ ਮੰਤਰੀ ਕਿਸਾਨਾਂ ਪ੍ਰਤੀ ਨਫਰਤ ਰੱਖਦੇ ਹਨ ਪਰ ਉਨ੍ਹਾਂ ਨੇ ਖੇਤੀ ਕਾਨੂੰਨ ਰੱਦ ਕਰ ਕੇ ਇਸ ਦਾ ਸਬੂਤ ਦਿੱਤਾ ਅਤੇ ਮੁਆਫੀ ਤੱਕ ਵੀ ਮੰਗੀ। ਪੰਜਾਬ ਕਿਸਾਨੀ ਪ੍ਰਧਾਨ ਸੂਬਾ ਹੈ, ਕਿਸਾਨਾਂ ਨੇ ਵੱਡੇ ਅੰਦੋਲਨ ਕੀਤੇ, ਪਾਰਲੀਮੈਂਟ ਵਿਚ ਪਾਸ ਹੋਏ ਬਿੱਲ ਵੀ ਰੱਦ ਕਰ ਦਿੱਤੇ ਗਏ। ਪੰਜਾਬ ਦੀਆਂ ਦੋ ਮੁੱਖ ਫਸਲਾਂ ਕਣਕ ਤੇ ਝੋਨੇ ’ਤੇ ਮਿਲਣ ਵਾਲੀ ਸਬਸਿਡੀ ਵੀ ਕੇਂਦਰ ਸਰਕਾਰ ਦੇ ਰਹੀ ਹੈ। ਹਰਿਆਣਾ ਦੀ ਗੱਲ ਕਰ ਲਵੋ, ਉੱਥੇ ਭਾਜਪਾ ਦੀ ਸਰਕਾਰ 25 ਫਸਲਾਂ ’ਤੇ ਐੱਮ. ਐੱਸ. ਪੀ. ਦੇ ਰਹੀ ਹੈ। ਸਿਰਫ ਫਸਲਾਂ ਉਪਰ ਹੀ ਨਹੀਂ, ਸਗੋਂ ਫਲਾਂ ਅਤੇ ਸਬਜ਼ੀਆਂ ’ਤੇ ਵੀ ਹਰਿਆਣਾ ਸਰਕਾਰ ਆਪਣੇ ਵੱਲੋਂ ਐੱਮ. ਐੱਸ. ਪੀ. ਦੇ ਰਹੀ ਹੈ। ਭਾਜਪਾ ਦੇ ਇਸ ਤੋਂ ਵੱਡੀ ਕਿਸਾਨ ਹਿਤੈਸ਼ੀ ਹੋਣ ਦੀ ਉਦਾਹਰਣ ਹੋਰ ਕੀ ਹੋ ਸਕਦੀ ਹੈ। ਹਰਿਆਣਾ ਵਾਂਗ ਜੇਕਰ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਆਵੇਗੀ ਤਾਂ ਹੀ ਪੰਜਾਬ ਤੇ ਇਸ ਦੇ ਕਿਸਾਨਾਂ ਦਾ ਭਲਾ ਹੋ ਸਕਦਾ ਹੈ। ਪੰਜਾਬ ਤਾਂ ਹੀ ਖੁਸ਼ਹਾਲ ਹੋ ਸਕਦਾ ਹੈ ਜੇ ਇੱਥੋਂ ਦਾ ਕਿਸਾਨ ਖੁਸ਼ਹਾਲ ਹੋਵੇਗਾ।

• ਭਾਜਪਾ ਪ੍ਰਤੀ ਕਿਸਾਨ ਤੇ ਪੰਜਾਬ ਵਿਰੋਧੀ ਧਾਰਨਾ ਨੂੰ ਤੁਸੀਂ ਕਿਸ ਤਰ੍ਹਾਂ ਤੋੜੋਗੇ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਹਨ। ਲੰਗਰ ਤੋਂ ਜੀ. ਐੱਸ. ਟੀ. ਖ਼ਤਮ ਕੀਤਾ, ਸ੍ਰੀ ਕਰਤਾਰ ਸਾਹਿਬ ਦਾ ਲਾਂਘਾ ਖੋਲ੍ਹਣਾ, ਵੀਰ ਬਾਲ ਦਿਵਸ ਮਨਾਉਣਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣਾ, ਉਹ ਵੀ ਲਾਲ ਕਿਲੇ ’ਤੇ, ਇਹ ਸਿਰਫ ਇਸ ਲਈ ਕੀਤਾ ਗਿਆ ਕਿਉਂਕਿ ਉਹ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਹਨ। ਉਹ ਗੁਰੂ ਸਾਹਿਬ ਦੇ ਬਲੀਦਾਨ ਨੂੰ ਸਿੱਜਦਾ ਕਰਦੇ ਹਨ। ਹੁਣ ਭਾਜਪਾ ਇਹ ਵਿਚਾਰ ਕਰ ਰਹੀ ਹੈ ਕਿ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨ ’ਤੇ ਕਿਸਾਨਾਂ ਨੂੰ ਦੋ ਮੁੱਖ ਫਸਲਾਂ ਕਣਕ ਤੇ ਝੋਨੇ ਦੇ ਫਸਲੀ ਚੱਕਰ ’ਚੋਂ ਕੱਢਿਆ ਜਾਵੇ। ਅਸੀਂ ਕਿਸਾਨਾਂ ਨੂੰ ਇਸ ਲਈ ਬਕਾਇਦਾ ਬਦਲ ਦੇਵਾਂਗੇ, ਜਿਸ ਲਈ ਉਨ੍ਹਾਂ ਨੂੰ ਝੋਨਾ ਛੱਡ ਕੇ ਫਸਲ ਬੀਜਣ ਸੰਬੰਧੀ ਸੁਝਾਅ ਦਿੱਤਾ ਜਾਵੇਗਾ। ਦਾਲਾਂ ਬੀਜੀਆਂ ਜਾ ਸਕਦੀਆਂ ਹਨ, ਮੱਕੀ ਬੀਜੀ ਜਾ ਸਕਦੀ ਹੈ। ਅਸੀਂ ਦਾਲਾਂ ਇੰਪੋਰਟ ਕਰਦੇ ਹਾਂ। ਸਾਡੀ ਸਰਕਾਰ ਆਉਣ ’ਤੇ ਅਸੀਂ ਗਾਰੰਟੀ ਨਾਲ ਇਹ ਫਸਲਾਂ ਕਿਸਾਨ ਤੋਂ ਵਧੀਆ ਮੁੱਲ ਉਪਰ ਚੁੱਕਾਂਗੇ। ਲਿਹਾਜ਼ਾ ਅਜਿਹਾ ਕਰਨ ਨਾਲ ਕਿਸਾਨ ਖੁਸ਼ਹਾਲ ਹੋਵੇਗਾ।

