ਜਲੰਧਰ (ਮਹੇਸ਼)— ਰਾਮਾਮੰਡੀ ਪੁਲ ਦੇ ਹੇਠਾਂ ਰੇਲ ਲਾਈਲਾਂ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ ਵਿਚ ਆਏ 54 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਵਿਅਕਤੀ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਜਸਵੰਤ ਸਿੰਘ ਜਟਪੁਰਾ ਮੁਹੱਲਾ ਕਪੂਰਥਲਾ ਵਜੋਂ ਹੋਈ ਹੈ। ਜੀ. ਆਰ. ਪੀ. ਜਲੰਧਰ ਕੈਂਟ ਚੌਂਕੀ ਇੰਚਾਰਜ਼ ਅਸ਼ੋਕ ਕੁਮਾਰ ਤੇ ਮਨਜੀਤ ਕੁਮਾਰ ਨੇ ਦੱਸਿਆ ਕਿ ਗੁਰਮੀਤ ਸਿੰਘ ਦਕੋਹਾ ਆਪਣੀ ਭੈਣ ਦੇ ਕੋਲ ਰਹਿੰਦਾ ਸੀ ਜਿਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਜਿਸ ਦਾ ਕਾਫੀ ਸਮੇਂ ਤੋਂ ਜਲੰਧਰ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਮ੍ਰਿਤਕ ਦੀ ਪਤਨੀ ਕਾਫੀ ਸਮੇਂ ਤੋਂ ਵੱਖ ਹੋ ਕੇ ਲੁਧਿਆਣਾ ਰਹਿ ਰਹੀ ਸੀ। ਜਿਸ ਦੇ 2 ਬੱਚੇ ਵੀ ਹਨ। ਦੁਪਹਿਰ ਦੇ ਸਮੇਂ ਉਹ ਰੇਲਵੇ ਲਾਈਨ ਕ੍ਰਾਸ ਕਰ ਰਿਹਾ ਸੀ ਜਿਸ ਕਾਰਨ ਉਹ ਟਰੇਨ ਦੀ ਲਪੇਟ ਵਿਚ ਆ ਗਿਆ। ਜੀ. ਆਰ. ਪੀ. ਕੈਂਟ ਪੁਲਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ 174 ਦੀ ਕਾਰਵਾਈ ਕੀਤੀ ਹੈ।
ਵਿਦੇਸ਼ਾਂ 'ਚ ਬੈਠੇ ਕੁਝ ਲੋਕ ਫੈਲਾ ਰਹੇ ਹਨ ਅਫਵਾਹਾਂ : ਸੁਰੇਸ਼ ਅਰੋੜਾ
NEXT STORY