ਫਗਵਾੜਾ (ਜਲੋਟਾ)- ਫਗਵਾੜਾ ਵਿਚ ਨਸ਼ੇ ਦਾ ਕਾਲਾ ਕਾਰੋਬਾਰ ਲਗਾਤਾਰ ਜਾਰੀ ਹੈ। ਇਸ ਦਾ ਪ੍ਰਤੱਖ ਪ੍ਰਮਾਣ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਸ਼ਹਿਰ ਦੀ ਪੌਸ਼ ਕਾਲੋਨੀ ਗੁਰੂ ਹਰਗੋਬਿੰਦ ਨਗਰ ਦੇ ਨੇੜਲੇ ਇਲਾਕੇ ਵਿਚ ਲੁਧਿਆਣਾ ਤੋਂ ਆਈ ਐੱਸ. ਟੀ. ਐੱਫ਼. ਦੀ ਟੀਮ ਨੇ ਵੇਖਦੇ ਹੀ ਵੇਖਦੇ 3 ਨੌਜਵਾਨਾਂ ਨੂੰ ਹੈਰੋਇਨ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ ਕਰ ਲਿਆ।
ਚਰਚਾ ਇਹ ਹੈ ਕਿ ਫਗਵਾੜਾ ਪੁਲਸ ਨੂੰ ਲੁਧਿਆਣਾ ਤੋਂ ਆਈ ਐੱਸ. ਟੀ. ਐੱਫ਼. ਦੀ ਪੁਲਸ ਟੀਮ ਅਤੇ ਇਥੇ ਹੋਈ ਵੱਡੀ ਕਾਰਵਾਈ ਸਬੰਧੀ ਕੁਝ ਵੀ ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਜਦੋਂ ਇਸ ਮਾਮਲੇ ਦੀ ਸੱਚਾਈ ਜਾਣਨ ਲਈ ਫਗਵਾੜਾ ਪੁਲਸ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ 24 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਕੁੜੀ ਦੀ CCTV ਨੇ ਖੋਲ੍ਹਿਆ ਵੱਡਾ ਰਾਜ਼
ਹਾਲਾਂਕਿ ਲੁਧਿਆਣਾ ਤੋਂ ਆਈ ਪੁਲਸ ਟੀਮ ਵੱਲੋਂ ਫਗਵਾੜਾ ਵਿਚ ਕੀਤੀ ਗਈ ਕਾਰਵਾਈ ਅਤੇ ਮੌਕੇ ਤੋਂ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ 3 ਨੌਜਵਾਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ, ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵਿਚ ਲੁਧਿਆਣਾ ਪੁਲਸ ਟੀਮ ਵੱਲੋਂ ਖ਼ੁਲਾਸਾ ਕੀਤਾ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਨੌਜਵਾਨ ਫਗਵਾੜਾ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਹੈਰੋਇਨ ਬਰਾਮਦ ਹੋਈ ਹੈ। ਇਨ੍ਹਾਂ ਖ਼ਿਲਾਫ਼ ਐੱਨ .ਡੀ. ਪੀ. ਐੱਸ. ਐਕਟ ਤਹਿਤ ਪੁਲਸ ਕੇਸ ਦਰਜ ਕੀਤਾ ਜਾ ਰਿਹਾ ਹੈ। ਐੱਸ. ਟੀ. ਐੱਫ਼. ਲੁਧਿਆਣਾ ਰੇਂਜ ਦੀ ਟੀਮ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨਾਂ ਨੌਜਵਾਨਾਂ ਖ਼ਿਲਾਫ਼ ਪਹਿਲਾਂ ਵੀ ਸੰਗੀਨ ਅਪਰਾਧਿਕ ਧਾਰਾਵਾਂ ਤਹਿਤ ਪੁਲਸ ਕੇਸ ਦਰਜ ਹਨ।
ਇਹ ਵੀ ਪੜ੍ਹੋ: Punjab:ਰੇਲਵੇ ਸਟੇਸ਼ਨ 'ਤੇ ਹੰਗਾਮਾ! ਮਹਿਲਾ ਕਲਰਕ ਯਾਤਰੀ ਨੂੰ ਬੋਲੀ ਨਹੀਂ ਦੇਵਾਂਗੀ ਟਿਕਟ, ਫਿਰ ਹੋਇਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੈਰ ਕਰਨ ਨਿਕਲੇ ਵਿਅਕਤੀ ’ਤੇ ਬੇਸਬੈਟ ਨਾਲ ਹਮਲਾ ਕਰਕੇ ਮੋਬਾਇਲ ਲੁੱਟਿਆ, ਨੱਕ ਦੀ ਹੱਡੀ ਟੁੱਟੀ
NEXT STORY