• ਨਗਰ ਕੌਂਸਲ ਚੋਣਾਂ ’ਚ ਭਾਜਪਾ ਫਾਡੀ ਰਹੀ, ਬਤੌਰ ਪ੍ਰਧਾਨ ਤੁਹਾਡੇ ਅੱਗੇ ਸਭ ਤੋਂ ਵੱਡੀ ਚੁਣੌਤੀ ਕਿਹੜੀ ਹੈ?

ਇਸ ਸਮੇਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਅੰਦਰ ਭਾਜਪਾ ਪੂਰੀ ਤਰ੍ਹਾਂ ਇਕਜੁੱਟ ਹੈ। ਅਸੀਂ ‘ਸਬਕਾ ਸਾਥ, ਸਬਕਾ ਵਿਕਾਸ’ ਦਾ ਨਾਅਰਾ ਲੈ ਕੇ ਅੱਗੇ ਵਧ ਰਹੇ ਹਾਂ। ਮੌਜੂਦਾ ਸਮੇਂ ਦੂਜੀਆਂ ਪਾਰਟੀਆਂ ਵਿਚ ਜੋ ‘ਉਤਰ ਕਾਟੋ ਮੈਂ ਚੜ੍ਹਾਂ’ ਵਾਲਾ ਕੰਮ ਹੋ ਰਿਹਾ ਹੈ, ਭਾਜਪਾ ਅੰਦਰ ਨਹੀਂ ਹੈ। ਨਗਰ ਕੌਂਸਲ ਚੋਣਾਂ ਤਾਂ ਧਾਂਦਲੀ ਦੇ ਸਿਰ ’ਤੇ ਜਿੱਤੀਆਂ ਗਈਆਂ। ਪਹਿਲਾਂ ਕਾਂਗਰਸ ਨੇ ਧਾਂਦਲੀ ਕੀਤੀ ਤੇ ਹੁਣ ਸੱਤਾ ਧਿਰ ਵਾਲਿਆਂ ਨੇ ਪਰ ਮੈਂ ਦੱਸ ਦੇਵਾਂ ਕਿ 2021 ਵਿਚ ਭਾਰਤੀ ਜਨਤਾ ਪਾਰਟੀ ਸਿਰਫ 49 ਸੀਟਾਂ ਉਪਰ ਜਿੱਤੀ ਸੀ, ਇਸ ਵਾਰ ਅਸੀਂ 129 ਸੀਟਾਂ ’ਤੇ ਜੇਤੂ ਰਹੇ, ਇਸ ਦਾ ਸਿੱਧਾ ਮਤਲਬ ਹੈ ਕਿ ਸਾਨੂੰ 110 ਸੀਟਾਂ ਵੱਧ ਮਿਲੀਆਂ ਹਨ। ਸਾਡੀ 200 ਫੀਸਦੀ ਗ੍ਰੋਥ ਹੋਈ ਹੈ। ਅਸੀਂ ਲਗਾਤਾਰ ਅੱਗੇ ਵਧ ਰਹੇ ਹਾਂ। ਮੈਂ ਪਿੰਡਾਂ ਵਿਚ ਗਿਆ, ਲੋਕ ਹੁਣ ਪਿੰਡਾਂ ਵਿਚ ਵੀ ਗੱਲਾਂ ਕਰ ਰਹੇ ਹਨ ਕਿ ਅਸੀਂ ਬਾਕੀ ਪਾਰਟੀਆਂ ਨੂੰ ਤਾਂ ਮੌਕੇ ਦਿੱਤੇ, ਹੁਣ ਇਕ ਮੌਕਾ ਭਾਜਪਾ ਨੂੰ ਦੇਵਾਂਗੇ।

• ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਭਾਜਪਾ ਕੋਲ ਪੰਜਾਬ ’ਚ ਉਮੀਦਵਾਰਾਂ ਦੀ ਘਾਟ ਹੈ?

ਬਿਲਕੁਲ ਨਹੀਂ। ਸਾਡੇ ਕੋਲ ਇਕ ਨਹੀਂ, ਸਗੋਂ ਤਿੰਨ-ਤਿੰਨ ਉਮੀਦਵਾਰ ਹਨ। ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਸਾਡੇ ਕੋਲ ਇਕ ਸੀਟ ਉਪਰ ਤਿੰਨ ਉਮੀਦਵਾਰ ਹਨ। ਭਾਜਪਾ ਕੋਲ ਲੀਡਰਾਂ ਦੀ ਕਮੀ ਨਹੀਂ ਹੈ।

• ਕਾਂਗਰਸ ’ਚੋਂ ਆਏ ਲੀਡਰਾਂ ਨੂੰ ਭਾਜਪਾ ਜ਼ਿੰਮੇਵਾਰੀਆਂ ਦੇ ਰਹੀ ਹੈ, ਕੀ ਤੁਹਾਨੂੰ ਲੱਗਦਾ ਇਸ ਦਾ ਵਿਰੋਧ ਹੋ ਸਕਦਾ?

