ਜਲੰਧਰ (ਸ਼ੋਰੀ) : ਥਾਣਾ ਨੰਬਰ 5 ਦੀ ਪੁਲਸ ਨੇ ਅਵਤਾਰ ਨਗਰ ਰੋਡ ਸਥਿਤ ਮਦਾਨ ਮੋਬਾਈਲ ਸ਼ਾਪ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਸ ਨੇ 3 ਨੌਜਵਾਨਾਂ ਨੂੰ ਕ੍ਰਿਕਟ ਮੈਚ ’ਤੇ ਦੜਾ-ਸੱਟਾ ਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਵੀ ਕੀਤਾ। ਸੂਤਰਾਂ ਦੀ ਮੰਨੀਏ ਤਾਂ ਜਿਵੇਂ ਹੀ ਪੁਲਸ ਨੇ ਨੌਜਵਾਨ ਨੂੰ ਫੜਿਆ ਤਾਂ ਪ੍ਰਭਾਵਸ਼ਾਲੀ ਲੋਕਾਂ ਦੇ ਫੋਨ ਲਗਾਤਾਰ ਪੁਲਸ ਅਧਿਕਾਰੀਆਂ ਨੂੰ ਆਉਣ ਲੱਗੇ। ਪੁਲਸ ’ਤੇ ਲਗਾਤਾਰ ਦਬਾਅ ਸੀ ਕਿ ਤਿੰਨਾਂ ਨੌਜਵਾਨ ਨੂੰ ਛੱਡ ਦਿੱਤਾ ਜਾਵੇ ਪਰ ਪੁਲਸ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਸੀ ਕਿਉਂਕਿ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਦੇ ਇਲਾਵਾ ਬਾਕੀ ਦੁਕਾਨਾਂ ਦੇ ਬਾਹਰ ਵੀ ਸੀ. ਸੀ. ਟੀ. ਵੀ. ਕੈਮਰੇ ਲੱਗੇ ਸਨ, ਜਿਸ ਤੋਂ ਸਾਫ ਪਤਾ ਚੱਲਦਾ ਸੀ ਕਿ ਪੁਲਸ ਛਾਪੇਮਾਰੀ ਕਰਨ ਆਈ ਹੈ। ਪੁਲਸ ਨੇ ਮੌਕੇ ਤੋਂ 8 ਮੋਬਾਈਲ ਫੋਨ ਅਤੇ 1 ਲੱਖ 10 ਹਜ਼ਾਰ ਕੈਸ਼ ਵੀ ਬਰਾਮਦ ਕੀਤਾ ਹੈ। ਪੁਲਸ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਕੇ ਥਾਣਾ ਨੰਬਰ 5 ਲੈ ਗਈ, ਜਿਥੇ ਤਿੰਨਾਂ ਨੂੰ ਹਵਾਲਾਤ ਵਿਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : PWD ਦੀ ਖੁੱਲ੍ਹੀ ਪੋਲ : ਪਹਿਲੇ ਤੂਫਾਨੀ ਮੀਂਹ ’ਚ ਹੀ ਦਮ ਤੋੜ ਗਿਆ ਹਲਵਾਰਾ ਏਅਰਪੋਰਟ ਦਾ ਟਰਮੀਨਲ
ਜਾਣਕਾਰੀ ਮੁਤਾਬਕ ਥਾਣਾ ਨੰਬਰ 5 ਦੇ ਐੱਸ. ਐੱਚ. ਓ., ਏ. ਐੱਸ. ਆਈ. ਬਲਜੀਤ ਸਿੰਘ ਸਮੇਤ ਵਿਨੈ ਗਿੱਲ, ਰਾਜਬੀਰ, ਸੁਖਦਰਸ਼ਨ ਸਿੰਘ ਗਸ਼ਤ ਕਰ ਰਹੇ ਸਨ। ਜਿਵੇਂ ਹੀ ਪੁਲਸ ਅਵਤਾਰ ਨਗਰ ਨੇੜੇ ਕਾਰ ਬਾਜ਼ਾਰ ਕੋਲ ਪਹੁੰਚੀ ਤਾਂ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਮਦਾਨ ਮੋਬਾਈਲ ਸ਼ਾਪ ਵਿਚ ਮੋਬਾਈਲ ਵੇਚਣ ਦੀ ਆੜ ਵਿਚ ਆਨਲਾਈਨ ਕ੍ਰਿਕਟ ਮੈਚਾਂ ’ਤੇ ਦੜਾ-ਸੱਟਾ ਲਾਇਆ ਜਾ ਰਿਹਾ ਹੈ। ਇਸ ਦੌਰਾਨ ਮਦਾਨ ਮੋਬਾਈਲ ਸ਼ਾਪ ਵਿਚ ਕਸ਼ਿਸ਼ ਮਦਾਨ ਉਰਫ਼ ਕੇਸ਼ਵ ਮੈਦਾਨ ਨਿਵਾਸੀ ਦੁਰਗਾ ਕਾਲੋਨੀ ਨੇੜੇ ਐੱਸ. ਐੱਮ. ਵੀ. ਕਾਲਜ, ਜਸਨੂਰ ਸਿੰਘ ਅਤੇ ਮਨਪ੍ਰੀਤ ਸਿੰਘ ਨਿਵਾਸੀ ਗੋਪਾਲ ਨਗਰ ਮੋਬਾਈਲ ਫ਼ੋਨਾਂ ਰਾਹੀਂ ਆਨਲਾਈਨ ਦੜਾ-ਸੱਟਾ ਲਾ ਰਹੇ ਸਨ। ਪੁਲਸ ਨੇ ਤਿੰਨਾਂ ਨੌਜਵਾਨਾਂ ਦੇ ਮੋਬਾਈਲ ਫ਼ੋਨ ਅਤੇ ਹੋਰ ਗੈਜੇਟਸ ਦੇ ਨਾਲ ਲੈਪਟਾਪ ਅਤੇ ਪ੍ਰਿੰਟਰ ਵੀ ਜ਼ਬਤ ਕਰ ਲਿਆ ਹੈ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਨੰਬਰ 5 ਵਿਚ ਕੇਸ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰੀਕੇ ਹੈੱਡਵਰਕਸ 'ਤੇ ਵੱਡੀ ਵਾਰਦਾਤ: ਡਿਊਟੀ 'ਤੇ ਤਾਇਨਾਤ ਜਵਾਨ ਨੂੰ ਕੀਤਾ ਲਹੂ-ਲੁਹਾਨ, ਸਰਵਿਸ ਰਾਈਫਲ ਲੁੱਟੀ
NEXT STORY