ਭਾਰਤੀ ਜਨਤਾ ਪਾਰਟੀ ਦਾ ਇਕੋ ਨਾਅਰਾ ਹੈ ‘ਸਬਕਾ ਸਾਥ, ਸਬਕਾ ਵਿਕਾਸ’। ਭਾਜਪਾ ਦਾ ਕੇਡਰ ਅਜਿਹਾ ਹੈ, ਜਿਸ ਵਿਚ ਹੇਠਲੇ ਪੱਧਰ ਤੋਂ ਲੈ ਕੇ ਉਪਰ ਤੱਕ ਹਰ ਆਗੂ/ਵਰਕਰ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦਾ ਹੈ। ਭਾਜਪਾ ਵਰਕਰਾਂ ਵਿਚ ਆਪਣੇ ਦੇਸ਼ ਤੇ ਸੂਬੇ ਪ੍ਰਤੀ ਇਕ ਵਿਸ਼ਵਾਸ ਹੈ, ਜਿਸ ਨੂੰ ਉਹ ਕਦੇ ਟੁੱਟਣ ਨਹੀਂ ਦਿੰਦੇ। ਹਰ ਵਰਕਰ ਵਿਕਸਿਤ ਭਾਰਤ ਦੇ ਸੰਕਲਪ ਨਾਲ ਹੀ ਅੱਗੇ ਵਧਦਾ ਹੈ। ਵਿਰੋਧ ਵਾਲੀਆਂ ਗੱਲਾਂ ਭਾਜਪਾ ਵਿਚ ਨਹੀਂ ਹੁੰਦੀਆਂ।

• ਤੁਹਾਡੇ ਪ੍ਰਧਾਨ ਬਣਨ ’ਤੇ ਮੁੱਖ ਮੰਤਰੀ ਨੇ ਟਿੱਪਣੀ ਕੀਤੀ, ਤਿੰਨ ਵਾਰ ਹਾਰਨ ਵਾਲੇ ਪ੍ਰਧਾਨ ਨੂੰ ਮੁਬਾਰਕਾਂ?

ਮੈਨੂੰ ਨਹੀਂ ਪਤਾ ਕਿ ਜਦੋਂ ਉਨ੍ਹਾਂ ਨੇ ਇਹ ਗੱਲ ਆਖੀ ਉਹ ਉਸ ਸਮੇਂ ਕਿਹੜੀ ਸਥਿਤੀ ਵਿਚ ਹੋਣਗੇ। ਮਾਨ ਇਹ ਨਾ ਭੁੱਲਣ ਕਿ ਉਹ ਖੁਦ ਲਹਿਰਾਗਾਗਾ ਤੋਂ ਚੋਣ ਹਾਰ ਚੁੱਕੇ ਹਨ। ਦੋ ਬੰਦਿਆਂ ਦੇ ਮੁਕਾਬਲੇ ਵਿਚ ਇਕ ਦੀ ਜਿੱਤ ਤੇ ਇਕ ਦੀ ਹਾਰ ਹੋਣੀ ਤੈਅ ਹੁੰਦੀ ਹੈ। ਮੈਨੂੰ ਲੱਗਦਾ ਕਿ ਇਹ ਗੱਲ ਉਨ੍ਹਾਂ ਦੀ ਬੌਖਲਾਹਟ ਦਾ ਨਤੀਜਾ ਹੈ। ਉਨ੍ਹਾਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਹੁਣ ਲਗਾਤਾਰ ਪਿੱਛੇ ਜਾ ਰਹੀ ਹੈ। ਇਸ ਨੂੰ ਦੇਖ ਕੇ ਹੀ ਉਹ ਅਜਿਹੇ ਬਿਆਨ ਦੇ ਰਹੇ ਹਨ।

• ਮੁੱਖ ਮੰਤਰੀ ਅਕਸਰ ਆਖਦੇ ਹਨ ਕਿ ਕੇਵਲ ਢਿੱਲੋਂ ਕੋਲ ਕਰੋੜਾਂ ਦੀਆਂ ਘੜੀਆਂ ਹਨ ਪਰ ਸਮਾਂ ਚੰਗਾ ਨਹੀਂ। ਕੀ ਆਖੋਗੇ?

ਇਹ ਮੇਰੀ ਸਖ਼ਤ ਮਿਹਨਤ ਦੀ ਕਮਾਈ ਹੈ। ਮੈਂ ਤਾਂ ਚਾਹੁੰਦਾ ਹਾਂ ਕਿ ਅਜਿਹੀਆਂ ਘੜੀਆਂ ਸਾਰੇ ਪੰਜਾਬ ਕੋਲ ਹੋਣ ਪਰ ਤੁਸੀਂ ਨੀਵੀਂ ਨਹੀਂ ਸਗੋਂ ਉੱਚੀ ਸੋਚ ਰੱਖੋ।

• ਪੰਜਾਬ ਵਿਚ ਹੋਏ ਬੰਬ ਧਮਾਕਿਆਂ ਨੂੰ ਮੁੱਖ ਮੰਤਰੀ ਨੇ ਭਾਜਪਾ ਦਾ ਚੋਣ ਏਜੰਡਾ ਦੱਸਿਆ। ਕੀ ਕਹਿਣਾ ਚਾਹੋਗੇ?

ਮੈਂ ਫਿਰ ਕਹਿੰਦਾ ਹਾਂ ਕਿ ਭਗਵੰਤ ਮਾਨ ਦੀਆਂ ਅਜਿਹੀਆਂ ਗੱਲਾਂ ਉਨ੍ਹਾਂ ਦੀ ਬੌਖਲਾਹਟ ਨੂੰ ਜ਼ਾਹਿਰ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਨੌਜਵਾਨਾਂ ਨਾਲ, ਔਰਤਾਂ ਨਾਲ, ਸਿਹਤ ਕ੍ਰਾਂਤੀ ਤੇ ਸਿੱਖਿਆ ਦੇ ਖੇਤਰ ਵਿਚ ਕੀਤੇ ਵਾਅਦੇ ਤਾਂ ਪੂਰੇ ਨਹੀਂ ਕੀਤੇ। ਆਪਣੀਆਂ ਨਾਕਾਮੀਆਂ ਲੁਕਾਉਣ ਲਈ ਹੀ ਮੁੱਖ ਮੰਤਰੀ ਅਜਿਹੀਆਂ ਗੱਲਾਂ ਕਰ ਰਹੇ ਹਨ।

• ਸੱਤਾ ਧਿਰ ਦੋਸ਼ ਲਾ ਰਹੀ ਕਿ ਭਾਜਪਾ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਸਾਡੇ ਲੀਡਰ ਪੱਟ ਰਹੀ?

ਬਿਲਕੁਲ ਗਲਤ ਦੋਸ਼ ਹਨ। ਜੇ ਕੋਈ ਗਲਤ ਕਰੇਗਾ ਤਾਂ ਬਖਸ਼ਿਆ ਨਹੀਂ ਜਾਵੇਗਾ। ਈ. ਡੀ. ਉਥੇ ਹੀ ਜਾਂਦੀ ਹੈ ਜਿੱਥੇ ਕੋਈ ਗੜਬੜੀ ਹੋਈ ਹੋਵੇ। ਇਹ ਤਾਂ ਉਹੀ ਗੱਲ ਹੋਈ, ਆਪ ਤੋਂ ਉਠਿਆ ਨਾ ਜਾਵੇ ਤੇ ਫਿੱਟੇ ਮੂੰਹ ਗੋਡਿਆਂ ਦਾ। ਬਦਲਾਅ ਦੀਆਂ ਗੱਲਾਂ ਕਰ ਕੇ ਸੱਤਾ ਵਿਚ ਆਏ ਇਨ੍ਹਾਂ ਲੋਕਾਂ ਨੇ ਪੰਜਾਬ ਤੇ ਪੰਜਾਬੀਆਂ ਲਈ ਕੁਝ ਨਹੀਂ ਕੀਤਾ ਤੇ ਹੁਣ ਈ. ਡੀ. ਤੇ ਏਜੰਸੀਆਂ ਦੀਆਂ ਗੱਲਾਂ ਕਰ ਕੇ ਸਿਰਫ ਗੁੰਮਰਾਹ ਕਰ ਰਹੇ ਹਨ।

• ਪ੍ਰਵਾਸੀ ਪੰਜਾਬੀਆਂ ਵਿਚ ਭਾਜਪਾ ਪ੍ਰਤੀ ਤੁਸੀਂ ਕਿਸ ਤਰ੍ਹਾਂ ਭਰੋਸਾ ਵਧਾਓਗੇ?

ਐੱਨ. ਆਰ. ਆਈਜ਼ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ। ਆਪਣਾ ਘਰ-ਬਾਰ ਛੱਡ ਕੇ ਵਿਦੇਸ਼ ਵਿਚ ਪੈਰਾਂ ਸਿਰ ਖੜ੍ਹੇ ਹੋਣਾ ਸੌਖਾ ਨਹੀਂ। ਪੰਜਾਬੀ ਮਿਹਨਤ ਤੇ ਇਮਾਨਦਾਰੀ ਲਈ ਜਾਣੇ ਜਾਂਦੇ ਨੇ। ਇਸੇ ਸਦਕਾ ਐੱਨ. ਆਰ. ਆਈ. ਵੀਰ ਅੱਜ ਵੱਡੇ ਮੁਕਾਮ ’ਤੇ ਹਨ। ਉਹ ਸੋਚਦੇ ਹਨ ਕਿ ਜਿਸ ਤਰ੍ਹਾਂ ਵਿਦੇਸ਼ ਭ੍ਰਿਸ਼ਟਾਚਾਰ ਮੁਕਤ ਹਨ, ਸਫਾਈ ਵਿਚ ਮੋਹਰੀ ਹਨ ਤਾਂ ਸਾਡਾ ਦੇਸ਼ ਕਿਉਂ ਨਹੀਂ ਹੋ ਸਕਦਾ। ਉਹ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਪਰ ਇਥੋਂ ਦੀਆਂ ਸਰਕਾਰਾਂ ਅਜੇ ਤਕ ਕਾਮਯਾਬ ਨਹੀਂ ਹੋਈਆਂ। ਕਦੇ ਉਨ੍ਹਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਹੋ ਜਾਂਦੇ, ਕਦੇ ਘਰਾਂ ’ਤੇ। ਅੱਜ ਤਕ ਦੀਆਂ ਸਰਕਾਰਾਂ ਨੇ ਗੱਲਾਂ ਤਾਂ ਬਹੁਤ ਕੀਤੀਆਂ ਪਰ ਐੱਨ. ਆਰ. ਆਈਜ਼ ਦੀ ਅਸਲ ਸਮੱਸਿਆ ਨੂੰ ਨਹੀਂ ਸਮਝਿਆ।

• ਅਕਾਲੀਆਂ ਦਾ ਦੋਸ਼ ਹੈ ਕਿ ਭਾਜਪਾ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਤੇ ਗੁਰੂ ਘਰਾਂ ’ਤੇ ਕਬਜ਼ੇ ਕੀਤੇ ਜਾ ਰਹੇ ਹਨ?

ਮੈਂ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਾ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਪੰਜਾਬ ਤੇ ਪੰਜਾਬੀਆਂ ਨੂੰ ਪਿਆਰ ਕਰਨ ਵਾਲੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬੀ ਉਹ ਕੌਮ ਹੈ, ਜਿਹੜੀ ਦੁਨੀਆ ਵਿਚ ਕਿਤੇ ਵੀ ਕਿਸੇ ਵੀ ਸਥਿਤੀ ਦਾ ਸਾਹਮਣਾ ਕਰ ਸਕਦੀ ਹੈ। ਕਿਸੇ ਸਮੇਂ ਪੰਜਾਬ ਨੰਬਰ ਇਕ ’ਤੇ ਹੁੰਦਾ ਸੀ ਪਰ ਝੂਠੇ ਵਾਅਦੇ ਕਰ ਕੇ ਸੱਤਾ ਵਿਚ ਆਈਆਂ ਸਰਕਾਰਾਂ ਨੇ ਇਸ ਨੂੰ 18ਵੇਂ-19ਵੇਂ ਨੰਬਰ ’ਤੇ ਲੈ ਆਂਦਾ। ਸਾਡਾ ਇਕੋ-ਇਕ ਟੀਚਾ ਹੈ ਕਿ ਜਦੋਂ ਸਾਡੀ ਸਰਕਾਰ ਆਵੇ ਤਾਂ ਪੰਜਾਬ ਮੁੜ ਨੰਬਰ ਇਕ ਸੂਬਾ ਬਣੇ ਤੇ ਬੁਲੰਦੀਆਂ ਦੇ ਸਿਖਰ ਨੂੰ ਛੂਹੇ।

• ਪੰਜਾਬ ’ਚ ਫਿਰੌਤੀ ਲਈ ਗੋਲੀਆਂ ਚੱਲ ਰਹੀਆਂ ਹਨ, ਕਤਲ ਹੋ ਰਹੇ, ਲੋਕ ਆਖ ਰਹੇ ਨਾ ਕੇਂਦਰ ਸਰਕਾਰ ਇਸ ’ਤੇ ਕੰਟਰੋਲ ਕਰ ਰਹੀ ਹੈ ਤੇ ਨਾ ਹੀ ਸੂਬਾ ਸਰਕਾਰ?

ਪੰਜਾਬ ਵਿਚ ਦੋ ਮੁੱਦੇ ਬਹੁਤ ਅਹਿਮ ਹਨ। ਇਕ ਨਸ਼ਾ ਤੇ ਇਕ ਫਿਰੌਤੀ ਦਾ। ਇਨ੍ਹਾਂ ਦੋਵਾਂ ਦਾ ਸਾਡੇ ਕੋਲ ਟਰੈਕ ਰਿਕਾਰਡ ਹੈ। ਮੋਗਾ ਰੈਲੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਓ, ਅਸੀਂ ਦੋ ਸਾਲਾਂ ਵਿਚ ਨਸ਼ਾ ਖਤਮ ਕਰ ਦੇਵਾਂਗੇ। ਨਸ਼ਾ ਨਾ ਇਕ ਮਹੀਨੇ ਵਿਚ ਖਤਮ ਹੋਣਾ ਤੇ ਨਾ ਇਕ ਸਾਲ ਵਿਚ ਪਰ ਭਾਜਪਾ ਦੀ ਸਰਕਾਰ ਬਣਨ ’ਤੇ ਦੋ ਸਾਲਾਂ ਵਿਚ ਪੰਜਾਬ ਵਿਚੋਂ ਨਸ਼ਾ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ। ਰਹੀ ਗੱਲ ਗੈਂਗਸਟਰਵਾਦ ਦੀ ਤਾਂ ਉੱਤਰ ਪ੍ਰਦੇਸ਼ ਦੀ ਉਦਾਹਰਣ ਲੈ ਲਵੋ, ਜਿੱਥੇ ਯੋਗੀ ਸਰਕਾਰ ਨੇ ਗੈਂਗਸਟਰ ਜੜ੍ਹੋਂ ਪੁੱਟ ਕੇ ਰੱਖ ਦਿੱਤੇ। ਅੱਜ ਪੰਜਾਬ ਦੇ ਲੋਕ ਵੀ ਆਖ ਰਹੇ ਕਿ ਸਾਨੂੰ ਯੋਗੀ ਵਰਗਾ ਰਾਜ ਚਾਹੀਦਾ।

ਕੀ ਅਕਾਲੀਆਂ ਨਾਲ ਗੱਠਜੋੜ ਹੋਵੇਗਾ?

ਪਿਛਲੀ ਵਾਰ ਜਦੋਂ ਅਕਾਲੀਆਂ ਨਾਲ ਗੱਠਜੋੜ ਹੋਇਆ ਤਾਂ ਅਕਾਲੀਆਂ ਨੇ ਸਾਨੂੰ ਪਿੰਡਾਂ ਵਿਚ ਜਾਣ ਨਹੀਂ ਦਿੱਤਾ। ਭਾਜਪਾ ਸਿਰਫ ਸ਼ਹਿਰੀ ਪਾਰਟੀ ਬਣ ਕੇ ਰਹਿ ਗਈ। ਇਸ ਵਾਰ ਅਸੀਂ 117 ਸੀਟਾਂ ਉਪਰ ਤਿਆਰੀ ਕੀਤੀ ਹੈ ਤੇ ਅਸੀਂ ਸਾਰੀਆਂ ਸੀਟਾਂ ’ਤੇ ਚੋਣ ਲੜਾਂਗੇ। ਬਾਕੀ ਰਹੀ ਗੱਠਜੋੜ ਦੀ ਗੱਲ, ਇਸ ਦਾ ਫ਼ੈਸਲਾ ਕੇਵਲ ਸਿੰਘ ਢਿੱਲੋਂ ਨੇ ਜਾਂ ਪੰਜਾਬ ਪੱਧਰ ’ਤੇ ਨਹੀਂ ਹੋਣਾ, ਇਸ ਦਾ ਫ਼ੈਸਲਾ ਹਾਈਕਮਾਂਡ ਨੇ ਲੈਣਾ ਹੈ।

ਤੁਸੀਂ ਨਿੱਜੀ ਤੌਰ ’ਤੇ ਇਹ ਮਹਿਸੂਸ ਕਰਦੇ ਹੋ ਕਿ ਗੱਠਜੋੜ ਨਾਲ ਸਰਕਾਰ ਬਣਾਈ ਜਾ ਸਕਦੀ ਹੈ?

ਸਾਡੇ ਤੋਂ ਵੱਧ ਜਾਣਕਾਰੀ ਹਾਈਕਮਾਂਡ ਕੋਲ ਹੈ। ਅਸੀਂ ਤਾਂ ਆਪਣੇ ਪੱਧਰ ’ਤੇ ਜੰਗ ਵਾਂਗ ਤਿਆਰੀ ਵਿੱਢੀ ਬੈਠੇ ਹਾਂ। ਸਾਰੀਆਂ 117 ਸੀਟਾਂ ਉਪਰ ਅਸੀਂ ਪੂਰੀ ਤਿਆਰੀ ਨਾਲ ਉਤਰਾਂਗੇ।

ਚਰਚਾ ਇਹ ਵੀ ਹੈ ਕਿ 40 ਸੀਟਾਂ ਉਪਰ ਗੱਠਜੋੜ ਹੋਣ ਦੀ ਗੱਲ ਚੱਲ ਰਹੀ ਹੈ?

ਮੈਂ ਅਜਿਹੀਆਂ ਚਰਚਾਵਾਂ ਉੱਪਰ ਵਿਸ਼ਵਾਸ ਨਹੀਂ ਕਰਦਾ। ਨਾ ਹੀ ਅਜਿਹੀ ਕੋਈ ਜਾਣਕਾਰੀ ਮੇਰੇ ਕੋਲ ਹੈ। ਮੇਰੀ ਨਾ ਸੁਖਬੀਰ ਬਾਦਲ ਨਾਲ ਤੇ ਨਾ ਹੀ ਪਾਰਟੀ ਹਾਈਕਮਾਂਡ ਨਾਲ ਇਸ ਸਬੰਧੀ ਕੋਈ ਗੱਲਬਾਤ ਹੋਈ ਹੈ। ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ।

ਕੈਪਟਨ ਅਮਰਿੰਦਰ ਮੇਰੇ ਵੱਡੇ ਭਰਾ ਹਨ, ਉਨ੍ਹਾਂ ਦੀ ਸੋਚ ਬਾਰੇ ਕੁਝ ਨਹੀਂ ਕਹਿ ਸਕਦਾ

ਕੇਵਲ ਸਿੰਘ ਪਾਸੋਂ ਜਦੋਂ ਕੈਪਟਨ ਵੱਲੋਂ ਉਨ੍ਹਾਂ ਦੀ ਪ੍ਰਧਾਨਗੀ ਦਾ ਵਿਰੋਧ ਕਰਨ ਬਾਰੇ ਪੁੱਛਿਆ ਗਿਆ ਤਾਂ ਢਿੱਲੋਂ ਦਾ ਜਵਾਬ ਸੀ ਕਿ ਕੈਪਟਨ ਅਮਰਿੰਦਰ ਸਿੰਘ ਮੇਰੇ ਵੱਡੇ ਭਰਾ ਵਾਂਗ ਹਨ। ਉਹ ਸੂਝਵਾਨ ਸਿਆਸਤਦਾਨ ਹੋਣ ਦੇ ਨਾਲ-ਨਾਲ ਇਕ ਮਹਾਨ ਐਡਮਨਿਸਟ੍ਰੇਟਰ ਹਨ। ਅਸੀਂ ਬਹੁਤ ਸਮਾਂ ਇਕੱਠਿਆਂ ਕੰਮ ਕੀਤਾ। ਉਨ੍ਹਾਂ ਦੇ ਰਾਜ ਵਿਚ ਪੰਜਾਬ ਅੰਦਰ ਹਰੇਕ ਵਰਗ ਦੀ ਤਰੱਕੀ ਹੋਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਛੱਡੋ ਮੈਨੂੰ ਖੁਦ ਨਹੀਂ ਸੀ ਪਤਾ ਕਿ ਮੈਨੂੰ ਪ੍ਰਧਾਨ ਬਣਾਇਆ ਜਾ ਰਿਹਾ। ਭਾਜਪਾ ਦਾ ਕੰਮ ਕਰਨ ਦਾ ਤਰੀਕਾ ਹੀ ਸਭ ਤੋਂ ਵੱਖਰਾ ਹੈ। ਜਦੋਂ ਐਲਾਨ ਹੋਇਆ ਤਾਂ ਕੈਪਟਨ ਨੇ ਟਵੀਟ ਕਰ ਕੇ ਮੁਬਾਰਕਾਂ ਦਿੱਤੀਆਂ, ਇਸ ਲਈ ਉਨ੍ਹਾਂ ਦਾ ਧੰਨਵਾਦ ਪਰ ਉਹ ਇਹ ਆਖ ਰਹੇ ਕਿ ਮੈਨੂੰ ਪੁੱਛਿਆ ਨਹੀਂ ਗਿਆ ਪਰ ਪੁੱਛਿਆ ਤਾਂ ਮੈਨੂੰ ਵੀ ਨਹੀਂ ਗਿਆ। ਇਹ ਤਾਂ ਭਾਜਪਾ ਦੀ ਆਪਣੀ ਰਣਨੀਤੀ ਹੈ।

ਰਹੀ ਗੱਲ ਮੇਰੇ ਵਿਰੋਧ ਦੀ ਜਾਂ ਉਨ੍ਹਾਂ ਦੇ ਬਿਆਨਾਂ ਦੀ ਤਾਂ ਇਹ ਉਨ੍ਹਾਂ ਦੀ ਆਪਣੀ ਸੋਚ ਹੈ। ਕਿਸੇ ਦੀ ਸੋਚ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ। ਦੇਸ਼ ਦੇ 23 ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਹੈ, ਇਨ੍ਹਾਂ ਵਿਚ ਸਰਕਾਰਾਂ ਪਾਰਟੀ ਦੀ ਮਿਹਨਤ ਤੇ ਸੋਚ ਸਦਕਾ ਹੀ ਬਣੀਆਂ ਹਨ। 2 ਐੱਮ. ਪੀਜ਼ ਵਾਲੀ ਪਾਰਟੀ ਦੇਖੋ ਅੱਜ ਕਿੱਥੇ ਪਹੁੰਚ ਗਈ ਹੈ। ਪਾਰਟੀ ਦੀ ਸੋਚ ਪਹਿਲਾਂ ਕੀ ਸੀ, ਇਸ ਬਾਰੇ ਮੈਂ ਗੱਲ ਨਹੀਂ ਕਰਾਂਗਾ ਪਰ ਅੱਜ ਪਾਰਟੀ ਜ਼ਮੀਨ ਨਾਲ ਜੁੜੀ ਹੋਈ ਹੈ। ਉਸ ਕੋਲ ਹੇਠਲੇ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਦੀ ਹਰ ਜਾਣਕਾਰੀ ਹੈ। ਜਿਹੜੇ ਸੂਬੇ ਵਿਚ ਭਾਜਪਾ ਆਈ, ਅੱਜ ਉਹ ਤਰੱਕੀ ਕਰ ਰਿਹਾ ਹੈ।

  • Punjab
  • Punjab Poltics
  • Kewal Singh Dhillon
  • BJP Punjab

PSPCL ਦਾ ਮੁਲਾਜ਼ਮ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ

NEXT STORY

Stories You May Like

  • kewal singh dhillon
    ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ, ਪੜ੍ਹੋ ਕੀ ਬੋਲੇ
  • aap should face the ed probe instead of panicking
    ਘਬਰਾਉਣ ਦੀ ਥਾਂ ਈਡੀ ਦੀ ਜਾਂਚ ਦਾ ਸਾਹਮਣਾ ਕਰੇ 'ਆਪ' : ਕੇਵਲ ਸਿੰਘ ਢਿੱਲੋਂ
  • da letter  another betrayal of employees by the aap government
    ਡੀਏ ਦੀ ਚਿੱਠੀ ਮੁਲਾਜ਼ਮਾਂ ਨਾਲ 'ਆਪ' ਸਰਕਾਰ ਦਾ ਇੱਕ ਹੋਰ ਵੱਡਾ ਧੋਖਾ : ਕੇਵਲ ਸਿੰਘ ਢਿੱਲੋਂ
  • kewal singh dhillon statement
    ਪੰਜਾਬ 'ਚ SIR ਨੂੰ ਲੈ ਕੇ ਕੇਵਲ ਸਿੰਘ ਢਿੱਲੋਂ ਦਾ ਅਹਿਮ ਬਿਆਨ, ਵਿਰੋਧੀਆਂ ਪਾਰਟੀਆਂ ਨੂੰ ਦਿੱਤਾ ਜਵਾਬ
  • kewal singh dhillon
    ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਵਿੱਢੀ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ : ਕੇਵਲ ਸਿੰਘ ਢਿੱਲੋਂ
  • kewal singh dhillon statement
    ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਭਾਜਪਾ ਨੇ ਸ਼ੁਰੂ ਕੀਤਾ ਜਨ ਅੰਦੋਲਨ : ਕੇਵਲ ਸਿੰਘ ਢਿੱਲੋਂ
  • kewal singh dhillon s statement drug free punjab yatra
    'ਨਸ਼ਾ ਮੁਕਤ ਪੰਜਾਬ ਯਾਤਰਾ' ਮੌਕੇ ਬੋਲੇ ਕੇਵਲ ਢਿੱਲੋਂ, ਸਿਰਫ਼ ਭਾਜਪਾ ਹੀ ਪੰਜਾਬ ਨੂੰ ਕਰ ਸਕਦੀ ਹੈ ਨਸ਼ਾ ਮੁਕਤ
  • kewal dhillon statement
    ਪੰਜਾਬ ਵਿਚ ਨਸ਼ੇ ਕਾਰਨ 3 ਨੌਜਵਾਨਾਂ ਦੀ ਮੌਤ ਸਰਕਾਰ ਦੀਆਂ ਨਾਕਾਮ ਨੀਤੀਆਂ ਦਾ ਸਬੂਤ: ਕੇਵਲ ਸਿੰਘ ਢਿੱਲੋਂ
  • jalandhar delhi highway has reopened for traffic
    LPU ਵਿਦਿਆਰਥੀਆਂ ਦੇ ਪ੍ਰਦਰਸ਼ਨ ਮਗਰੋਂ ਰਾਹਤ ਦੀ ਖ਼ਬਰ, ਜਲੰਧਰ-ਦਿੱਲੀ ਹਾਈਵੇਅ...
  • an out of control crowd outside lpu targeted media vehicles
    LPU ਦੇ ਬਾਹਰ ਬੇਕਾਬੂ ਭੀੜ ਨੇ ਮੀਡੀਆ ਦੀਆਂ ਗੱਡੀਆਂ ਨੂੰ ਬਣਾਇਆ ਨਿਸ਼ਾਨਾ,...
  • adgp m f farooqui took charge at lpu
    LPU 'ਚ ADGP ਐੱਮ. ਐੱਫ. ਫਾਰੂਖੀ ਨੇ ਸੰਭਾਲਿਆ ਮੋਰਚਾ, ਪੁਲਸ ਫੋਰਸ ਨਾਲ ਕੈਂਪਸ 'ਚ...
  • heavy police presence at lpu
    LPU 'ਚ ਵੱਡੀ ਗਿਣਤੀ 'ਚ ਪੁਲਸ ਦੀ ਐਂਟਰੀ, 2 ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ...
  • tensions flared up outside lpu
    LPU ਦੇ ਬਾਹਰ ਭੱਖ ਗਿਆ ਮਾਹੌਲ ! ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਕੀਤਾ ਪਥਰਾਅ,...
  • the atmosphere in lpu became tense
    LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ ਨੂੰ ਲਾ 'ਤੀ ਅੱਗ, ਪੁਲਸ...
  • lpu students protest mig 23 aircraft
    MIG-23 'ਤੇ ਚੜ੍ਹੇ LPU ਦੇ ਵਿਦਿਆਰਥੀ! DIG ਦਾ ਆ ਗਿਆ ਵੱਡਾ ਬਿਆਨ, ਜਾਣੋ ਨਵੀਂ...
  • delhi amritsar national highway blocked
    LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT...
Trending
Ek Nazar
incident with  azerbaijani woman

ਪਾਕਿਸਤਾਨ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ

blf female unit

ਬੀਐਲਐਫ ਦਾ ਵੱਡਾ ਦਾਅਵਾ, ਮਹਿਲਾ ਯੂਨਿਟ ਨੇ ਨੌਂ ਪਾਕਿਸਤਾਨੀ ਫੌਜੀ ਕੀਤੇ ਢੇਰ

sri lankan police remove statue

ਸ੍ਰੀਲੰਕਾਈ ਪੁਲਿਸ ਨੇ ਹਟਾਇਆ ਪਾਬੰਦੀਸ਼ੁਦਾ LTTE ਆਗੂ ਦਾ ਬੁੱਤ

homes near us airbase evacuated

ਇੰਗਲੈਂਡ 'ਚ ਅਮਰੀਕੀ ਏਅਰਬੇਸ ਨੇੜਲੇ ਘਰ ਕਰਵਾਏ ਗਏ ਖਾਲੀ

boat capsizes

ਯਾਤਰੀਆਂ ਨਾਲ ਭਰੀ ਕਿਸ਼ਤੀ ਕਿਵੂ ਝੀਲ 'ਚ ਪਲਟੀ, 12 ਲੋਕਾਂ ਦੀ ਮੌਤ

boat capsizes

ਇੰਡੋਨੇਸ਼ੀਆ ਕਿਸ਼ਤੀ ਹਾਦਸਾ : ਮੌਤਾਂ ਦੀ ਗਿਣਤੀ 60 ਤੋਂ ਪਾਰ

rana brought to police station

ਪੁਲਸ ਸਟੇਸ਼ਨ ਲਿਆਂਦੇ ਗਏ ਨੇਪਾਲ ਦੇ ਸਾਬਕਾ ਚੀਫ਼ ਜਸਟਿਸ ਰਾਣਾ

incident in south africa

SA ; ਏਕੇ-47 ਰਾਈਫਲਾਂ ਨਾਲ ਲੈਸ ਸ਼ੱਕੀਆਂ ਨੇ ਕੀਤੀ ਗੋਲੀਬਾਰੀ, 27 ਲੋਕਾਂ ਦੀ ਮੌਤ

afghan refugees

ਪਾਕਿਸਤਾਨ ਵੱਲੋਂ ਡਿਪੋਰਟ ਕੀਤੇ ਅਫ਼ਗਾਨ ਸ਼ਰਨਾਰਥੀਆਂ ਨੇ ਸੁਣਾਇਆ ਆਪਣਾ ਦਰਦ

amitabh bachchan reveals his favourite from jaya bachchan s family

ਜਯਾ ਬੱਚਨ ਦੇ ਪਰਿਵਾਰ 'ਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਮਿਤਾਭ ਬੱਚਨ !...

komal breaks silence after being linked to govinda sunita marriage rumours

ਗੋਵਿੰਦਾ ਨੂੰ ਮਾਰਨ ਦੀ ਤਿਆਰੀ 'ਚ ਸੁਨੀਤਾ ! ਅਦਾਕਾਰ ਨਾਲ ਨਾਂ ਜੋੜੇ ਜਾਣ 'ਤੇ...

famous actor shaves his head for a role

ਫ਼ਿਲਮ 'ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ'ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ...

lottery shop owner jackpot wins a prize of one lakh rupees in jalandhar

ਪੰਜਾਬ: ਕਿਸਮਤ ਨੇ ਮਾਰੀ ਪਲਟੀ! 120 ਰੁਪਏ 'ਚ ਲੱਖਪਤੀ ਬਣਿਆ ਲਾਟਰੀ ਵੇਚਣ ਵਾਲਾ...

major incident in phagwara

ਫਗਵਾੜਾ 'ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦਾ ਬੇਰਹਿਮੀ...

liquor  shop  female monkey  bottle  video

ਜਦੋਂ ਠੇਕੇ 'ਚ ਆ ਵੜੀ ਬਾਂਦਰੀ...! ਬੋਤਲ ਪੀ ਕੇ ਹੋ ਗਈ ਟੁੰਨ, ਵੀਡੀਓ ਵੇਖ ਤੁਸੀਂ...

trump rejects iran ceasefire expects renewed bombing after midterms

ਚੋਣਾਂ ਤੋਂ ਬਾਅਦ ਇਰਾਨ 'ਤੇ ਮੁੜ ਕਹਿਰ ਵਰ੍ਹਾਉਣਗੇ ਟਰੰਪ ! ਸਾਥੀ ਦੇਸ਼ਾਂ ਨੂੰ ਵੀ...

sachin s friend

ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ...

debina and gurmeet choudhary shared   good news

ਕੀ 43 ਸਾਲ ਦੀ ਉਮਰ 'ਚ ਤੀਜੀ ਵਾਰ ਪ੍ਰੈਗਨੈਂਟ ਹੈ ਅਦਾਕਾਰਾ? ਦੇਬੀਨਾ ਤੇ ਗੁਰਮੀਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • delhi amritsar national highway blocked
      LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT...
    • punjab poltiics bjp
      ਪੰਜਾਬ 'ਚ ਭਾਜਪਾ ਨੇ ਬਦਲੀ ਰਣਨੀਤੀ! ਅਕਾਲੀ ਦਲ ਨਾਲ ਗੱਠਜੋੜ ਨਹੀਂ ਤਾਂ...
    • punjab vapar mandal upi
      UPI ਨੂੰ ਲੈ ਕੇ ਪੰਜਾਬ ਵਪਾਰ ਮੰਡਲ ਦਾ ਵੱਡਾ ਐਲਾਨ
    • change in the weather of punjab
      ਪੰਜਾਬ ਦੇ ਮੌਸਮ 'ਚ ਬਦਲਾਅ! ਵਿਭਾਗ ਵੱਲੋਂ 1 ਅਕਤੂਬਰ ਤੱਕ ਵੱਡੀ ਅਪਡੇਟ ਜਾਰੀ
    • giani raghbir singh big statement regarding meeting held on sacrilege law
      ਬੇਅਦਬੀ ਕਾਨੂੰਨ 'ਤੇ ਕੀਤੀ ਗਈ ਮੀਟਿੰਗ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਦਾ ਵੱਡਾ...
    • punjab politics niranjan singh
      ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਸਾਬਕਾ ED ਅਫ਼ਸਰ ਨੇ 'ਅਕਾਲੀ ਦਲ ਵਾਰਿਸ...
    • tarun chugh interview
      ਪੰਜਾਬ 'ਚ ਵਰਦੀ ਸੁਰੱਖਿਅਤ ਨਹੀਂ ਤਾਂ ਆਮ ਆਦਮੀ ਕਿਵੇਂ ਸੁਰੱਖਿਅਤ ਰਹੇਗਾ : ਤਰੁਣ...
    • bjp leader news
      ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਦੀ ਸੜਕ ਹਾਦਸੇ 'ਚ ਗਈ ਜਾਨ
    • public holiday announced in punjab for tomorrow
      ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ!
    • woman dead on road accident
      ਸੜਕ ਹਾਦਸੇ ਦੌਰਾਨ ਐਕਟਿਵਾ ਸਵਾਰ ਔਰਤ ਦੀ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +